ਸੁਖਬੀਰ ਮਗਰੋਂ ਹਰਸਿਮਰਤ ਨੇ ਵੀ ਕੀਤੀ ਅਰਦਾਸ, “ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ” !

ਬੀਤੇ ਦਿਨੀ ਫਰੀਦਕੋਟ ਹਲਕੇ ਦੌਰਾਨ ਰੈਲੀ ਦੌਰਾਨ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਉਹਨਾਂ ਦੇ ਰੱਬ ਦੇ ਇਨਸਾਫ ਵਿਚ ਪੂਰਾ ਭਰੋਸਾ ਹੈ, ਪੰਥ ਦੀ ਜਥੇਬੰਦੀ ਦੇ ਪ੍ਰਧਾਨ ਦੀ ਹੈਸੀਅਤ ਵਿਚ ਮੈਂ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਜਿਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਘਿਨੌਣਾ ਪਾਪ ਕੀਤਾ ਜਾਂ ਕਰਵਾਇਆ ਹੈ, ਉਹਨਾਂ ਦਾ ਖਾਨਦਾਨ ਖ਼ਤਮ ਹੋ ਜਾਵੇ । ਜਿਹੜੇ ਲੋਕ ਇਸ ਬੇਅਦਬੀ ਦੇ ਨਾਂ ਤੇ ਸਿਆਸਤ ਕਰਦੇ ਹਨ, ਉਹਨਾਂ ਦਾ ਵੀ ਖਾਨਦਾਨ ਖ਼ਤਮ ਹੋ ਜੇ। ਜਿਸ ਤੋਂ ਬਾਅਦ ਹੁਣ ਲੋਕ ਸਭਾ ਬਠਿੰਡਾ ਤੋਂ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ, ‘ਮੈਂ ਪਰਮਾਤਮਾ ਨੂੰ ਅਰਦਾਸ ਬੇਨਤੀ ਕਰਦੀ ਹਾਂ ਕੇ ਉਨ੍ਹਾਂ ਦਾ ਕੁਝ ਵੀ ਨਾ ਰਹੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਉੱਪਰ ਵਸ਼ੀਕਰਨ ਕਰਨ ਵਾਲਿਆਂ ਦਾ ਵੀ ਕੱਖ ਨਾ ਬਚੇ।’ ਉਨ੍ਹਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਬੀਬੀ ਬਾਦਲ ਇਹ ਅਰਦਾਸ ਕਰਦੇ ਸੁਣੇ ਜਾ ਸਕਦੇ ਹਨ ।

Real Estate