ਪੰਜਾਬ ਵਿੱਚ ਵੋਟਿੰਗ ਦੇ ਨਾਲ-ਨਾਲ ਛਿੱਤਰੋ-ਛਿੱਤਰੀ ਹੋਣਾ ਵੀ ਜਾਰੀ

924

ਲੋਕ ਸਭਾ ਚੋਣਾਂ ਦੋਰਾਨ ਪੰਜਾਬ ਵਿੱਚ ਵੋਟਿੰਗ ਦੇ ਨਾਲ ਨਾਲ ਲੜਾਈਆਂ ਵੀ ਜਾਰੀ ਹਨ । ਜਲੰਧਰ ਵਿੱਚ ਅਕਾਲੀ ਕਾਂਗਰਸੀ ਲੜੇ ਹਨ । ਗੁਰਦਾਸਪੁਰ ਵਿੱਚ ਕਾਂਗਰਸੀ ਹੀ ਆਪਸ ਵਿੱਚ ਛਿੱਤਰੋ-ਛਿਤਰੀ ਹੋ ਗਏ ਦੋ ਕਾਂਗਰਸੀ ਧੜਿਆਂ ਦੇ ਆਪਸ ਵਿੱਚ ਭਿੜ ਜਾਣ ਕਾਰਨ 3 ਲੋਕ ਜ਼ਖ਼ਮੀ ਹੋ ਗਏ ਹਨ। ਮਾਮੂਲੀ ਤੂੰ-ਤੂੰ ਤੋਂ ਸ਼ੁਰੂ ਹੋਏ ਇਸ ਝਗੜੇ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਫ਼ਿਲਹਾਲ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਘਟਨਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਕੋਟ ਮੁਹੰਮਦ ਖ਼ਾਨ ਦੀ ਹੈ। । ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਵੋਟਾਂ ਦੌਰਾਨ ਪੋਲਿੰਗ ਬੂਥ ਦੇ ਨੇੜੇ ਖੜ੍ਹਨ ਨੂੰ ਲੈ ਕੇ ਕਾਂਗਰਸੀ-ਅਕਾਲੀਆਂ ‘ਚ ਝੜਪ ਹੋ ਗਈ ਜਿਸ ‘ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਰੂਪੀ ਕੌਰ ਹੰਡਿਆਇਆ ਅਤੇ ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਮੈਂਬਰ ਕੌਂਸਲਰ ਸਨ।

Real Estate