ਮਮਤਾ ਬੈਨਰਜੀ ਨੇ ਕਿਹਾ ਚੋਣ ਕਮਿਸ਼ਨ ਭਾਜਪਾ ਦਾ ਹੀ ਭਰਾ ਹੈ

1292

ਮਮਤਾ ਬੈਨਰਜੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਤੇ ਗੁੱਸੇ ਚ ਆਪਣੀ ਭੜਾਸ ਕੱਢਦਿਆਂ ਚੋਣ ਕਮਿਸ਼ਨ ਨੂੰ ਭਾਜਪਾ ਦਾ ਭਰਾ ਦੱਸ ਦਿੱਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਕਿ ਲੰਘੀ ਰਾਤ ਭਾਜਪਾ ਨੇ ਚੋਣ ਕਮਿਸ਼ਨ ਚ ਸ਼ਿਕਾਇਤ ਕੀਤੀ ਹੈ ਤਾਂ ਕਿ ਅਸੀਂ ਮੋਦੀ ਦੀ ਰੈਲੀ ਮਗਰੋਂ ਕੋਈ ਰੈਲੀ ਨਾ ਕਰ ਸਕੀਏ। ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦਾ ਭਰਾ ਹੈ। ਪਹਿਲਾਂ ਹਿਹ ਇਕ ਨਿਰਪੱਖ ਸੰਸਥਾ ਹੁੰਦੀ ਸੀ ਪਰ ਹੁਣ ਇਹ ਭਾਜਪਾ ਦੇ ਹੱਥੋਂ ਵਿੱਕ ਗਈ ਹੈ। ਮਮਤਾ ਨੇ ਕਿਹਾ ਕਿ ਮੈਨੂੰ ਦੁੱਖ ਹੁੰਦਾ ਹੈ ਪਰ ਮੇਰੇ ਕੋਲ ਕਹਿਣ ਲਈ ਕੁਝ ਵੀ ਨਹੀਂ ਹੈ। ਮੈਂ ਇਹ ਕਹਿਣ ਲਈ ਜੇਲ੍ਹ ਜਾਣ ਲਈ ਤਿਆਰ ਹਾਂ। ਮੈਂ ਸੱਚ ਕਹਿਣ ਤੋਂ ਨਹੀਂ ਡਰਦੀ।ਇਸ ਤੋਂ ਪਹਿਲਾਂ ਮਾਇਆਵਤੀ ਨੇ ਵੀਰਵਾਰ ਨੂੰ ਸਵੇਰੇ ਕਿਹਾ ਸੀ ਕਿ ਕੇਂਦਰ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾ ਰਹੀ ਹੈ। ਪੀਐਮ ਹੱਥ ਧੋਹ ਕੇ ਮਮਤਾ ਦੇ ਪਿੱਛੇ ਪੈ ਗਏ ਹਨ ਜਿਹੜੇ ਲੋਕਤੰਤਰ ਲਈ ਖਤਰਾ ਜਾਪਦਾ ਹੈ, ਜਿਹੜਾ ਕਿ ਸਹੀ ਅਤੇ ਇਨਸਾਫ ਨਹੀਂ ਹੈ।

Real Estate