ਵੋਟਾਂ ਪੈਦਿਆਂ ਹੀ ਸਿੱਧੂ ਖਿਲਾਫ ਉੱਠ ਖੜ੍ਹਾ ਕੈਪਟਨ ਧੜਾ !

ਨਵਜੋਤ ਸਿੰਘ ਸਿੱਧੂ ਦਾ ‘ਫਰੈਂਡਲੀ ਮੈਚ’ ਵਾਲਾ ਬਿਆਨ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਨ ਵਰਗਾ ਹੈ। ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਕਿਸੇ ਵੀ ਪਾਰਟੀ ‘ਚ ਬਹੁਤੀ ਦੇਰ ਟਿਕਣ ਦੀ ਆਦਤ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫ਼ਸੋਸ ਹੋ ਰਿਹਾ ਹੈ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਸਿੱਧੂ ਦੇ ਹੱਕ ‘ਚ ਆ ਕੇ ਅਕਾਲੀਆਂ ਨੂੰ ਠੋਕਿਆ। ਨਵਜੋਤ ਸਿੱਧੂ ਨੇ ਬਠਿੰਡਾ ਵਿੱਚ ਰੈਲੀ ਦੌਰਾਨ ਕਿਹਾ ਸੀ ਕਿ ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਠੋਕ ਦਿਓ। ਸਿੱਧੂ ਦਾ ਸਿੱਧਾ ਇਛਾਰਾ ਬਾਦਲਾਂ ਤੇ ਕੈਪਟਨ ਦੀਆਂ ਨਜਦੀਕੀਆਂ ਵੱਲ ਸੀ ।ਸਿੱਧੂ ਨੇ ਕਿਹਾ ਸੀ, “ਭੱਜ 75:25 ਵਾਲਿਆ, ਭੱਜ ਬਾਦਲਾ ਭੱਜ ਕਿ ਸਿੱਧੂ ਆਇਆ, ਕੁਰਸੀ ਖਾਲੀ ਕਰੋ।” ਸਿੱਧੂ ਦੇ ਮੂੰਹੋਂ 75:25 ਵਾਲੀ ਗੱਲ ਸੁਣਦੇ ਹੀ ਲੋਕ ਹੈਰਾਨ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਅੱਖ ਸੀਐਮ ਦੀ ਕੁਰਸੀ ‘ਤੇ ਹੈ, ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਕੈਪਟਨ ਨੇ ਇਹ ਟਿੱਪਣੀ ਨਵਜੋਤ ਸਿੱਧੂ ਵੱਲੋਂ ਬਾਦਲਾਂ ਨਾਲ ਫਰੈਂਡਲੀ ਮੈਚ ਖੇਡਣ ਸਬੰਧੀ ਕੀਤੀ ਟਿੱਪਣੀ ‘ਤੇ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਮਗਰੋਂ ਪਾਰਟੀ ਹਾਈਕਮਾਨ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਬਾਰੇ ਫੈਸਲਾ ਕਰ ਸਕਦੀ ਹੈ।ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਿੱਧੂ ਨਾਲ ਮੇਰੀ ਕੋਈ ਸ਼ਬਦੀ ਜੰਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਇੱਕ ਅਭਿਲਾਸ਼ੀ ਵਿਅਕਤੀ ਹਨ ਤਾਂ ਇਹ ਠੀਕ ਹੈ, ਕਿਉਂਕਿ ਅੱਗੇ ਵਧਣਾ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਅਤੇ ਮੇਰਾ ਉਸ ਨਾਲ ਕੋਈ ਵਿਚਾਰਾਂ ਦਾ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਮੈਨੂੰ ਹਟਾ ਕੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਇਹ ਉਨ੍ਹਾਂ ਦਾ ਅੰਦੂਰਨੀ ਮਸਲਾ ਹੈ।

Real Estate