ਸ੍ਰੀਲੰਕਾ ਵਿਚ ਹਿੰਸਾ ਮੰਗਲਵਾਰ ਨੂੰ ਵੀ ਜਾਰੀ ਰਹੀ ਕਰਫਿਊ ਵੀ ਜਾਰੀ

5251

ਸ੍ਰੀਲੰਕਾ ਵਿਚ ਈਸਟਰ ਉਤੇ ਹੋਏ ਅੱਤਵਾਦੀ ਹਮਲੇ ਬਾਅਦ ਦੇਸ਼ ਵਿਚ ਭੜਕੀ ਸੰਪਰਦਾਇਕ ਹਿੰਸਾ ਮੰਗਲਵਾਰ ਨੂੰ ਵੀ ਜਾਰੀ ਰਹੀ। ਹਿੰਸਾ ਦੌਰਾਨ ਸੋਮਵਾਰ ਰਾਤ ਨੂੰ ਪਹਿਲੀ ਮੌਤ ਹੋਈ। ਇਸ ਤੋਂ ਬਾਅਦ ਲਗਾਤਾਰ ਦੂਜੇ ਦਿਨ ਵੀ ਦੇਸ਼ ਭਿਰ ਵਿਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਉਥੇ ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿਚ ਹਿੰਸਾ ਭੜਕੀ ਹੈ (ਉਤਰੀ ਪੱਛਮੀ ਪ੍ਰਾਂਤ) ਉਥੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਨੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਕੈਬਨਿਟ ਮੰਤਰੀ ਤੇ ਸ੍ਰੀਲੰਕਾ ਮੁਸਲਿਮ ਕਾਂਗਰਸ ਦੇ ਆਗੂ ਰੌਫ ਹਕੀਮ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਕਾਰ ਦੇ ਰਾਤ ਭਰ ਲਗੇ ਕਰਫਿਊ ਵਿਚ ਉਤਰ ਪੱਛਮੀ ਵੇਸਟਰਨ ਪ੍ਰਾਂਤ ਨੂੰ ਛੱਡਕੇ ਦੇਸ਼ ਭਰ ਵਿਚ ਮੰਗਲਵਾਰ ਨੂੰ ਢਿੱਲ ਦੇ ਦਿੱਤੀ। ਪ੍ਰੰਤੂ ਸੋਮਵਾਰ ਨੂੰ ਭੀੜ ਦੇ ਹਮਲੇ ਵਿਚ ਇਕ ਮੁਸਲਿਮ ਵਿਅਕਤੀ ਦੀ ਮੌਤ ਹੋ ਗਈ ਸੀ। ਸ੍ਰੀਲੰਕਾ ਪੁਲਿਸ ਨੇ ਮੁਸਲਿਮ ਵਿਰੋਧੀ ਹਿੰਸਾ ਭੜਕਾਉਣ ਉਤੇ ਸੋਮਵਾਰ ਨੂੰ ਦੇਸ਼ ਭਰ ਵਿਚ ਕਰਫਿਊ ਲਗਾ ਦਿੱਤਾ ਸੀ।

Real Estate