ਬੱਚਿਆਂ ਦੀ ਮਾਹਿਰ ਡਾ: ਹਰਸਿ਼ੰਦਰ ਕੌਰ ਦੀ ਓਪੀਡੀ ‘ਤੇ ਰੇਡ , ਸਰਕਾਰੀ ਲੈਬ ਹੁੰਦੇ ਹੋਏ ਬਾਹਰੋਂ ਕਰਵਾਏ ਜਾ ਰਹੇ ਸੀ ਟੈਸਟ

1261

ਇੱਕ ਪਾਸੇ ਡਾ: ਹਰਸਿ਼ੰਦਰ ਕੌਰ ਦਾ ਉਹ ਚਿਹਰਾ ਹੈ ਜਿਹੜਾ ਮੀਡੀਆ ਰਾਹੀ ਲਿਖਤਾਂ ਦੇ ਰੂਪ ਵਿੱਚ ਪੇਸ਼ ਹੁੰਦਾ ਦੂਜੇ ਪਾਸੇ ਉਨ੍ਹਾਂ ਦੀ ਸਰਕਾਰੀ ਨੌਕਰੀ ਅਤੇ ਕੰਮ ਕਰਨ ਦੇ ਤੌਰ ਤਰੀਕੇ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ।
ਰਾਜਿੰਦਰਾ ਹਸਤਪਾਲ ‘ਚ ਇੱਕ ਤਾਜ਼ਾ ਘਟਨਾਕ੍ਰਮ ਵਾਪਰਿਆ । ਹਸਪਤਾਲ ਦੇ ਮੈਡੀਕਲ ਸੁਪਰਡੈਂਟ (ਐਮ ਐਸ) ਡਾ: ਰਾਜਨ ਸਿੰਗਲਾ ਨੇ ਬੁੱਧਵਾਰ ਨੂੰ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ: ਹਰਸਿੰਦਰ ਕੌਰ ਦੀ ਓਪੀਡੀ ਵਿੱਚੋਂ ਪ੍ਰਾਈਵੇਟ ਲੈਬ ਵਿੱਚੋਂ 100 ਰੁਪਏ ਦਾ ਟੈਸਟ ਕਰਵਾ ਕੇ ਆਏ ਇੱਕ ਮਰੀਜ਼ ਸਮੇਤ ਪ੍ਰਾਈਵੇਟ ਲੈਬ ਦੀ ਲੇਡੀ ਅਟੈਡੈਂਟ ਅਤੇ ਇੱਕ ਐਮਆਰ ਨੂੰ ਮੌਕੇ ‘ਤੇ ਰੰਗੇ ਹੱਥੀਂ ਫੜਨ ਦਾ ਦਾਅਵਾ ਕੀਤਾ ।
ਡਾ: ਰਾਜਨ ਸਿੰਗਲਾ ਮੁਤਾਬਿਕ ਉਹ ਇੱਕ ਮੀਟਿੰਗ ਦੇ ਲਈ ਡਾ: ਹਰਸਿੰਦਰ ਕੌਰ ਨੂੰ ਆਪਣੇ ਦਫ਼ਤਰ ਬੁਲਾ ਰਹੇ ਸਨ , ਪਰ ਜਦੋਂ ਉਹ ਨਹੀਂ ਆਏ ਤਾਂ ਡਾ: ਸਿੰਗਲਾ ਖੁਦ ਡਾ : ਹਰਸਿੰਦਰ ਕੌਰ ਦੀ ਓਪੀਡੀ ਵਿੱਚ ਚਲੇ ਗਏ।
ਉੱਥੇ ਜਾ ਕੇ ਦੇਖਿਆ ਤਾਂ ਇੱਕ ਮਰੀਜ਼ ਇੱਕ ਪ੍ਰਾਈਵੇਟ ਲੈਬ ਦੀ ਰਿਪੋਰਟ ਲਈ ਖੜਾ ਸੀ , ਜੋ ਟੈਸਟ ਮਾਰਕੀਟ ਵਿੱਚ 100 ਰੁਪਏ ਵਿੱਚ ਕੀਤਾ ਜਾਂਦਾ । ਜਦੋਂ ਉਸਨੂੰ ਪੁੱਛਿਆ ਕਿ ਇਹ ਟੈਸਟ ਤਾਂ ਰਾਜਿੰਦਰਾ ਹਸਪਤਾਲ ਦੀ ਲੈਬ ਵਿੱਚ ਵੀ ਹੋ ਜਾਂਦਾ ਤਾਂ ਫਿਰ ਬਾਹਰੋਂ ਕਿਉਂ ਕਰਵਾਇਆ ? ਤਾਂ ਉਸ ਵਿਅਕਤੀ ਨੇ ਡਾ: ਹਰਸਿੰਦਰ ਕੌਰ ਵੱਲ ਇਸ਼ਾਰਾ ਕੀਤਾ । ਓਪੀਡੀ ਵਿੱਚੋਂ ਹੀ ਉਹਨਾਂ ਨੇ ਇੱਕ ਪ੍ਰਾਈਵੇਟ ਲੈਬ ਦੀ ਅਟੈਡੈਂਟ ਅਤੇ ਇੱਕ ਐਮਆਰ ਨੂੰ ਮੌਕੇ ‘ਤੇ ਫੜਿਆ । ਬਾਅਦ ਵਿੱਚ ਪੁਲੀਸ ਚੌਕੀ ਨੂੰ ਇਤਲਾਹ ਦਿੱਤੀ । ਪੁਲੀਸ ਮੁਲਾਜ਼ਮ ਬੁਲਾ ਕੇ ਟੈਸਟ ਕਰਾਉਣ ਵਾਲੇ ਮਰੀਜ਼ , ਲੇਡੀ ਅਟੈਡੈਂਟ ਅਤੇ ਐਮਆਰ ਨੂੰ ਪੁੱਛਗਿੱਛ ਲਈ ਨਾਲ ਲੈ ਲਿਆ।
ਚੌਕੀ ਇੰਚਾਰਜ ਜਪਨਾਮ ਸਿੰਘ ਨੇ ਕਿਹਾ ਕਿ ਮੈਡੀਕਲ ਸੁਪਰਡੈਂਟ ਅਤੇ ਡਿਪਟੀ ਐਮ ਐਸ ਨੇ ਡਾ: ਹਰਸਿੰ਼ਦਰ ਕੌਰ ਦੀ ਓਪੀਡੀ ਵਿੱਚੋਂ ਕਿਸੇ ਨਿੱਜੀ ਲੈਂਬ ਦੀ ਅਟੈਡੈਂਟ ਅਤੇ ਐਮ ਆਰ ਨੂੰ ਫੜਿਆ ਤਾਂ ਸਾਨੂੰ ਫੋਨ ਕਰਕੇ ਜਾਣਕਾਰੀ ਦਿੱਤੀ । ਮੈਂ ਤੁਰੰਤ ਦੋ ਮੁਲਾਜ਼ਮਾਂ ਵੀ ਭੇਜਿਆ । ਲੇਡੀ ਅਟੈਡੈਂਟ ਨੂੰ ਮੋਢੇ ਤੋਂ ਫੜਕੇ ਲਿਆਉਣ ਦੇ ਦੋਸ਼ ਝੂਠੇ ਹਨ।
ਲੇਡੀ ਅਟੈਡੈਂਟ ਅਤੇ ਐਮ ਆਰ ਨੂੰ ਡਾ: ਸਿੰਗਲਾ ਆਪਣੇ ਦਫ਼ਤਰ ਵਿੱਚ ਲੈ ਗਏ ਸਨ ਜਿੱਥੇ ਉਹਨਾਂ ਦੇ ਬਿਆਨ ਵੀ ਦਰਜ ਕਰਵਾਏ । ਇਸ ਉਪਰ ਕੋਈ ਪੁਲੀਸ ਕਾਰਵਾਈ ਨਹੀਂ ਹੋਈ । ਸੁਪਰਡੈਂਟ ਆਪਣੇ ਪੱਧਰ ‘ਤੇ ਵਿਭਾਗੀ ਕਾਰਵਾਈ ਕਰ ਰਹੇ ਹਨ।
ਡਾ: ਸਿੰਗਲਾ ਨੇ ਦੱਸਿਆ ਕਿ ਮੈਂ ਤਾਂ ਆਰਬੀਐਸਕੇ ਦੀ ਮੀਟਿੰਗ ਨੂੰ ਲੈ ਕੇ ਡਾ: ਹਰੀਓਮ ਅਤੇ ਡਾ: ਨਵਦੀਪ ਕੌਰ ਨੂੰ ਲੈ ਕੇ ਹਰਸਿ਼ੰਦਰ ਕੌਰ ਦੀ ਓਪੀਡੀ ‘ਚ ਪਹੁੰਚਿਆ ਸੀ । ਉੱਥੇ ਬੈਠੀ ਇੱਕ ਔਰਤ ਨੇ ਪੁੱਛਣ ਤੇ ਖੁਦ ਨੂੰ ਮਰੀਜ਼ ਦੱਸਿਆ , ਪਰ ਉਹ ਆਪਣੀ ਪਰਚੀ ਨਾ ਦਿਖਾ ਸਕੀ। ਸ਼ੱਕ ਹੋਣ ਤੇ ਡਾ: ਹਰਸਿ਼ੰਦਰ ਕੌਰ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਾਹਮਣੇ ਬੈਠੇ ਵਿਅਕਤੀ ਨਾਲ ਆਈ ਹੈ ਅਤੇ ਉਹਨਾਂ ਦੇ ਘਰ ਕੰਮ ਕਰਦੀ ਹੈ। ਜਦੋਂ ਉਸ ਵਿਅਕਤੀ ਤੋਂ ਪੁੱਛਿਆਂ ਤਾਂ ਉਹ ਸਹੀ ਉਤਰ ਨਾ ਦੇ ਸਕਿਆ। ਭਾਅਦ ਵਿੱਚ ਪਤਾ ਚਲਿਆ ਕਿ ਇਹ ਪ੍ਰਾਈਵੇਟ ਲੈਬ ਦੀ ਅਟੈਡੈਂਟ ਦੀ ਜੋ ਸੈਂਪਲ ਲੈਣ ਲਈ ਆਈ ਸੀ । ਇਸ ਦੌਰਾਨ ਅਸੀਂ ਪ੍ਰਾਈਵੇਟ ਲੈਬ ਵਿੱਚੋਂ ਟੈਸਟ ਕਰਵਾ ਕੇ ਲਿਆਏ ਇੱਕ ਵਿਅਕਤੀ ਨੂੰ ਫੜਿਆ ਹੈ।

ਡਾ : ਹਰਸਿੰਦਰ ਕੌਰ ਦਾ ਕਹਿਣਾ ਹੈ ਕਿ ਮੈਡੀਕਲ ਸੁਪਰਡੈਂਟ ਪਹਿਲਾਂ ਹੀ ਪੁਲੀਸ ਦੇ ਨਾਲ ਤਿਆਰੀ ਕਰਕੇ ਆਏ ਸਨ। ਆਉਂਦੇ ਉਨ੍ਹਾ ਨੇ ਇੱਕ ਲੜਕੀ ਲੈਬ ਅਟੈਡੈਂਟ ਦੱਸ ਕੇੂ ਬਾਹ ਤੋਂ ਫੜ ਲਿਆ । ਮੈਂ ਇਸ ਉੱਤੇ ਇਤਰਾਜ਼ ਕੀਤਾ ਕਿ ਬਿਨਾ ਲੇਡੀ ਕਾਸਟੇਬਲ ਤੇ ਤੁਸੀ ਇਸ ਤਰ੍ਹਾਂ ਫੜ ਨਹੀਂ ਸਕਦੇ। ਉੱਤੋਂ ਉਹਨਾਂ ਨੇ ਮੇਰੀ ਓਪੀਡੀ ਦੀ ਵੀਡਿਓਗਰਾਫੀ ਕਰਾਈ । ਦੋ ਦਿਨ ਪਹਿਲਾਂ ਮੈਂ 55 ਹਜ਼ਾਰ ਰੁਪਏ ਦੀ ਦਵਾਈ ਮੁਫ਼ਤ ਵੰਡਵਾਈ ਹੈ। ਮੇਰੇ ਡਿਪਾਰਟਮੈਂਟ ਦੇ ਡਾਕਟਰਾਂ ਕੋਲ 30 ਦੀ ਵੀ ਓਪੀਡੀ ਨਹੀਂ ਮੇਰੇ ਕੋਲ 300 ਦੀ ਹੈ । ਬੱਸ ਇਹ ਹੀ ਗੱਲ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੁੰਦੀ ।
ਐਮਐਸ ਦੇ ਦਾਅਵਿਆਂ ਨੂੰ ਡਾ : ਹਰਸਿੰਦਰ ਕੌਰ ਪੂੁਰੀ ਤਰ੍ਹਾਂ ਨਕਾਰ ਰਹੀ ਹੈ ।ਮੈਂ ਤਾਂ ਚਾਈਲਡ ਕੇਅਰ ਲੀਵ ਤੇ ਸੀ ਮੈਨੂੰ ਤਾਂ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਬੁਲਾਇਆ ਗਿਆ ਸੀ । ਜਦੋਂ ਮੈਂ ਦੇਖਿਆ ਕਿ ਓਪੀਡੀ ‘ਚ ਕਾਫੀ ਮਰੀਜ਼ ਖੜ੍ਹੇ ਹਨ ਤਾਂ ਮੈਂ ਲੋਕਾਂ ਦੀ ਭਲਾਈ ਲਈ ਮਰੀਜ਼ ਚੈਕ ਕਰਨੇ ਸੁਰੂ ਕਰ ਦਿੱਤੇ। ਮੇਰੇ ਕੋਲ ਇੱਕ ਵਿਅਕਤੀ ਆਇਆ ਜਿਸ ਨੇ ਦੱਸਿਆ ਕਿ ਉਸਦੇ ਘਰ ਮੌਤ ਹੋਈ ਹੈ ਅਤੇ ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਹੈ। ਮੈਂ ਸਾਦੇ ਕਾਗਜ਼ ‘ਤੇ ਟੀਐਲਸੀ-ਡੀਐਲਸੀ ਦੇ ਟੈਸਟ ਲਿਖ ਦਿੱਤੇ । ਥੋੜੀ ਦੇਰ ਇਹ ਵਿਅਕਤੀ ਇੱਕ ਪ੍ਰਾਈਵੇਟ ਲੈਬ ਦੀ ਰਿਪੋਰਟ ਸਣੇ ਐਮ ਐਸ ਅਤੇ ਪੁਲੀਸ ਸਮੇਤ ਉਹਨਾਂ ਦੀ ਓਪੀਡੀ ‘ਚ ਆਉਂਦਾ ਹੈ ਅਤੇ ਐਮਐਸ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਉਣ ਦਾ ਦੋਸ਼ ਲਾ ਕੇ ਵੀਡਿਓਗਰਾਫੀ ਕਰਵਾਉਣ ਲੱਗਦੇ ਹਨ। ਮੈਨੂੰ ਤਾਂ ਕੁਝ ਸਮਝ ਨਹੀਂ ਆਇਆ ਪਰ ਐਮਐਸ ਜਾਂਦੇ -ਜਾਂਦੇ ਧਮਕੀ ਦੇ ਕੇ ਗਿਆ ਕਿ ਉਹ ਉਸਨੂੰ ਸਸਪੈਂਡ ਕਰਵਾਕੇ ਹੀ ਰਹੇਗਾ।

Real Estate