‘ਪੌਣ’ ਵਾਲੇ ਨੇਤਾ ਦੀ ਤਿਲਕੀ ਜੁਬਾਨ ! ਪੜੋ ਕੀ ਗਾ ਗਿਆ ਹੰਸ ?

1712

ਭਾਜਪਾ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੇ ਭਾਜਪਾ ਆਗੂ ਤੇ ਗਾਇਕ ਹੰਸਰਾਜ ਨੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਲਈ ਆਪਣਾ ਬਹੁਤ ਹੀ ਮਕਬੂਲ ਗਾਣਾ ਗਾਇਆ। ਹੰਸ ਨੇ ਆਪਣੇ ਗਾਣੇ ਰਾਹੀਂ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਕਿਹਾ, ‘ ਇਹ ਜੋ ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ, ‘ਪੱਪੂ’ ਕਿਤੇ ਰੋਂਦਾ ਹੋਵੇਗਾ,। ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਭਾਜਪਾ ਆਗੂਆਂ ਨੇ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਨੂੰ ‘ਪੱਪੂ’ ਆਖ ਕੇ ਵਿਅੰਗ ਕੱਸਿਆ ਹੋਏ। ਇਹ ਮਾਮਲਾ ਕਈ ਵਾਰ ਵਿਵਾਦ ਦਾ ਕਾਰਨ ਵੀ ਬਣਿਆ। ਹੁਣ ਹੰਸਰਾਜ ਨੇ ਆਪਣੇ ਗੀਤ ਵਿਚ ‘ਪੱਪੂ’ ਕੀਤੇ ਰੋਂਦਾ ਹੋਵੇਗਾ ਗਾ’ ਕੇ ਨਵਾਂ ਵਿਵਾਦ ਸਹੇੜਨ ਵਾਲੀ ਗੱਲ ਕਰ ਲਈ ਹੈ । ਪਿਛਲੇ ਦਿਨੀ ਵੀ ਹੰਸ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸ ਨੂੰ ਭਾਰਤ ਪਾਕਿ ਦੀਆਂ ਲੜਾਈਆਂ ਬਾਰੇ ਕੁਝ ਨਾ ਪਤਾ ਹੋਣਾ ਮਜਾਕ ਦਾ ਪਤਾਰ ਬਣਿਆ ਸੀ।

Real Estate