ਵੱਡੀ ਗਿਣਤੀ ਚ ਲੋਕ ਕਰ ਸਕਦੇ ਐ ਨੋਟਾ ਦੀ ਵਰਤੋ

1089

ਫਰੀਦਕੋਟ 18 ਮਈ ( ਗੁਰਭੇਜ ਸਿੰਘ ਚੌਹਾਨ ) ਲੋਕ ਸਭਾ ਚੋਣਾ ਦੀ ਵੋਟਿੰਗ ਦਾ ਸਮਾਂ ਸਿਰ ਤੇ ਆ ਚੁੱਕਾ ਹੈ। ਇਸ ਦੌਰਾਨ ਵੱਖ ਵੱਖ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਆਪੋ ਆਪਣੇ ਢੰਗ ਤਰੀਕੇ ਵਰਤ ਚੁੱਕੀਆਂ ਹਨ। ਹੁਣ ਲੋਕਾਂ ਦੀ ਵਾਰੀ ਹੈ ਕਿ ਉਨ੍ਹਾਂ ਨੇ ਕਿਸਨੂੰ ਚੁਣਨਾਂ ਹੈ। ਇਹ ਪਹਿਲੀ ਵਾਰ ਹੈ ਕਿ ਆਮ ਲੋਕਾਂ ਵਿਚ ਇਨ੍ਹਾਂ ਰਾਜਨੀਤਕ ਪਾਰਟੀਆਂ ਪ੍ਰਤੀ ਨਿਰਾਸ਼ਾ ਦਾ ਆਲਮ ਹੈ। ਜਿਸ ਕਰਕੇ ਲੋਕਾਂ ਵਿਚ ਚੋਣਾਂ ਪ੍ਰਤੀ ਕੋਈ ਉਤਸ਼ਾਹ ਨਜ਼ਰ ਨਹੀ ਆ ਰਿਹਾ। ਲੋਕ ਪਹਿਲਾਂ ਵਾਂਗ ਆਪਣੇ ਕੰਮ ਧੰਦਿਆਂ ਵਿਚ ਮਸ਼ਰੂਫ ਹਨ। ਲੋਕਾਂ ਤੋ ਇਹ ਹੀ ਗੱਲ ਸੁਨਣ ਨੂੰ ਮਿਲ ਰਹੀ ਹੈ ਕਿ ਨਾਂ ਕਿਸੇ ਨੇ ਕਿਸੇ ਦਾ ਕੁੱਝ ਸਵਾਰਿਆ ਤੇ ਨਾਂ ਸਵਾਰਨਾ। ਸਭ ਲੁੱਟ ਲੁੱਟ ਕੇ ਆਪਣੇ ਘਰ ਭਰ ਰਹੇ ਨੇ ਲੋਕ ਮੁੱਢਲੀਆਂ ਲੋੜਾਂ ਨੂੰ ਤਰਸ ਰਹੇ ਨੇ। ਸਾਡਾ ਕਿਸੇ ਨੂੰ ਵੋਟ ਪਾਉਣ ਨੂੰ ਮਨ ਨਹੀ ਕਰ ਰਿਹਾ। ਨੌਜਵਾਨ, ਕਿਸਾਨ, ਮੁਲਾਜ਼ਮ, ਛੋਟਾ ਵਪਾਰੀ ਸਭ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਦੁਖੀ ਹਨ। ਇਨ੍ਹਾਂ ਹਾਲਾਤਾਂ ਤੋ ਜਾਪਦਾ ਹੈ ਕਿ ਪੜ੍ਹੇ ਲਿਖੇ ਲੋਕ ਵੱਡੀ ਗਿਣਤੀ ਵਿਚ ਨੋਟਾ ਦਾ ਬਟਨ ਦਬਾਉਣਗੇ । ਭਾਵੇ ਪ੍ਰਮੁੱਖ ਪਾਰਟੀਆਂ ਆਪੋ ਆਪਣੀ ਜਿੱਤ ਦੇ ਦਾਅਵੇ ਕਰੀ ਜਾ ਰਹੀਆਂ ਹਨ ਪਰ ਇਸ ਵਾਰ ਨਤੀਜੇ ਹੈਰਾਨੀ ਭਰੇ ਹੋ ਸਕਦੇ ਹਨ।

Real Estate