ਵੋਟਿੰਗ ਦੌਰਾਨ ਗੋਲੀਆਂ ਚਲਾਉਣ ਤੇ ਭੰਨਤੋੜ ਕਰਨ ‘ਚ ਬਠਿੰਡੇ ਵਾਲੇ ਵੀ ਨਹੀਂ ਰਹੇ ਪਿੱਛੇ

1030

ਲੋਕ ਸਭਾ ਸੀਟ ਬਠਿੰਡਾ ਅੰਦਰ ਪੈਂਦੇ ਤਲਵੰਡੀ ਸਾਬੋ ਵਿਖੇ ਇਕ ਪੋਲਿੰਗ ਬੂਥ ਉਤੇ ਫਾਈਰਿੰਗ ਹੋਈ ਹੈ। ਖ਼ਬਰਾਂ ਅਨੁਸਾਰ 4 ਤੋਂ ਵੱਧ ਰਾਉਂਡ ਫਾਇਰ ਕੀਤੇ ਗਏ। ਤਲਵੰਡੀ ਸਾਬੋ ਦੇ ਵਾਰਡ ਨੰਬਰ ਅੱਠ ਦੇ ਇਕ ਬੂਥ ਉਤੇ ਇਹ ਘਟਨਾ ਵਾਪਰੀ। ਅਕਾਲੀ ਵਰਕਰਾਂ ਨੇ ਦੋਸ਼ ਲਗਾਇਆ ਕਿ ਕੁਝ ਕਾਂਗਰਸੀ ਵਰਕਰਾਂ ਨੇ ਆ ਕੇ ਉਨ੍ਹਾਂ ਦੇ ਬੂਥ ਉਤੇ ਹੰਗਾਮਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀਆਂ ਨੇ ਆ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਫਾਈਰਿੰਗ ਵੀ ਕੀਤੀ। ਇਸ ਦੌਰਾਨ ਇਕ ਵਿਅਕਤੀ ਗੰਭੀਰ ਹਾਲਤ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਾਤਲ ਵਿਚ ਭੇਜਿਆ ਗਿਆ। ਇਸ ਦੌਰਾਨ ਅਕਾਲੀਆਂ ਦੇ ਬੂਥ ਦੀ ਭੰਨ ਤੋੜ ਵੀ ਕੀਤੀ ਗਈ। ਦੂਜੇ ਪਾਸੇ ਕਾਂਗਰਸੀ ਅਕਾਲੀਆਂ ਤੇ ਦੋਸ਼ ਲਗਾ ਰਹੇ ਹਨ।

Real Estate