ਖਡੂਰ ਸਾਹਿਬ ‘ਚ ਹਿੰਸਾ: ਇੱਕ ਕਾਂਗਰਸੀ ਦੇ ਕਤਲ ਦੀਆਂ ਖ਼ਬਰਾਂ

1144

ਖਡੂਰ ਸਾਹਿਬ ‘ਚ ਵੋਟਿੰਗ ਦੌਰਾਨ ਹਿੰਸਾ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਵਿਅਕਤੀ ਵੋਟ ਭੁਗਤਾਉਣ ਜਾ ਰਿਹਾ ਸੀ। ਖ਼ਬਰਾਂ ਅਨੁਸਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਸਰਲੀ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਦਾਤਰ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਉਕਤ ਨੌਜਵਾਨ ਬੰਟੀ ਸਿੰਘ ਪੁੱਤਰ ਚਰਨਜੀਤ ਸਿੰਘ ਆਪਣੇ ਘਰ ਤੋਂ ਵੋਟ ਪਾਉਣ ਜਾ ਰਿਹਾ ਸੀ ਤੇ ਰਸਤੇ ਵਿੱਚ ਪਿੰਡਾਂ ਦੇ ਕੁਝ ਵਿਅਕਤੀਆਂ ਨੇ ਉਸਤੇ ਨਾਲ ਹਮਲਾ ਕਰ ਦਿੱਤਾ।  ਮ੍ਰਿਤਕ ਬੰਟੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਬੰਟੀ ਮਜ਼ਦੂਰੀ ਕਰਦਾ ਸੀ। ਮ੍ਰਿਤਕ ਦੇ ਪਿਤਾ ਦੱਸਿਆ ਕਿ ਜਦੋਂ ਉਹ ਵੋਟ ਪਾਉਣ ਲਈ ਜਾ ਰਿਹਾ ਸੀ ਤਾਂ ਪਿੰਡ ਦੇ ਹੀ ਲੜਕੇ ਸੁੱਖਾ, ਗੋਰਾ ਤੇ ਸੋਨੀ ਰਸਤੇ ਵਿਚ ਮੇਰੇ ਬੇਟੇ ਬੰਟੀ ਨੂੰ ਮਿਲ ਗਏ। ਉਨ੍ਹਾਂ ਬੰਟੀ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਂਵੇਗਾ ਤਾਂ ਉਸ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਪਾਵਾਂ ਤੁਸੀਂ ਕੀ ਲੈਣਾ। ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਇਸ ਦੌਰਾਨ ਗੋਰੇ ਨਾਂ ਦੇ ਲੜਕੇ ਨੇ ਦਾਤਰ ਬੰਟੀ ਦੇ ਗਲ ’ਚ ਮਾਰ ਦਿੱਤਾ, ਇਸ ਨਾਲ ਉਹ ਥਾਂ ਉਥੇ ਹੀ ਡਿੱਗ ਗਿਆ ਅਤੇ ਦੋਸ਼ੀ ਮੌਕੇ ਉਤੇ ਫਰਾਰ ਹੋ ਗਿਆ। ਘਟਨਾ ਦਾ ਪਤਾ ਚਲਦਿਆਂ ਹੀ ਹੋਰ ਲੋਕ ਉਥੇ ਪੁੱਜੇ ਤੇ ਉਸ ਨੂੰ ਵੈਰੋਵਾਲ ਦੇ ਸਰਕਾਰੀ ਹਸਪਤਾਲ ਵਿਚ ਲੈ ਕੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਅਸੀਂ ਕਾਂਗਰਸ ਦੀ ਮਦਦ ਕਰਦੇ ਹਾਂ, ਜਦੋਂ ਕਿ ਦੋਸ਼ੀ ਅਕਾਲੀ ਦਲ ਨਾਲ ਸਬੰਧਤ ਹੈ।

Real Estate