2019 ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦਾ ਆਖਰੀ ਸਮਾਂ

1049

2019 ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ 7 ਸੂਬਿਆਂ ਦੀਆਂ 50 ਲੋਕ ਸਭਾ ਸੀਟਾਂ ਉਤੇ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਪੰਜ ਵਜੇ ਬੰਦ ਹੋ ਗਿਆ। ਪੱਛਮੀ ਬੰਗਾਲ ਦੀਆਂ 9 ਲੋਕ ਸਭਾ ਸੀਟਾਂ ਉਤੇ ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ ਵੀਰਵਾਰ ਰਾਤ 10 ਵਜੇ ਚੋਣ ਪ੍ਰਚਾਰ ਉਤੇ ਰੋਕ ਲਗ ਚੁੱਕੀ ਹੈ। ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬਾਕੀ ਰਹਿੰਦੀਆਂ ਸੀਟਾਂ ਉਤੇ ਵੀ ਪ੍ਰਚਾਰ ਬੰਦ ਹੋ ਗਿਆ। ਇਸ ਪੜਾਅ ਵਿਚ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ ਉਨ੍ਹਾਂ ਵਿਚ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਇਨ੍ਹਾਂ 8 ਸੂਬਿਆਂ ਦੀਆਂ ਕੁਲ 59 ਲੋਕ ਸਭਾ ਸੀਟਾਂ ਲਈ 19 ਮਈ ਐਤਵਾਰ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਵਿਚ ਪੰਜਾਬ ਦੀਆਂ 13 ਸੀਟਾਂ, ਚੰਡੀਗੜ੍ਹ ਦੀ 1, ਯੂਪੀ ਦੀਆਂ 13 ਸੀਟਾਂ, ਬਿਹਾਰ ਦੀਆਂ 8, ਝਾਰਖੰਡ ਦੀਆਂ 3, ਮੱਧ ਪ੍ਰਦੇਸ਼ ਦੀਆਂ 8, ਹਿਮਾਚਲ ਪ੍ਰਦੇਸ਼ ਦੀਆਂ 4 ਅਤੇ ਪੱਛਮੀ ਬੰਗਾਲ ਦੀਆਂ 9 ਸੀਟਾਂ ਸ਼ਾਮਲ ਹਨ।

Real Estate