ਕੇਜਰੀਵਾਲ ਕਹਿ ਰਿਹਾ ਹੈ ‘ਭਾਜਪਾ ਮੈਨੂੰ ਮਰਵਾ ਦੇਵੇਗੀ’ !

1041

ਆਪ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ – ‘ਭਾਰਤੀ ਜਨਤਾ ਪਾਰਟੀ ਮੇਰੀ ਜਾਨ ਪਿੱਛੇ ਪਈ ਹੋਈ ਹੈ। ਭਾਜਪਾ ਨੇ ਮੈਨੂੰ ਬਿਲਕੁਲ ਉਵੇਂ ਹੀ ਮੇਰੇ ਆਪਣੇ ਹੀ ਗਾਰਡ ਤੋਂ ਮਰਵਾ ਦੇਣਾ ਹੈ, ਜਿਵੇਂ ਇੰਦਰਾ ਗਾਂਧੀ ਨਾਲ ਹੋਇਆ ਸੀ।’ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਸੁਰੱਖਿਆ ਅਧਿਕਾਰੀ ਭਾਜਪਾ ਨੂੰ ਰਿਪੋਰਟ ਕਰਦੇ ਹਨ ਤੇ ‘ਭਾਜਪਾ ਨੇ ਇੱਕ ਦਿਨ ਇੰਦਰਾ ਗਾਂਧੀ ਵਾਂਗ ਮੈਨੂੰ ਮੇਰੇ ਹੀ ਨਿਜੀ ਸੁਰੱਖਿਆ ਅਫ਼ਸਰ ਹੱਥੋਂ ਮਰਵਾ ਦੇਣਾ ਹੈ।’ ਬੀਤੇ ਦਿਨੀਂ ਇੱਕ ਵਿਅਕਤੀ ਨੇ ਰੋਡ ਸ਼ੋਅ ਦੌਰਾਨ ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਸ੍ਰੀ ਕੇਜਰੀਵਾਲ ਦੇ ਥੱਪੜ ਮਾਰਿਆ ਸੀ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸ ਘਟਨਾ ਦਾ ਮੁਲਜ਼ਮ ਆਮ ਆਦਮੀ ਪਾਰਟੀ ਦਾ ਹੀ ਇੱਕ ਨਾਰਾਜ਼ ਵਰਕਰ ਸੀ; ਜਦ ਕਿ ਆਮ ਆਦਮੀ ਪਾਰਟੀ ਨੇ ਇਸ ਹਮਲੇ ਲਈ ਭਾਰਤੀ ਜਨਤਾ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ ਸੀ।

Real Estate