ਚੋਣ ਕਮਿਸ਼ਨ ਨੇ ਇੱਕ ਦਿਨ ਪਹਿਲਾਂ ਹੀ ਰੋਕਿਆ ਪੱਛਮੀ ਬੰਗਾਲ ਦਾ ਚੋਣ ਪ੍ਰਚਾਰ

1144

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਵਿੱਚ ਮੰਗਲਵਾਰ ਨੂੰ ਕੋਲਕਾਤਾ ਵਿੱਚ ਭੜਕੀ ਹਿੰਸਾ ਤੇ ਅੱਗਜਨੀ ਮਗਰੋਂ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੇ ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਹੀ ਰੋਕ ਲੱਗ ਜਾਵੇਗੀ। ਚੋਣ ਕਮਿਸ਼ਨ ਦੇ ਹੁਕਮ ਮੁਤਾਬਕ ਪੱਛਮੀ ਬੰਗਾਲ ਵਿੱਚ 19 ਮਈ ਨੂੰ ਹੋਣ ਵਾਲੀ ਵੋਟਿੰਗ ਲਈ ਵੀਰਵਾਰ ਦੀ ਰਾਤ 10 ਵਜੇ ਚੋਣ ਪ੍ਰਚਾਰ ਉੱਤੇ ਰੋਕ ਲੱਗ ਜਾਵੇਗੀ।ਚੋਣ ਕਮਿਸ਼ਨ ਪੱਛਮੀ ਬੰਗਾਲ ’ਚ 19 ਮਈ ਨੂੰ ਹੋਣ ਵਾਲੀ ਵੋਟਿੰਗ ਲਈ ਵੀਰਵਾਰ ਦੀ ਰਾਤ 10 ਵਜੇ ਚੋਣ ਪ੍ਰਚਾਰ ਉੱਤੇ ਰੋਕ ਲੱਗ ਜਾਵੇਗੀ।ਕਮਿਸ਼ਨ ਨੇ ਕਿਹਾ ਕਿ ਪੱਛਮੀ ਬੰਗਾਲ ਦੀਆਂ 9 ਸੰਸਦੀ ਸੀਟਾਂ – ਜੈਨਗਰ, ਦਮਦਮ, ਬਾਰਾਸਾਤ, ਬਸ਼ੀਰਹਾਟ, ਡਾਇਮੰਡ ਹਾਰਬਰ, ਮਥੁਰਾਪੁਰ, ਕੋਲਕਾਤਾ–ਦੱਖਣੀ, ਕੋਲਕਾਤਾ–ਉੱਤਰੀ, ਜਾਧਵਪੁਰ ’ਚ ਵੀਰਵਾਰ ਰਾਤੀਂ ਚੋਣ ਪ੍ਰਚਾਰ ਉੱਤੇ ਪੱਕੀ ਰੋਕ ਲੱਗ ਜਾਵੇਗੀ।ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਇਦ ਅਜਿਹਾ ਪਹਿਲੀ ਵਾਰ ਹੈ, ਜਦੋਂ ਭਾਰਤੀ ਚੋਣ ਕਮਿਸ਼ਨ ਨੇ ਇਸ ਤਰੀਕੇ ਧਾਰਾ 324 ਨੂੰ ਰੱਦ ਕੀਤਾ ਹੈ ਪਰ ਹਿੰਸਾ ਤੇ ਵਿਗੜਦੀ ਕਾਨੂੰਨ ਤੇ ਵਿਵਸਥਾ ਜੋ ਸ਼ਾਂਤੀਪੂਰਨ ਮਤਦਾਨ ਦੀ ਦਿਸ਼ਾ ਵਿੱਚ ਰੁਕਾਵਟ ਬਦੇ, ਉਸ ਹਾਲਤ ਵਿੱਚ ਇਹ ਆਖ਼ਰੀ ਨਹੀਂ ਹੋ ਸਕਦਾ।

Real Estate