CRPF ਨਾ ਹੁੰਦੀ ਤਾਂ ਬਚਕੇ ਨਿਕਲਣਾ ਮੁਸ਼ਕਿਲ ਸੀ – ਅਮਿਤ ਸ਼ਾਹ

1180

ਪੱਛਮ ਬੰਗਾਲ ਦੀ ਰਾਜਧਾਨੀ ਕਲਕੱਤਾ ਵਿੱਚ ਮੰਗਲਵਾਰ ਸ਼ਾਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਹੋਈ ਹਿੰਸਾ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਜੇਕਰ ਸੀਆਰਪੀਐਫ ਦੇ ਜਵਾਨ ਨਾ ਹੁੰਦੇ ਤਾਂ ਉਨ੍ਹਾਂ ਦਾ ਬਚਕੇ ਨਿਕਲਣਾ ਮੁਸ਼ਕਿਲ ਸੀ। ਦੂਜੇ ਪਾਸੇ ਮਮਤਾ ਬੈਨਰਜੀ ਨੇ ਭਾਜਪਾ ਉਤੇ ਹਿੰਸਾ ਕਰਨ ਦਾ ਦੋਸ਼ ਲਗਾਇਆ ਹੈ। ਸ਼ਾਹ ਨੇ ਕਿਹਾ ਕਿ ਮੈਂ ਮਮਤਾ ਜੀ ਨੂੰ ਦੱਸਦਾ ਚਾਹੁੰਦਾ ਹਾਂ ਕਿ ਤੁਸੀਂ ਸਿਰਫ 42 ਸੀਟਾਂ ਉਤੇ ਚੋਣ ਲੜ ਰਹੇ ਹੋ ਅਤੇ ਭਾਜਪਾ ਦੇਸ਼ ਦੇ ਸਾਰੇ ਸੂਬਿਆਂ ਵਿਚ ਚੋਣ ਲੜ ਰਹੀ ਹੈ। ਕਿਤੇ ਵੀ ਹਿੰਸਾ ਨਹੀਂ ਹੋਈ, ਪ੍ਰੰਤੂ ਬੰਗਾਲ ਵਿਚ ਹਰ ਪੜਾਅ ਵਿਚ ਹਿੰਸਾ ਹੋਈ ਇਸਦਾ ਸਾਫ ਮਤਲਬ ਹੈ ਕਿ ਹਿੰਸਾ ਟੀਐਮਸੀ ਕਰ ਰਹੀ ਹੈ। ਬੰਗਾਲ ਵਿਚ ਲੋਕਤੰਤਰ ਦਾ ਗਲਾ ਘੋਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚੋਣਾਂ ਦੇ 6 ਪੜਾਅ ਖਤਮ ਹੋ ਚੁੱਕੇ ਹਨ, ਇਨ੍ਹਾਂ ਵਿਚੋਂ 6 ਦੇ 6 ਪੜਾਅ ਵਿਚ ਸਵਾਏ ਬੰਗਾਲ ਦੇ ਕਿਤੇ ਵੀ ਹਿੰਸਾ ਨਹੀਂ ਹੋਈ। ਅਮਿਤ ਸ਼ਾਹ ਨੇ ਕਿਹਾ ਕਿ ਹਾਰ ਤੋਂ ਘਬਰਾਕੇ ਹਿੰਸਾ ਕਰਵਾ ਰਹੀ ਹੈ ਮਮਤਾ ਬੈਨਰਜੀ। ਉਨ੍ਹਾਂ ਕਿਹਾ ਕਿ ਈਸ਼ਵਰ ਚੰਦ ਵਿਦਿਆਸਾਗਰ ਦੀ ਮੂਰਤੀ ਭਾਜਪਾ ਨੇ ਨਹੀਂ ਤੋੜੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਗੜਬੜੀ ਕਰਨ ਵਾਲਿਆਂ ਉਤੇ ਸਖਤੀ ਕਿਉਂ ਨਹੀਂ ਕਰ ਰਿਹਾ ਹੈ ਅਤੇ ਮਮਤਾ ਦੀਆਂ ਧਮਕੀਆਂ ਉਤੇ ਚੋਣ ਕਮਿਸ਼ਨ ਨੇ ਐਕਸ਼ਨ ਕਿਉਂ ਨਹੀਂ ਲਿਆ। ਭਾਜਪਾ ਪ੍ਰਧਾਨ ਨੇ ਕਿਹਾ ਕਿ, ਬੰਗਾਲ ਵਿਚ ਇਕ ਵੀ ਹਿਸਟ੍ਰੀਸ਼ੀਟਰ ਨੂੰ ਨਹੀਂ ਫੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਰੋਡ ਸ਼ੋਅ ਤੋਂ ਪਹਿਲਾਂ ਹੀ ਉਥੇ ਲਗੇ ਪੋਸਟਰ ਪਾੜ ਦਿੱਤੇ ਗਏ। ਰੋਡ ਸ਼ੋਅ ਸ਼ੁਰੂ ਹੋਇਆ, ਜਿਸ ਵਿਚ ਵੱਡੀ ਗਿਣਤੀ ਲੋਕ ਪਹੁੰਚੇ, ਰੋਡ ਸ਼ੋਅ ਸ਼ੁਰੂ ਵਿਚ ਸ਼ਾਂਤੀਪੂਰਣ ਚਲਿਆ। 3 ਵਾਰ ਹਮਲੇ ਕੀਤੇ ਗਏ ਅਤੇ ਤੀਜੇ ਹਮਲੇ ਵਿਚ ਭੰਨ ਤੋੜ, ਅੱਗਜਨੀ ਅਤੇ ਬੋਤਲ ਵਿਚ ਮਿਟੀ ਦਾ ਤੇਲ ਪਾ ਕੇ ਹਮਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਵੇਰੇ ਤੋਂ ਪੂਰੇ ਕਲਕੱਤਾ ਵਿਚ ਚਰਚਾ ਸੀ ਕਿ ਯੂਨੀਵਰਸਿਟੀ ਅੰਦਰੋ਼ ਆ ਕੇ ਕੁਝ ਲੋਕ ਦੰਗਾ ਕਰਨਗੇ। ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।

Real Estate