ਹਰਿਆਣਾ ‘ਚ ਭਾਜਪਾ ਦੇ ਪੋਲਿੰਗ ਏਜੰਟ ਵੱਲੋਂ ਕਹਿ ਕੇ ਵੋਟਾਂ ਪਵਾਉਣ ਦੀ ਵੀਡੀਓ ਵਾਇਰਲ :ਏਜੰਟ ਗ੍ਰਿਫਤਾਰ : ਬੂਥ ’ਤੇ ਮੁੜ ਪੈਣਗੀਆਂ ਵੋਟਾਂ

ਹਰਿਆਣਾ ਦੇ ਪਲਵਲ ਚ ਇਕ ਵੋਟਿੰਗ ਬੂਥ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਚ ਭਾਜਪਾ ਦੇ ਇਕ ਪੋਲਿੰਗ ਏਜੰਟ ਗਿਰੀਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਭਾਜਪਾ ਵਰਕਰ ਦੀ ਗ੍ਰਿਫ਼ਤਾਰੀ ਹੋਈ। ਹਾਲਾਂਕਿ ਬਾਅਦ ਚ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ । ਇਸ ਵਿਚਾਲੇ ਚੋਣ ਕਮਿਸ਼ਨ ਨੇ ਉਕਤ ਵੋਟਿੰਗ ਬੂਥ ’ਤੇ ਮੁੜ ਤੋਂ ਵੋਟਾਂ ਪਵਾਉਣ ਦਾ ਹੁਕਮ ਦਿੱਤਾ ਹੈ।ਸੋਮਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ, ਪੜਚੋਲੀਆਂ ਵਲੋਂ ਕੀਤੀ ਗਈ ਪੜਤਾਲ ਚ ਸ਼ਿਕਾਇਤ ਸਹੀ ਪਾਈ ਗਈ। ਇਸ ਲਈ ਕਮਿਸ਼ਨ ਨੇ ਇਸ ਵੋਟਿੰਗ ਬੂਥ ਤੇ 19 ਮਈ ਨੂੰ ਨਵੇਂ ਸਿਰੇ ਤੋਂ ਵੋਟਿੰਗ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਦੱਸਣਯੋਗ ਹੈ ਕਿ ਇਹ ਘਟਨਾ ਫਰੀਦਾਬਾਦ ਲੋਕ ਸਭਾ ਸੀਟ ਤਹਿਤ ਆਉਣ ਵਾਲੇ ਅਸਾਵਟੀ ਪਿੰਡ ਚ ਵਾਪਰੀ, ਜਿੱਥੇ 12 ਮਈ ਨੂੰ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਨੇ ਪ੍ਰਿਸੀਡਿੰਗ ਅਫਸਰ ਨੂੰ ਫਰਜ਼ ਚ ਲਾਪਰਵਾਰੀ ਦੇ ਦੋਸ਼ ਚ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਦੇ ਖਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਵੀਡੀਓ ਕਲਿੱਪ ਚ ਉਕਤ ਭਾਜਪਾ ਵਰਕਰ ਈਵੀਐ ਮਸ਼ੀਨ ਕੋਲ ਗਿਆ ਅਤੇ ਉਸ ਨੇ ਜਾਂ ਤਾਂ ਖੁੱਦ ਬਟਨ ਦੱਬਿਆ ਜਾਂ ਘੱਟੋ ਘੱਟ ਤਿੰਨ ਵੋਟਰਾਂ ਨੂੰ ਉਸ ਨੇ ਕਿਸੇ ਖਾਸ ਪਾਰਟੀ ਦਾ ਬਦਨ ਦੱਸਣ ਲਈ ਕਿਹਾ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਕਈ ਲੋਕਾਂ ਨੇ ਚੋਣ ਕਮਿਸ਼ਨ ਨੂੰ ਟਵਿੱਟਰ ਤੇ ਟੈਗ ਕੀਤਾ ਅਤੇ ਕਾਰਵਾਈ ਲਈ ਕਿਹਾ, ਤਾਂ ਜਾ ਕੇ ਚੋਣ ਕਮਿਸ਼ਨ ਨੇ ਜਾਂਚ ਬਿਠਾਈ।

Real Estate