ਪੰਜਾਬ ਵਿੱਚ ਘਟੀ ਵੋਟਿੰਗ ਬਦਲੇਗੀ ਨਤੀਜੇ ?

1181

ਪੰਜਾਬ ਵਿੱਚ ਲੋਕ ਸਭਾ ਚੋਣਾਂ 2019 ਲਈ ਹੋਈ ਵੋਟਿੰਗ ਦਾ ਫੀਸਦ 6 % ਤੱਕ ਡਿੱਗਿਆ ਹੈ। ਇਸ ਵਾਰ ਹੋਈਆਂ ਚੋਣਾਂ ਵਿੱਚ ਪੰਜਾਬ ਵਿੱਚ 65 ਫੀਸਦ ਵੋਟਿੰਗ ਹੋਈ ਹੈ। 2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ 71% ਵੋਟਿੰਗ ਹੋਈ ਸੀ। 7ਵੀਂ ਗੇੜ ਵਿੱਚ 59 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਕਰੀਬ 66 ਫੀਸਦ ਵੋਟਿੰਗ ਹੋਈ ਜੋ 2014 ਮੁਕਾਬਲੇ ਇੱਕ ਫੀਸਦ ਘੱਟ ਹੈ।
ਸ਼ਾਮ ਪੰਜ ਵਜੇ ਤਕ ਪਛਮੀ ਬੰਗਾਲ ਦੀਆਂ ਨੌਂ ਲੋਕ ਸਭਾ ਸੀਟਾਂ ‘ਤੇ ਸੱਭ ਤੋਂ ਜ਼ਿਆਦਾ 73.05 ਫ਼ੀ ਸਦੀ ਵੋਟਾਂ ਪਈਆਂ ਜਦਕਿ ਯੂਪੀ ਦੀਆਂ 13 ਸੀਟਾਂ ‘ਤੇ 53.76 ਫ਼ੀ ਸਦੀ ਮਤਦਾਨ ਹੋਇਆ। ਸੱਤ ਗੇੜਾਂ ਵਿਚ ਲੋਕ ਸਭਾ ਦੀਆਂ 543 ਵਿਚੋਂ 542 ਸੀਟਾਂ ‘ਤੇ ਮਤਦਾਨ ਹੋ ਚੁੱਕਾ ਹੈ। ਤਾਮਿਲਨਾਡੂ ਦੀ ਵੇਲੋਰ ਸੀਟ ‘ਤੇ ਮਤਦਾਨ ਤੋਂ ਪਹਿਲਾਂ ਭਾਰੀ ਮਾਤਰਾ ਵਿਚ ਨਕਦੀ ਮਿਲਣ ਕਾਰਨ ਮਤਦਾਨ ਰੋਕ ਦਿਤਾ ਗਿਆ ਸੀ। ਫ਼ਿਲਹਾਲ ਮਤਦਾਨ ਦੀ ਤਰੀਕ ਤੈਅ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਗੇੜਾਂ ਵਿਚ ਮਤਦਾਨ ਆਮ ਤੌਰ ‘ਤੇ ਸ਼ਾਂਤਮਈ ਰਿਹਾ। ਪਿਛਲੇ ਛੇ ਗੇੜਾਂ ਵਿਚ ਕੁਲ ਮਤਦਾਨ ਦਾ ਫ਼ੀ ਸਦੀ 67.34 ਰਿਹਾ। ਇਹ 2014 ਦੀ ਤੁਲਨਾ ਵਿਚ 1.21 ਫ਼ੀ ਸਦੀ ਜ਼ਿਆਦਾ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।
ਸਤਵੇਂ ਗੇੜ ਵਿਚ ਯੂਪੀ ਦੀਆਂ 13 ਸੀਟਾਂ, ਪੰਜਾਬ ਦੀਆਂ ਸਾਰੀਆਂ 13 ਸੀਟਾਂ, ਪਛਮੀ ਬੰਗਾਲ ਦੀਆਂ 9, ਬਿਹਾਰ ਤੇ ਮੱਧ ਪ੍ਰਦੇਸ਼ ਦੀਆਂ 8-8, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਝਾਰਖੰਡ ਦੀਆਂ ਤਿੰਨ ਅਤੇ ਚੰਡੀਗੜ੍ਹ ਦੀ ਇਕ ਸੀਟ ‘ਤੇ ਵੋਟਾਂ ਪਈਆਂ। ਅਧਿਕਾਰੀਆਂ ਨੇ ਦਸਿਆ ਕਿ ਯੂਪੀ ਦੀਆਂ 13 ਲੋਕ ਸਭਾ ਸੀਟਾਂ ਲਈ ਦੁਪਹਿਰ 1 ਵਜੇ ਤਕ 36.44 ਫ਼ੀਸਦੀ ਮਤਦਾਨ ਹੋਇਆ। ਚੋਣ ਕਮਿਸ਼ਨ ਨੇ ਕਿਹਾ ਕਿ ਵਾਰਾਣਸੀ ਵਿਚ ਲਗਭਗ 23.10 ਫ਼ੀ ਸਦੀ ਜਦਕਿ ਗੋਰਖਪੁਰ ਵਿਚ 23.62 ਫ਼ੀਦਸੀ ਵੋਟਿੰਗ ਹੋਈ.

Real Estate