ਪੜ੍ਹੋ ਸ਼ੁੱਕਰਵਾਰ ਦੇਰ ਰਾਤ ਕਿੱਥੇ-ਕਿਥੇ ਲੱਗੇ ਭੁਚਾਲ ਦੇ ਝਟਕੇ ?

1259

ਬੀਤੀ ਸ਼ੁੱਕਰਵਾਰ ਦੀ ਦੇਰ ਰਾਤ ਨਿਕੋਬਾਰ ਦੀਪ ਸਮੂਹ ਅਤੇ ਉਤਰਾਖੰਡ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਕੋਬਾਰ ਦੀਪ ਸਮੂਹ ਵਿਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾਂ ਭੂਚਾਲ ਰਾਤ 11.59 ਉਤੇ ਆਇਆ ਜਿਸਦੀ ਤੀਵਰਤਾ ਰਿਕਟਰ ਪੈਮਾਨੇ ਉਤੇ 4.5 ਰਹੀ।ਦੂਜਾ ਝਟਕਾ ਕਰੀਬ ਅੱਧੇ ਘੰਟੇ ਬਾਅਦ 12.35 ਉਤੇ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ ਉਤੇ ਦੂਜੇ ਦੀ ਤੀਬਰਤਾ 4.9 ਮਾਪੀ ਗਈ।ਉਥੇ, ਦੇਰ ਰਾਤ 1:08 ਵਜੇ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਮੋਲੀ ਵਿਚ ਆਏ ਭੁਚਾਲ ਦੀ ਤੀਵਰਤਾ 3.8 ਮਾਪੀ ਗਈ ਹੈ।

Real Estate