ਮੀਆੰ ਮਹੁੰਮਦ ਨਵਾਜ ਸ਼ਰੀਫ ਦੀ ਕਹਾਣੀ ਦੂਜਿਆ ਨੂੰ ਜਿੰਦਗੀ ਜਿਉਣਾ ਸਿਖਾ ਗਈ ਪਰ ….? ਪਰ ਖੁਦ ਨਵਾਜ ਸ਼ਰੀਫ ਨੂੰ ਸਮਝ ਨਹੀ ਆਈ ਕੇ ਰੱਬ ਅੱਗੇ ਬੰਦੇ ਦੀ ਔਕਾਤ ਕੀ ਹੁੰਦੀ ਹੈ,

2181

ਪਾਕਿਸਤਾਨ ਬਣਨ ਦੇ ਤਕਰੀਬਨ ਸਵਾ ਕੁ ਚਾਰ ਸਾਲ ਬਾਅਦ 25-12-1949 ਨੂੰ ਲਾਹੌਰ ਵਿੱਚ ਜਨਮੇ ਮੀਆਂ ਨਵਾਜ ਸ਼ਰੀਫ ਪਹਿਲੀ ਵਾਰ 09-04-1985 ਨੂੰ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਬਣੇ,ਉਸ ਤੋ ਬਾਅਦ ਅੱਜ ਤੱਕ ਉਹਨਾੰ ਨੇ ਆਪਣੇ ਜੀਵਨ ਅੰਦਰ ਬੜੇ ਉਤਾਰ ਚੜਾਅ ਵੇਖੇ,ਪਾਕਿਸਤਾਨੀ ਫੌਜ ਦੀ ਮੱਦਦ ਨਾਲ ਰਾਜਨੀਤੀ ਦੀ ਟੀਸੀ ਤੇ ਪਹੰਚੇ ਸੀ ਮੀਆੰ ਸਾਹਬ ਇੱਥੋ ਤੱਕ ਕੇ ਪਾਕਿਸਤਾਨੀ ਇਤਹਾਸ ਦੇ ਸਬ ਤੋ ਬਦਨਾਮ ਤਾਨਾਸ਼ਾਹ ਜਿਆ-ਉੱਲ-ਹੱਕ ਨੂੰ ਆਪਣਾ ਸਿਆਸੀ ਪਿਤਾ ਤੱਕ ਕਹਿੰਦੇ ਰਹੇ ਨੇ ਇਸ ਲਈ ਬੜਾ ਸੁਬਾਭਿਕ ਹੈ ਕੇ ਪਾਕਿਸਤਾਨ ਦੀ ਆਰਮੀ ਨਾਲ ਸ਼ਰੀਫ ਪਰਿਵਾਰ ਦੇ ਸਬੰਂਧ ਬੜੇ ਚੰਗੇ ਸੰਨ,ਪਰ ਇਹ ਤਾਕਤ ਤਾੰ ਪਿਤਾ ਪੁੱਤ ਦੇ ਸਬੰਂਧ ਵਿੱਚ ਦਰਾਰ ਪਾ ਦਿੰਦੀ ਹੈ ਤੇ ਇਹੀ ਦਰਾਰ ਆ ਗਈ ਮੀਆ ਸਾਹਬ ਤੇ ਵੇਲੇ ਦੇ ਫੌਜ ਮੁੱਖੀ ਜਰਨਲ ਪਰਵੇਜ ਮੁਸ਼ਰਫ ਵਿੱਚ,ਜਿਸ ਦਾ ਵੱਡਾ ਕਾਰਨ ਇਹ ਸੀ ਕੇ ਜ।ਮੁਸ਼ਰਫ ਨੇ ਬਿਨਾ ਪਾਕਿਸਤਾਨ ਦੀ ਜਮਹੂਰੀ ਹਕੂਮਤ ਨੂੰ ਦੱਸਿਆੰ ਕਾਰਗਿਲ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ ਤੇ ਉਸੇ ਵਕਤ ਮੀਆੰ ਸਾਹਬ ਭਾਰਤ ਪਾਕ ਦੇ ਸਬੰਂਧ ਸੁਧਾਰਨ ਵਿੱਚ ਲੱਗੇ ਹੋਏ ਸੰਨ,ਯਾਦ ਰਹੇ ਇਹ ਉਹ ਹੀ ਵਕਤ ਸੀ ਜਦੋ ਭਾਰਤ ਦੇ ਵੇਲੇ ਦੇ ਪ੍ਰਧਾਨਮੰਤਰੀ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਨੇ ਬਾਘਾ ਬੱਸ ਸਰਵਿਸ ਸ਼ੁਰੂ ਕਰਵਾਈ ਸੀ ਤੇ ਬਾਜਪਾਈ ਸਾਹਬ ਆਪ ਬੱਸ ਵਿੱਚ ਲਾਹੌਰ ਗਏ ਸੀ ਤੇ ਦੂਜੇ ਪਾਸੇ ਕਾਰਗਿਲ ਵਿੱਚ ਪਾਕਿਸਤਾਨੀ ਫੌਜ ਨੇ ਕਾਰਵਾਈ ਸ਼ੁਰੂ ਕਰ ਦਿੱਤੀ,ਹਾਲਾੰਕਿ ਮੁਸ਼ਰਫ ਸਾਹਬ ਦਾ ਇਹ ਕਹਿਣਾ ਹੈ ਕੀ ਵੇਲੇ ਦੇ ਪਰਧਾਨਮੰਤਰੀ ਮੀਆੰ ਸਾਹਬ ਨੂੰ ਕਾਰਗਿਲ ਵਾਲੀ ਕਾਰਵਾਈ ਤੋ ਕੁਝ ਸਮੇ ਬਾਅਦ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਜਿਸ ਨੂੰ ਮੀਆੰ ਸਾਹਬ ਨਕਾਰਦੇ ਆਏ ਨੇ ਪਰ ਇਹ ਗੱਲ ਤਾੰ ਇੱਕ ਸੱਚ ਹੈ ਕੇ
ਚਾਹੇ ਬਾਅਦ ਵਿੱਚ ਦੱਸ ਦਿੱਤਾ ਗਿਆ ਹੋਵੇ ਪਰ ਕਾਰਗਿਲ ਲੜਾਈ ਦੀ ਸਾਰੀ ਵਿੳਂੂਤਬੰਦੀ ਪਾਕ ਫੌਜ ਵਲੋ ਹੀ ਕੀਤੀ ਗਈ ਸੀ ਫੌਜ ਅੰਦਰ ਵੀ ਉੱਚ ਆਹੁਦਿਆ ਤੇ ਬੇਠੇ ਸਿਰਫ ਚਾਰ ਜਰਨੈਲ ਸੰਨ ਜਿਹਨਾੰ ਨੇ ਇਹ ਸਾਰੀ ਸਾਜਿਸ਼ ਘੜੀ ਸੀ,ਕਾਰਗਿਲ ਬਾਅਦ ਪਾਕ ਫੌਜ ਤੇ ਸਿਵਲ ਹਕੂਮਤ ਵਿੱਚ ਬਹੁਤ ਤਨਾਵ ਪੈਦਾ ਹੋ ਗਿਆ ਸੀ ਕਿਉਕਿ ਫੌਜ ਦਾ ਕਹਿਣਾ ਸੀ ਕੇ ਸਰਕਾਰ ਦੀਆ ਲੱਤਾ ਨੇ ਭਾਰ ਨਹੀ ਝੱਲਿਆ ਇਸ ਲਈ ਪਾਕ ਫੌਜ ਨੂੰ ਕਾਰਗਿਲ ਵਿੱਚੋ ਵਾਪਸ ਆਉਣਾ ਪਿਆ ਤੇ ਸਰਕਾਰ ਦਾ ਕਹਿਣਾ ਸੀ ਕੇ ਜਰਨਲ ਮੁਸ਼ਰਫ ਦੀ ਇਸ ਕਾਰਵਾਈ ਕਾਰਨ ਮੁੱਲਖ ਦੀ ਆਲਮੀ ਪੱਧਰ ਤੇ ਬਹੁਤ ਬਦਨਾਮੀ ਹੋਈ ਤੇ ਗਵਾੰਢੀ ਮੁੱਲਖ ਨਾਲ ਸਬੰਂਧ ਖਰਾਬ ਹੋਏ ਉਹ ਅੱਡ,ਇਹ ਹੀ ਕਸ਼ੀਦਗੀ ਆਖਿਰ ਇਸ ਹੱਦ ਤੱਕ ਪਹੁੰਚ ਗਈ ਕੇ ਫੌਜ ਮੁੱਖੀ ਜ।ਪਰਵੇਜ ਮੁਸ਼ਰਫ ਨੇ 12 ਅਕਤੂਬਰ 1999 ਨੂੰ ਕੂ ਕਰ ਦਿੱਤਾ ਤੇ ਪਾਕਿਸਤਾਨ ਦੀ ਹਕੂਮਤ ਤੇ ਪਾਕ ਫੌਜ ਨੇ ਕਬਜਾ ਕਰ ਲਿਆ,ਨਵਾਜ ਸ਼ਰੀਫ ਨੂੰ ਜੇਲ ਅੰਦਰ ਬੰਦ ਕਰ ਦਿੱਤਾ ਗਿਆ,
ਪਾਕਿਸਤਾਨ ਦੇ ਕਈ ਪੱਤਰਕਾਰਾ ਦਾ ਇਹ ਮੰਨਣਾ ਹੈ ਕੇ ਪਾਕ ਫੌਜ ਅੰਦਰ ਉਸ ਵਕਤ ਇੱਕ ਸੋਚ ਇਹ ਵੀ ਸੀ ਕੇ ਨਵਾਜ ਸ਼ਰੀਫ ਨੂੰ ਮਾਰ ਦਿੱਤਾ ਜਾਵੇ ਪਰ ਉਸ ਵਕਤ ਨਵੀਜ ਸ਼ਰੀਫ ਲਈ ਵਰਦਾਨ ਬਣੀ ਸਾਊਦੀ ਅਰਬ ਦੀ ਹਕੂਮਤ,ਸਾਊਦੀ ਅਰਬ ਨਾਲ ਪਾਕਿਸਤਾਨ ਦੇ ਹਮੇਸ਼ਾ ਚੰਗੇ ਸਬੰਧ ਰਹੇ ਨੇ ਤੇ ਸਾਊਦੀ ਰਾਜ ਘਰਾਣੇ ਦੀ ਕੋਈ ਮੰਗ ਨੂੰ ਠੁਕਰਾਉਣਾ ਪਾਕਿਸਤਾਨ ਦੀ ਹਕੂਮਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਸੀ ਇਸ ਲਈ ਜਦ ਸਾਊਦੀ ਰਾਜ ਘਰਾਣੇ ਨੇ ਮੀਆੰ ਨਵੀਜ ਸ਼ਰੀਫ ਦੀ ਰਿਹਾਈ ਪਰਵੇਜ ਮੁਸ਼ਰਫ ਤੌ ਮੰਗੀ ਤਾੰ ਮੁਸ਼ਰਫ ਮਨਾ ਨਾ ਕਰ ਪਾਏ,ਤੇ ਇੱਕ ਮੁਹਾਇਦਾ ਕਰ ਕੇ ਮੀਆ ਸਾਹਬ ਤੇ ਉਹਨਾੰ ਦੇ ਪਰਿਵਾਰ ਨੂੰ ਸਾਊਦੀ ਅਰਬ ਭੇਜ ਦਿੱਤਾ ਗਿਆ ਤੇ ਮੀਆੰ ਸਾਹਬ ਤੋ ਤਕਰੀਬਨ ਦਸ ਸਾਲ ਤੱਕ ਪਾਕਿਸਤਾਨ ਵਾਪਸ ਨਾ ਆਉਣ ਦੀ ਸ਼ਰਤ ਤੇ ਦਸਤਖਤ ਵੀ ਕਰਵਾਏ ਗਏ,ਉਸ ਵਕਤ ਨਵਾਜ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ਨੂਨ ਵੀ ਸਾਰੀ ਤਕਰੀਬਨ ਖਤਮ ਹੋ ਗਈ ਜਾੰ ਕਰ ਦਿੱਤੀ ਗਈ,ਗੌਰਤਲਵ ਹੈ ਕੇ ਪੀਐਮਐਲਐਨ ਮੀਆੰ ਸਾਹਬ ਦੀ ਪਾਰਟੀ ਇਸ ਤਰਾ ਦੀ ਹੈ ਜਿਵੇ ਕੇ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਹੋਵੇ ਇਹ ਸਿਆਸੀ ਜਮਾਤ ਕਿਸੇ ਲਹਿਰ ਜਾੰ ਵਿਦੋਰਹ ਦੇ ਕਾਰਨ ਵਜੂਦ ਵਿੱਚ ਨਹੀ ਆਏ ਬਲਕਿ ਮੀਆ ਸਾਹਬ ਵਾੰਗ ਹੀ ਪਾਕ ਫੌਜ ਦਾ ਥਾਪੜਾ ਪ੍ਰਪਾਤ ਕਰਨ ਵਾਲੇ ਤੇ ਕੁਜ ਤਾਕਤਵਾਰ ਜਿਮੀਦਾਰਾ ਦੀ ਜਮਾਤ ਹੈ ਤੇ ਇਸਦੀ ਸਰਵਰਾਈ ਨਵਾਜ ਸ਼ਰੀਫ ਹੀ ਕਰਦੇ ਆਏ ਨੇ ਇਸ ਲਈ ਸੁਭਾਬਿਕ ਹੀ ਸੀ ਜਦ ਸ਼ਰੀਫ ਪਰਿਵਾਰ ਨੇ ਫੌਜੀ ਤਾਨਾਸ਼ਾਹੀ ਵਿਰੁੱਧ ਕੋਈ ਜਿੱਦੋ ਜਹਿਦ ਨੀ ਕੀਤੀ ਹੋਰ ਕਿਸੇ ਨੇ ਕਿਆ ਕਰਨੀ ਸੀ,ਉਸ ਵਕਤ ਮੀਆੰ ਨਵਾਜ ਸ਼ਰੀਫ ਦਾ ਸਿਆਸੀ ਕੈਰੀਅਰ ਬਿਲਕੁਲ ਖਤਮ ਹੋ ਚੁੱਕਿਆ ਸੀ ਤੇ ਦੋਬਾਰਾ ਸਿਆਸਤ ਵਿੱਚ ਆਉਣਾ ਤਾੰ ਦੂਰ ਦੀ ਗੱਲ ਸਿਰਫ ਵਾਪਸ ਪਾਕਿਸਤਾਨ ਮੁੜ ਆਉਣ ਤੇ ਹੀ ਬੜੇ ਸਵਾਲ ਸੰਨ,
ਪਰ ਸਾਊਦੀ ਅਰਬ ਦੀ ਮੱਦਦ ਨਾਲ ਹੀ ਇੱਕ ਵਾਰ ਫਿਰ ਸ਼ਰੀਫ ਪਰਿਵਾਰ ਪਾਕਿਸਤਾਨ ਤੇ ਪਾਕ ਸਿਆਸਤ ਵਿੱਚ ਆਇਆ,2008 ਦੀਆ ਚੋਣਾ ਵਿੱਚ ਜੋੜ ਤੋੜ ਨਾਲ ਮੁਸਲਿਮ ਲੀਗ ਨੂਨ ਪੰਜਾਬ ਦੀ ਸੱਤਾ ਤੇ ਕਾਬਿਜ ਹੋ ਗਈ ਤੇ ਕੇੰਦਰ ਇਸਲਾਮਾਬਾਦ ਵਿੱਚ ਉਹ ਮੁੱਖ ਵਿਰੋਧੀ ਧਿਰ ਬਣ ਗਏ,ਤੇ 2013 ਵਿੱਚ ਤਾੰ ਕਮਾਲ ਹੀ ਹੋ ਗਿਆ ਪਾਕਿਸਤਾਨ ਦੇ ਇਤਹਾਸ ਵਿੱਚ ਵੀ ਇਹ ਪਹਿਲੀ ਵਾਰ ਹੋਇਆ ਸੀ ਕੇ ਜਿਸ ਲੀਡਰ ਨੂੰ ਇੱਕ ਤਾਨਾਸ਼ਾਹ ਫੌਜੀ ਨੇ ਮਾਰਸ਼ਲ-ਲਾਅ ਲਾ ਕੇ ਹਟਾਇਆ ਹੋਵੇ ਉਹ ਦੌਬਾਰਾ ਸਿਰਫ ਸਿਆਸਤ ਵਿੱਚ ਹੀ ਨਹੀ ਆਇਆ ਬਲਕਿ ਪਾਕਿਸਤਾਨ ਦਾ ਪ੍ਰਧਾਨਮੰਤਰੀ ਵੀ ਬਣਿਆ,ਹੁਣ ਦੋਬਾਰਾ ਉਹ ਨਵਾਜ ਸ਼ਰੀਫ ਪਾਕਿਸਤਾਨ ਦਾ ਪ੍ਰਧਾਨਮੰਤਰੀ ਸੀ ਜਿਸ ਨੂੰ ਕੇ ਪ੍ਰਧਾਨਮੰਤਰੀ ਦੇ ਆਹੁਦੇ ਤੌਂ ਕੁਝ ਪਲਾ ਵਿੱਚੋ ਹਟਾ ਕੇ ਅਟਕ ਕਿਲੇ ਦੀ ਜੇਲ(ਪਾਕਿਸਤਾਨ ਵਿੱਚ ਸਬ ਤੋ ਖਤਰਨਾਕ ਮੰਨੀ ਜਾੰਦੀ) ਵਿੱਚ ਸੁੱਟ ਦਿੱਤਾ ਗਿਆ ਸੀ ਤੇ ਕਿਸੇ ਵੀ ਵਕਤ ਨਵਾਜ ਸ਼ਰੀਫ ਨੂੰ ਗੋਲੀ ਮਾਰੀ ਜਾ ਸਕਦੀ ਸੀ ਪਰ ਰੱਬ ਨੇ ਨਾ ਸਿਰਫ ਉਸ ਨੂੰ ਬਚਾਇਆ ਬਲਕਿ ਦੌਬਾਰਾ ਮੁਲਖ ਦੇ ਸਬ ਤੋ ਉੱਚੇ ਆਹੁਦੇ ਤੇ ਪਹੁੰਚਾਇਆ,ਪਰ ਕੀ ਮੀਆੰ ਸਾਹਬ ਨੇ ਇਸ ਗੱਲ ਨੂੰ ਸਮਝਿਆ ਕੇ ਇਹ ਸੱਤਾ ਤਾਕਤ ਇਖਤਿਆਰ ਹਮੇਸ਼ਾ ਕਿਸੇ ਕੋਲ ਨਹੀ ਰਹਿੰਦੇ,ਤੇ ਜੇਕਰ ਰੱਬ ਕਿਸੇ ਨੂੰ ਇਹ ਬਖਸ਼ੇ ਤਾੰ ਇਸ ਨਾਲ ਮਜਲੂਮਾ ਮਾਸੂਮਾ ਦਾ ਭਲਾ ਕਰਨਾ ਚਾਹੀਦਾ ਹੈ,
ਇਸ ਦਾ ਸਿੱਧਾ ਸਿੱਧਾ ਜਵਾਬ ਇਹ ਹੈ ਕੇ ਨਹੀੰ,ਮੀਆੰ ਸਾਹਬ ਨੇ ਕੋਈ ਉਹ ਕੰਮ ਨਹੀੰ ਕੀਤਾ ਜਿਹੜਾ ਐਸੇ ਇੰਨਸਾਨ ਨੂੰ ਕਰਨਾ ਚਾਹੀਦਾ ਸੀ ਜਿਸ ਨੇ ਆਪਣਾ ਸਬ ਕੁਝ ਗੁਆ ਕੇ ਦੋਬਾਰਾ ਪਾਇਆ ਹੋਵੇ,ਤੇ ਜਿਹੜਾ ਮੌਤ ਦੇ ਮੂੰਹ ਚੋ ਨਿਕਲਿਆ ਹੋਵੇ,ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਰਾਊਫ ਕਲਾਸਰਾ ਦੱਸਦੇ ਨੇ ਕੇ ਜਦੋ ਮੀਆੰ ਸਾਹਬ ਦੇਸ਼ ਨਿਕਾਲੇ ਵਕਤ ਲੰਡਨ ਵਿੱਚ ਸੰਨ ਤੇ ਉਹ ਪੱਤਰਕਾਰਾ ਨਾਲ ਗੱਲ ਕਰਦੇ ਵਕਤ ਇੱਕ ਬਹੁਤ ਵੱਡੇ ਇਨਕਲਾਬੀ ਲੀਡਰ ਵਾੰਗ ਆਪਣੇ ਆਪ ਨੂੰ ਪੇਸ਼ ਕਰਦੇ,ਰਾਊਫ ਸਾਹਬ ਦੱਸਦੇ ਨੇ ਕੇ ਅਸੀ ਵੀ ਉਸ ਵਕਤ ਸੋਚਦੇ ਹੁੰਦੇ ਸੀ ਕੇ ਜੇਕਰ ਮੀਆੰ ਸਾਹਬ ਨੂੰ ਰੱਬ ਹੁਣ ਕੋਈ ਮੌਕਾ ਬਖਸ਼ੇ ਸੱਤਾ ਦੇ ਕਰੀਬ ਹੋਣ ਦਾ ਤਾੰ ਮੀਆੰ ਸਾਹਬ ਸੱਚੀ ਪਾਕਿਸਤਾਨ ਅੰਦਰ ਕੋਈ ਇਨਕਲਾਬੀ ਤਬਦੀਲੀ ਲਿਆਉਣਗੇ,ਪਰ ਰਾਊਫ ਸਾਹਬ ਦਾ ਵੀ ਇਹ ਹੀ ਮੰਨਣਾ ਹੈ ਕੇ ਉਹਨਾੰ ਆਵਾਮ ਲਈ ਤੇ ਆਪਣੇ ਵਤਨ ਲਈ ਕੋਈ ਐਸਾ ਕੰਮ ਨਹੀ ਕੀਤਾ ਜਿਸ ਵਾਰੇ ਕੋਈ ਖਾਸ ਜ਼ਿਕਰ ਕੀਤਾ ਜਾ ਸਕੇ,ਕਿਉਕਿ 1999 ਤੌੰ 2008 ਤੱਕ ਪਾਕਿਸਤਾਨ ਅੰਦਰ ਮਾਰਸ਼ਲ ਲਾਅ ਸੀ ਇਸ ਲਈ ਸਿਰਫ ਨਵਾਜ ਸ਼ਰੀਫ ਹੀ ਨਹੀ ਬਲਕਿ ਪਾਕਿਸਤਾਨ ਦੀ ਇੱਕ ਹੋਰ ਵੱਡੀ ਪਾਰਟੀ ਪੀਪਲਸ ਪਾਰਟੀ ਪਾਕਿਸਤਾਨ(ਪੀਪੀਪੀ)ਦੀ ਲੀਡਰ ਬੇਨਜ਼ੀਰ ਭੁੱਟੋ ਵੀ ਦੇਸ਼ ਤੋ ਬਾਹਰ ਸੀ ਤੇ ਇਹ ਦੋਵੇ ਲੀਡਰ ਇੱਕ ਦੂਜੇ ਦੇ ਕੱਟੜ ਵਿਰੋਧੀ ਸੰਨ,ਤੇ ਹਮੇਸ਼ਾ ਤੋ ਇੱਕ ਦੂਜੇ ਦੀਆ ਹਕੂਮਤਾ ਖਿਲਾਫ ਸਾਜਿਸ਼ਾ ਵਿੱਚ ਸ਼ਾਮਿਲ ਰਹੇ ਸੀ ਪਰ ਤਕਰੀਬਨ 2007 ਵਿੱਚ ਇੱਕ ਸਮਝੋਤਾ ਕੀਤਾ ਗਿਆ ਕੇ ਇਹ ਪਾਰਟੀਆ ਫੌਜ ਦੇ ਕਹੇ ਤੇ ਜਾੰ ਵੇਸੇ ਵੀ ਇੱਕ ਦੂਜੇ ਦੀਆ ਹਕੂਮਤਾ ਖਿਲਾਫ ਸਾਜਿਸ਼ਾ ਨਹੀ ਕਰਨਗੀਆ,ਤੇ ਕਿਸੇ ਵੀ ਸਿਆਸੀ ਬਦਲਾਖੋਰੀ ਤੋ ਦੂਰ ਰਹਿਣਗੀਆ,ਪਰ ਮੀਆੰ ਸਾਹਬ ਨਾਲ ਇੰਨਾ ਕੁਝ ਹੋਣ ਤੋ ਬਾਅਦ ਵੀ ਉਹਨਾੰ ਉਹ ਹੀ ਕੀਤਾ ਜੋ ਮੁੱਢੋ ਕਰਦੇ ਆਏ ਸੀ ਜਿਸ ਫੌਜ ਨੇ ਨਵਾਜ ਸ਼ਰੀਫ ਨੂੰ ਹਕੂਮਤ ਤੋ ਪਰੇ ਕੀਤਾ ਸੀ ਉਸੀ ਫੌਜ ਦਾ ਨਵਾਜ ਸਾਹਬ ਫਿਰ ਮੌਹਰਾ ਬਣੇ ਪੀਪੀਪੀ ਖਿਲਾਫ ਤੇ ਪੀਪੀਪੀ ਦੇ ਪ੍ਰਧਾਨਮੰਤਰੀ ਯੂਸਫ ਰਜਾ ਗਿਲਾਨੀ ਨੂੰ ਕੁਰਸੀ ਤੋੰ ਲਾੰਭੇ ਕਰਨ ਵਿੱਚ ਵੱਡਾ ਕਿਰਦਾਰ ਨਿਭਾਇਆ,ਅੱਜ ਜਦੋ ਵੀ ਪਾਕਿਸਤਾਨ ਅੰਦਰ ਇਹ ਰੌਲਾ ਪੈਦਾ ਹੈ ਕੇ ਮੁਲਖ ਅੰਦਰ ਹਕੂਮਤ ਭਾੰਵੇ ਚੁਣੀ ਹੋਈ ਸਰਕਾਰ ਦੀ ਹੋਵੇ ਪਰ ਮਿਲਟਰੀ ਹਮੇਸ਼ਾ ਆਪਣੀ ਮੁਦਾਖਲਤ ਕਰਦੀ ਰਹਿੰਦੀ ਹੈ ਹਰ ਮਸਲੇ ਵਿੱਚ,ਮੇਰੀ ਜਾੰਚੇ ਤੇ ਪਾਕਿਸਤਾਨੀ ਦੇ ਬਹੁਤ ਸਾਰੇ ਦਾਨਿਸ਼ਵਰਾ ਦਾ ਵੀ ਇਹ ਮੰਨਣਾ ਹੈ ਕੇ ਇਹ ਸਬ ਗਲਤੀਆ ਇਹਨਾੰ ਰਾਜਸੀ ਨੇਤਾਵਾ ਦੀਆ ਹੀ ਹੰਨ ਕਿਉਕਿ ਜਦ ਤੁਸੀ ਹਕੂਮਤਾ ਮਿਲਟਰੀ ਨਾਲ ਜੋੜ ਤੋੜ ਕਰਕੇ ਜਾੰ ਫਿਰ ਵੋਟਾ ਵਿੱਚ ਉਹਨਾੰ ਦੀ ਮੱਦਦ ਨਾਲ ਸਰਕਾਰਾ ਬਣਾਉਗੇ ਤਾੰ ਤੁਸੀ ਖੁਦ ਹੀ ਉਹਨਾ ਨੂੰ ਸੱਦਾ ਦਿੰਦੇ ਹੋ ਕੀ ਉਹ ਤੁਹਾਡੇ ਕੰਮ ਵਿੱਚ ਅੜਿੱਕਾ ਢਾਹੁਣ,
ਪਾਕਿਸਤਾਨ ਅੰਦਰ ਹੁਣ ਤੱਕ ਤਿੰਨ ਵਾਰ ਫੌਜ ਨੇ ਹਕੂਮਤ ਤੇ ਕਬਜਾ ਕੀਤਾ ਪਹਿਲਾ ਫੀਲਡ ਮਾਰਸ਼ਲ ਆਯੂਬ ਖਾਨ ਨੇ ਦੂਜਾ ਜਰਨਲ ਜਿਆ ਉੱਲ ਹੱਕ ਤੇ ਤੀਜਾ ਜਰਨਲ ਪਰਵੇਜ ਮੁਸ਼ਰਫ ਨੇ ਤੇ ਜਦੋ ਇਹਨਾੰ ਤੋ ਹਕੂਮਤ ਖੋਹ ਕੇ ਆਵਾਮ ਨੇ ਵੋਟਾ ਰਾੰਹੀ ਪਾਕਿਸਤਾਨ ਦੀਆ ਸਿਆਸੀ ਜਮਾਤਾ ਨੂੰ ਦਿੱਤੀ ਜੇ ਉਸ ਵਕਤ ਸਿਆਸੀ ਜਮਾਤਾ ਨੇ ਵੀ ਇੰਮਾਨਦਾਰੀ ਨਿਭਾਈ ਹੁੰਦੀ ਫੌਜ ਨਾਲ ਪਿਛਲੇ ਦਰਵਾਜੇ ਜੋੜ ਤੋੜ ਕਰਨ ਦੀ ਬਜਾਏ ਉਹਨਾੰ ਨੂੰ ਕਿਹਾ ਹੁੰਦਾ ਕੇ ਜਨਾਬ ਤੁਹਾਡਾ ਰੋਲ ਸਰਹਦ ਤੇ ਹੈ ਤੇ ਤੁਸੀ ਉੱਥੇ ਹੀ ਨਿਭਾਉ ਤੇ ਸੱਚੀ ਜਿੱਦੋ ਜਹਿਦ ਨਾਲ ਉਹਨਾੰ ਨੂੰ ਹਕੂਮਤ ਤੋ ਬਾਹਰ ਕੀਤਾ ਹੁੰਦਾ ਤਾੰ ਫਿਰ ਦੋਬਾਰਾ ਉਹ ਕਦੇ ਹਿੰਮਤ ਨਾ ਕਰਦੇ ਰਾਜਨੀਤੀ ਵਿੱਚ ਦਖਲ ਦੇਣੇ ਦੀ,ਪਰ ਜਿਹੜੇ ਨਵਾਜ ਸ਼ਰੀਫ ਅੱਜ ਫੌਜ ਦੇ ਬੜੇ ਮੁਖਾਲਫ ਹੋਏ ਹੋਏ ਨੇ ਇਹਨਾੰ ਸਬ ਤੋ ਵੱਧ ਸਾਜਿਸ਼ਾ ਘੜੀਆ ਆਪਣੇ ਸਿਆਸੀ ਵਿਰੋਧੀਆ ਖਿਲਾਫ ਫੌਜ ਨਾਲ ਰਲ ਕੇ,ਬਹੁਤੇ ਪੱਤਰਕਾਰਾ ਬੁੱਧੀਜੀਵੀਆ ਤੇ ਸਿਆਸੀ ਲੋਕਾ ਦਾ ਇਹ ਮੰਨਣਾ ਹੈ ਕੇ 2013 ਵਾਲੀਆ ਚੋਣਾ ਵੀ ਨਵਾਜ ਸ਼ਰੀਫ ਦੀ ਪਾਰਟੀ ਨੇ ਉਸ ਵਕਤ ਦੇ ਫੌਜ ਮੁੱਖੀ ਅਸ਼ਫਾਕ ਪਰਵੇਜ ਕਿਆਨੀ ਦੀ ਮੱਦਦ ਨਾਲ ਜਿੱਤੀਆ ਸੰਨ,
ਤੇ ਹੁਣ ਜੇ ਆਪਾ ਗੱਲ ਕਰੀਏ ਉਸ ਭ੍ਰਿਸ਼ਟਾਚਾਰ ਦੇ ਮਕੁੱਦਮੇ ਦੀ ਜਿਸ ਦੀ ਵਜਾਹ ਨਾਲ ਅੱਜ ਮੀਆੰ ਸਾਹਬ ਤੇ ਉਹਨਾੰ ਦੀ ਬੇਟੀ ਮਰਿਅਮ ਸਫਦਰ ਤੇ ਜਵਾਈ ਕੈਪਟਨ ਸਫਦਰ ਤਿੰਨੋ ਜੇਲ ਵਿੱਚ ਨੇ,
ਸਾਰੀ ਦੁਨੀਆ ਦੇ ਵਿੱਚੋ ਕੁਝ ਪੱਤਰਕਾਰ ਇਕੱਠੇ ਹੋ ਕੇ ਇੱਕ ਜਾਣਕਾਰੀ ਪਨਾਮਾ ਲੀਕ ਨਾੰਮ ਨਾਲ ਦੁਨੀਆ ਸਾਹਮਣੇ ਲਿਆਉਦੇ ਨੇ ਜਿਸ ਵਿੱਚ ਪਤਾ ਲੱਗਦਾ ਹੈ ਕੀ ਨਵਾਜ ਸ਼ਰੀਫ ਦੇ ਪੁੱਤਰਾ ਦੀਆ ਕੁਝ ਕੰਪਨੀਆ ਨੇ ਜਿਹਨਾ ਵਾਰੇ ਪਹਿਲਾ ਕੋਈ ਨਹੀ ਸੀ ਜਾਣਦਾ,ਅਸਲ ਵਿੱਚ ਪਨਾਮਾ ਨਾੰਮ ਦੇ ਇਸ ਮੁੱਲਖ ਵਿੱਚ ਤਹਾਨੂੰ ਟੇਕਸ ਤੇ ਬਹੁਤ ਜਿਆਦਾ ਛੋਟ ਹੁੰਦੀ ਹੈ ਮੀਆੰ ਸਾਹਬ ਦੇ ਪਰਿਵਾਰ ਦੀਆ ਪਨਾਮਾ ਅੰਦਰ ਉਹਨਾੰ ਕੰਪਨੀਆ ਨਾਲ ਜੁੜੇ ਨੇ ਲੰਡਨ ਅੰਦਰ ਉਹਨਾੰ ਦੇ ਬੜੇ ਮਹਿੰਗੇ ਫਲੈਟ ਜਿਹੜੇ ਬੜੇ ਮਸ਼ਹੂਰ ਸੀ ਤੇ ਬਹੁਤ ਲੋਕ ਜਾਣਦੇ ਸੰਨ ਕੇ ਉਹ ਫਲੈਟ ਸ਼ਰੀਫ ਖਾਨਦਾਨ ਦੇ ਨੇ,
ਪਾਕਿਸਤਾਨ ਦੇ ਅੰਦਰ ਇੱਕ ਕਾਨੰੂਨ ਹੈ ਨੈਬ(ਨੇਸ਼ਨਲ ਅਕਾਊਟੀਬਿਲਟੀ ਬਿਊਰੋ) ਦਾ,ਇਹ ਕਾਨੂੰਨ ਭ੍ਰਿਸ਼ਟਾਚਾਰ ਦੇ ਖਿਲਾਫ ਬਣਾਇਆ ਗਿਆ ਹੈ ਤੇ ਇਸ ਕਾਨੂੰਨ ਵਿੱਚ ਫੜੇ ਇੰਨਸਾਨ ਦਾ ਮਕੱਦਮਾ ਵੀ ਨੈਬ ਦੀ ਆਪਣੀ ਵੱਖਰੀ ਅਦਾਲਤ ਵਿੱਚ ਚੱਲਦਾ ਹੈ,ਤੇ ਇਸ ਕਾਨੂੰਨ ਦੇ ਮੁਤਾਬਿਕ ਜਿਹੜਾ ਵਿਆਕਤੀ ਕਿਸੇ ਵੀ ਜਨਤਕ ਪੋਸਟ ਤੇ ਹੋਵੇ ਤੇ ਉਸ ਵਿਆਕਤੀ ਕੋਲ ਜਾਂ ਉਸਦੇ ਪਰਿਵਾਰ ਦੇ ਕਿਸੇ ਵੀ ਮੈੰਬਰ ਕੋਲ ਕੋਈ ਐਸੀ ਜਾਇਦਾਦ ਜਾਂ ਧੰਨ ਦੌਲਤ ਹੋਵੇ ਜਿਸਨੂੰ ਉਹ ਇਹ ਸਾਬਿਤ ਨਾ ਕਰ ਸਕਦਾ ਹੋਵੇ ਕੇ ਉਸ ਨੂੰ ਜਿਸ ਪੈਸੇ ਨਾਲ ਖਰੀਦੀਆ ਉਹ ਉਸਦਾ ਆਪਦਾ ਇੱਕ ਨੰਬਰ ਦਾ ਪੈਸਾ ਹੈ ਤਾੰ ਉਸ ਪੈਸੇ ਨੂੰ ਤੇ ਜਾਇਦਾਦ ਨੂੰ ਭ੍ਰਿਸ਼ਟਾਚਾਰ ਸਮਝਿਆ ਜਾਵੇਗਾ,
ਸਾਰਾ ਰੋਲਾ ਲੰਡਨ ਵਾਲੇ ਫਲੈਟਾ ਦਾ ਸੀ ਹਾੰਲਾਕਿ ਸਬ ਜਾਣਦੇ ਸੰਨ ਕੇ ਇਹ ਫਲੈਟ ਸ਼ਰੀਫ ਖਾਨਦਾਨ ਦੇ ਨੇ ਪਰ ਇਹ ਕਿਸੇ ਜਗਾਹ ਅਧਕਾਰਿਤ ਤੋਰ ਤੇ ਦਰਜ ਨਹੀ ਸੀ,ਪਰ ਪਨਾਮਾ ਲੀਕ ਆਉਣ ਤੋ ਪਹਿਲਾ ਹੀ ਸ਼ਰੀਫ ਪਰਿਵਾਰ ਨੇ ਅਧਾਕਾਰਿਤ ਤੋਰ ਤੇ ਇਹ ਮੰਨ ਲਿਆ ਕੇ ਫਲੈਟ ਸਾਡੇ ਨੇ,(ਕਿਉਕਿ ਪੱਤਰਕਾਰਾ ਨੇ ਜਿਹਨਾੰ ਲੋਕਾ ਦੇ ਨਾੰਮ ਪਨਾਮਾ ਲੀਕ ਵਿੱਚ ਸੰਨ ਉਹਨਾੰ ਦਾ ਪੱਖ ਜਾਣਨੇ ਲਈ ਉਹਨਾੰ ਨਾਲ ਰਾਬਤਾ ਸਾਧਿਆ ਸੀ ਇਸ ਲਈ ਸ਼ਰੀਫ ਖਾਨਦਾਨ ਜਾਣਦਾ ਸੀ ਕੇ ਫਲੈਟਾ ਦੀ ਜਾਣਕਾਰੀ ਜਲਦੀ ਹੀ ਜਨਤਕ ਹੋ ਜਾਵੇਗੀ)
ਕਿਉਕਿ ਪਨਾਮਾ ਲੀਕ ਤੋ ਪਹਿਲਾ ਜਿੰਨੀ ਵਾਰ ਵੀ ਫਲੈਟਾ ਦੀ ਗੱਲ ਹੋਈ ਸੀ ਸ਼ਰੀਫ ਪਰਿਵਾਰ ਨੇ ਇਹਨਾੰ ਨੂੰ ਆਪਣਾ ਮੰਨਣ ਤੋ ਇਨਕਾਰ ਕੀਤਾ ਸੀ ਇਸ ਲਈ ਸੁਭਾਬਿਕ ਸੀ ਸਵਾਲ ਉੱਠਣੇ,ਪਰ ਕਿਉਕਿ ਨਵਾਜ ਸ਼ਰੀਫ ਦੀ ਪਾਕਿਸਤਾਨ ਅਤੇ ਸਬ ਤੋ ਵੱਡੇ ਸੂਬੇ ਪੰਜਾਬ ਵਿੱਚ ਹਕੂਮਤ ਸੀ ਉਹ ਇਹਨਾੰ ਸਵਾਲਾ ਦਾ ਜਵਾਬ ਦੇਣਾ ਜਰੂਰੀ ਨਹੀ ਸੀ ਸਮਝਦੇ ਇਸ ਲਈ ਜਦ ਵਿਰੋਧੀ ਧਿਰਾ ਨੇ ਵਿਰੋਧ ਕੀਤਾ ਤਾੰ ਵੀ ਸ਼ਰੀਫ ਖਾਨਦਾਨ ਨੇ ਇਹਨਾੰ ਗੱਲਾ ਨੂੰ ਮਾਮੂਲੀ ਵਿਰੋਧ ਸਮਝ ਕੇ ਜਾਣ ਦਿੱਤਾ ਪਰ ਪਾਕਿਸਤਾਨ ਤਹਰੀਕ ਏ ਇੰਨਸਾਫ ਇਮਰਾਨ ਖਾਨ ਦੀ ਸਿਆਸੀ ਜਮਾਤ ਜੋ ਕੇ ਮੁੱਖ ਵਿਰੋਧੀ ਧਿਰ ਵੀ ਨਹੀ ਸੀ ਉਹਨਾ ਨੇ ਐਸੇ ਢੰਗ ਨਾਲ ਜਬਰਦਸਤ ਵਿਰੋਧ ਪ੍ਰਦਸ਼ਾਸ਼ਨਾ ਦੀ ਝੜੀ ਲਾਈ ਕੇ ਪਾਕਿਸਤਾਨ ਦੀ ਸਰਵ ਉੱਚ ਅਦਾਲਤ ਨੂੰ ਸੂਊ ਮੋਟੋ ਨੋਟਿਸ ਲੈਣਾ ਪਿਆ,
ਤੇ ਉਸ ਵਕਤ ਸਰਵਉੱਚ ਅਦਾਲਤ ਨੇ ਜਦ ਇਸਦੇ ਵਾਰੇ ਹੋਰ ਛਾਣਵੀਣ ਕਰਵਾਈ ਤਾੰ ਉਹਨਾੰ ਦੇ ਸਾਹਮਣੇ ਇੱਕ ਹੋਰ ਤੱਥ ਆਇਆ ਕੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਦੁਬਾਈ ਅੰਦਰ ਇੱਕ ਇਕਾਮਾ (ਦੁਬਾਈ ਅੰਦਰ ਕੰਮ ਕਰਨ ਦਾ ਪਰਮਿੰਂਟ) ਲਿਆ ਹੋਇਆ ਹੈ ਤੇ ਉਹ ਆਪਦੇ ਬੇਟੇ ਦੀ ਕੰਪਨੀ ਲਈ ਕੰਮ ਕਰਦੇ ਨੇ ਤੇ ਮੀਆੰ ਸਾਹਬ ਨੇ ਅਦਾਲਤ ਸਾਹਮਣੇ ਇਸ ਤੱਥ ਨੂੰ ਤਸਲੀਮ ਵੀ ਕਰ ਲਿਆ ਹੁਣ ਕਿਉਕਿ ਇਹ ਤੱਥ ਨਵੀਜ ਸ਼ਰੀਫ ਨੇ ਵੋਟਾ ਵਕਤ ਜਦ ਆਪਣੇ ਸਾਰੇ ਧੰਨ ਦੌਲਤ ਜਾਇਦਾਦ(ਜੋ ਚੋਣਾ ਲੜ ਰਹੇ ਹਰ ਉਮੀਦਵਾਰ ਨੂੰ ਜਨਤਕ ਕਰਨਾ ਪੈਦਾ ਹੈ)ਵਾਰੇ ਦੱਸਿਆ ਸੀ ਉਸ ਵਕਤ ਇਸ ਇਕਾਮੇ ਵਾਰੇ ਜਾਣਕਾਰੀ ਨਹੀ ਸੀ ਦਿੱਤੀ ਇਸ ਲਈ ਮੀਆੰ ਸਾਹਬ ਨੂੰ ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਕਾਨੂੰਨ ਦੀ ਧਾਰਾ 62,63 ਵਿੱਚ ਅਯੋਗ ਕਰਾਰ ਦੇ ਦਿੱਤਾ,ਪਾਕਿਸਤਾਨ ਦੇ ਕਾਨੂੰਨ 62,63 ਦੀ ਧਾਰਾ ਅਨੁਸਾਰ ਉਸ ਵਿਆਕਤੀ ਨੂੰ ਸੱਚਾ ਤੇ ਇੰਮਾਨਦਾਰ ਹੋਣਾ ਪੈਦਾ ਹੈ ਜਿਸਨੇ ਚੋਣਾ ਲੜਨੀਆ ਹੋਣ,ਤੇ ਜਿਹੜਾ ਲੰਡਨ ਦੇ ਫਲਾਟਾ ਦਾ ਮਸਲਾ ਸੀ ਕੇ ਉਹ ਕਿੱਥੋ ਆਏ ਉਸ ਦਾ ਕੇਸ ਪਾਕਿਸਤਾਨ ਦੀ ਨੈਬ ਅਦਾਲਤ ਨੂੰ ਭੇਜ ਦਿੱਤਾ,ਜਿਸ ਮਕੁੱਦਮੇ ਅੰਦਰ ਮੀਆ ਸਾਹਬ ਨੇ ਇਹ ਸਾਬਿਤ ਕਰਨਾ ਸੀ ਕੇ ਜਿਹੜੇ ਲੰਡਨ ਅੰਦਰ ਉਹਨਾੰ ਦੇ ਪਰਿਵਾਰ ਦੇ ਫਲੈਟ ਨੇ ਉਹ ਉਹਨਾੰ ਜਾਇਜ ਕਮਾਈ ਨਾਲ ਬਣਾਏ ਨੇ ਹਾੰਲਾਕਿ ਉਹ ਫਲੈਟ ਮੀਆੰ ਸਾਹਬ ਦੇ ਬੱਚਿਆ ਦੇ ਨਾੰਮ ਸੰਨ ਪਰ ਜਿਸ ਵਕਤ ਦੇ ਉਹ ਫਲੈਟ ਖਰੀਦੇ ਗਏ ਸੰਨ ਉਸ ਵਕਤ ਉਹਨਾੰ ਦੇ ਬੱਚਿਆ ਦੀ ਉਮਰ ਬਹੁਤ ਘੱਟ ਸੀ ਇਸ ਲਈ ਇਸ ਗੱਲ ਦਾ ਸ਼ੱਕ ਸੀ ਕੇ ਉਹ ਫਲੈਟ ਉਹਨਾੰ ਦੇ ਪਿਤਾ ਨਵਾਜ ਸ਼ਰੀਫ ਨੇ ਖਰੀਦੇ ਹੋਣ,ਹੁਣ ਜੇਕਰ ਉਹਨਾੰ ਖਰੀਦੇ ਹੋਏ ਫਲੈਟਾ ਲਈ ਜਿਹੜੇ ਪੇਸੈ ਵਰਤੇ ਗਏ ਸੰਨ ਨਵੀਜ ਸ਼ਰੀਫ ਉਹਨਾੰ ਪੈਸਿਆ ਦੇ ਬੈੰਕ ਵੇਰਵੇ ਦੇ ਦਿੰਦੇ ਤੇ ਸਾਬਿਤ ਹੋ ਜਾੰਦਾ ਕੇ ਉਹ ਪੇਸੈ ਉਹਨਾੰ ਦੀ ਇੱਕ ਨੰਬਰ ਦੀ ਕਮਾਈ ਹੈ ਤਾੰ ਕੋਈ ਮੁਸ਼ਕਿਲ ਨਹੀ ਸੀ ਪਰ ਕਿਉਕਿ ਮੀਆੰ ਸਾਹਬ ਇਹ ਸਾਬਿਤ ਕਰਨ ਵਿੱਚ ਅਸਫਲ ਰਹੇ ਇਸ ਲਈ ਉਹਨਾੰ ਨੂੰ ਮੁਜਰਿਮ ਠਹਿਰਾਇਆ ਗਿਆ ਤੇ ਉਹਨਾੰ ਦੀ ਬੇਟੀ ਨੇ ਇਸ ਸਬ ਵਿੱਚ ਇੱਕ ਝੂਠੀ ਵਸੀਅਤ ਪੇਸ਼ ਕੀਤੀ ਸੀ ਤੇ ਉਹਨਾੰ ਦੇ ਪਤੀ ਨੇ ਉਸਤੇ ਦਸਤਖਤ ਕੀਤੇ ਸੀ ਇਸ ਲਈ ਉਹਨਾੰ ਨੂੰ ਵੀ ਮੁਜਰਿਮ ਮੰਨਿਆ ਗਿਆ ਤੇ ਨਾਲੇ ਮਰੀਅਮ ਨਵਾਜ ਨੇ ਖੁਦ ਇਹ ਵੀ ਮੰਨਿਆ ਸੀ ਕੇ ਲੰਡਨ ਵਾਲੇ ਫਲੈਟਾ ਦੀ ਮਾਲਕਿਅਤ ਕੁਝ ਸਮਾ ਮੇਰੇ ਕੋਲ ਰਹੀ ਹੈ,
ਮੀਆੰ ਸਾਹਬ ਜਾੰ ਉਹਨਾੰ ਦੇ ਪਰਿਵਾਰ ਵਲੋ ਅੱਜ ਤੱਕ ਕੋਈ ਵੀ ਐਸਾ ਸਬੂਤ ਪੇਸ਼ ਨਹੀ ਕੀਤਾ ਗਿਆ ਜਿਸ ਵਿੱਚ ਪਤਾ ਲੱਗਦਾ ਹੋਵੇ ਕੇ ਇਹ ਫਲੈਟ ਅਸਲ ਵਿੱਚ ਕਿਸ ਦੇ ਨਾੰਮ ਨੇ,ਤੇ ਮੀਆੰ ਸਾਹਬ ਜਾੰ ਉਹਨਾੰ ਦੀ ਪਾਰਟੀ ਨੇ ਅੱਜ ਤੱਕ ਆਪਣੇ ਖਿਲਾਫ ਚੱਲਦੇ ਮਕੁੱਦਮੇ ਵਾਰੇ ਘੱਟ ਸਵਾਲ ਉਠਾਏ ਨੇ ਬਲਕਿ ਇਸ ਗੱਲ ਦਾ ਰੌਲਾ ਜਿਆਦਾ ਪਾਇਆ ਕੇ ਫਲਾਨਾ ਵੀ ਚੋਰ ਹੈ ਤੇ ਧਮਕਿੜਾ ਵੀ ਭ੍ਰਿਸ਼ਟਾਚਾਰੀ ਹੈ ਇਸ ਤੋ ਵੀ ਇਹ ਸਿੱਧ ਹੁੰਦਾ ਹੈ ਕੇ ਉਹਨਾੰ ਕੋਲ ਆਪਣੀ ਬੇਗੁਨਾਹੀ ਦੇ ਸਬੂਤ ਨਹੀ ਹੰਨ,
ਹਾਲਾੰਕਿ ਹਜੇ ਉੱਚ ਤੇ ਸਰਵ ਉੱਚ ਅਦਾਲਤ ਦੋ ਜਗਾਹ ਤੇ ਨਵਾਜ ਸ਼ਰੀਫ ਅਪੀਲ ਕਰ ਸਕਦੇ ਨੇ ਫੈਸਲੇ ਖਿਲਾਫ ਤੇ ਇਹ ਵੀ ਹੋ ਸਕਦਾ ਕੇ ਸ਼ਾਇਦ ਉਹਨਾੰ ਦੀ ਜਮਾਨਤ ਹੋ ਜਾਵੇ ਜਾੰ ਬਰੀ ਵੀ ਹੋ ਜਾਣ ਪਰ ਉਹਨਾੰ ਦੇ ਜੀਵਨ ਦੀ ਇਸ ਕਹਾਣੀ ਤੋ ਇੱਕ ਗੱਲ ਜਰੂਰ ਸਬ ਨੂੰ ਸਮਝਣੀ ਚਾਹੀਦੀ ਹੈ ਕੇ ਇਹ ਜਿੰਦਗੀ ਕੋਈ ਵੀ ਰੰਗ ਤਹਾਨੂੰ ਕਿਸੇ ਵੀ ਵਕਤ ਵਿਖਾ ਸਕਦੀ ਹੈ ਇਸ ਲ਼ਈ ਕਦੇ ਆਪਣੇ ਕਿਸੇ ਆਹੁਦੇ ਦਾ ਜਾਂ ਧੰਨ ਦੌਲਤ ਦਾ ਕਦੇ ਗਰੂਰ ਨਾ ਕਰੋ,ਕੁਝ ਦਿਨ ਪਹਿਲਾ ਜਿਸ ਤਰਾ ਪੁਲਿਸ ਵਾਲੇ ਨਵਾਜ ਸ਼ਰੀਫ ਤੇ ਉਸਦੇ ਪਰਿਵਾਰ ਦੀ ਸੁਰੱਖਿਆ ਵਿੱਚ ਸੰਨ ਉਸੀ ਤਰਾ ਗੱਡੀਆ ਵਿੱਚ ਉਹਨਾੰ ਦੇ ਅੱਗੇ ਪਿੱਛੇ ਅੱਜ ਵੀ ਸੰਨ ਪਰ ਅੱਜ ਉਹ ਉਹਨਾੰ ਨੂੰ ਗਿਰਫਤਾਰ ਕਰ ਕੇ ਜੇਲ ਲੇ ਕੇ ਜਾ ਰਹੇ ਸੰਨ,ਜਿਹੜਾ ਇੰਨਸਾਨ ਇੱਕ ਮੁਲਖ ਦੇ ਸਬ ਤੋ ਉੱਚੇ ਆਹੁਦੇ ਤੇ ਰਿਹਾ ਉਸੀ ਇੰਨਸਾਨ ਨੂੰ ਅੱਜ ਇੱਕ ਜੇਲ ਦੀ ਕੋਠੜੀ ਮਿਲੀ ਹੈ ਜਿਹੜਾ ਇੰਨਸਾਨ ਦੁਨੀਆ ਦੇ ਵੱਡੇ ਮੁਲਖਾ ਦੇ ਵੱਡੇ ਆਹੁਦੇਦਾਰਾ ਨਾਲ ਜਾਣ ਪਹਿਚਾਣ ਰੱਖਦਾ ਸੀ ਅੱਜ ਉਸਦੀ ਜਾਣ ਪਹਿਚਾਣ ਆਪਣੇ ਮੁਲਖ ਦੇ ਮੁਜਰਿਮਾ ਨਾਲ ਹੈ ਜੋ ਜੇਲ ਭੁਗਤ ਰਹੇ ਨੇ,ਪਾਕਿਸਤਾਨ ਦੇ ਇੱਕ ਨਿੱਜੀ ਨਿਊਜ ਚੈਨਲ ਤੇ ਇਹ ਖਬਰ ਵੀ ਨਸ਼ਰ ਹੋਈ ਸੀ ਕੇ ਉਹ ਹੀ ਹੈਲੀਕੋਪਟਰ ਜਿਸ ਵਿੱਚ ਮੀਆੰ ਸਾਹਬ ਪ੍ਰਧਾਨਮੰਤਰੀ ਹੁੰਦਿਆ ਸਫਰ ਕਰਦੇ ਹੁਂੰਦੇ ਸੰਨ ਉਹ ਹੀ ਹੈਲੀਕੋਪਟਰ ਮੰਗਵਾਇਆ ਗਿਆ ਹੈ ਉਹਨਾੰ ਨੂੰ ਲਾਹੌਰ ਏਅਰਪੋਰਟ ਤੋ ਅਡਿਆਲਾ ਜੇਲ ਲੇ ਕੇ ਜਾਣ ਲਈ,ਸ਼ਾਇਦ ਇਸੇ ਲਈ ਇਹ ਫਿਕਰੇ ਜ਼ੁਬਾਨ ਜਦੇ ਆਮ ਨੇ ਕੇ ਰੱਬ ਕੱਖਾ ਤੋ ਲੱਖਾ ਵਿੱਚ ਤੇ ਲੱਖਾ ਤੋ ਕੱਖਾ ਵਿੱਚ ਕਰਨ ਲੱਗਾ ਵਕਤ ਨਹੀ ਲਾਉਦਾ,ਇਸ ਲਈ ਜੇਕਰ ਤੁਹਾਡੇ ਕੋਲ ਕੋਈ ਤਾਕਤ ਹੈ ਤਾੰ ਉਸ ਨੂੰ ਮਾਨਵਤਾ ਦੇ ਭਲੇ ਲਈ ਵਰਤੋ,ਹਾੰਲਾਕਿ ਨਵਾਜ ਸ਼ਰੀਫ ਨੇ ਤਾੰ ਇਹ ਸਬ ਪਹਿਲਾ ਵੇਖਿਆ ਹੋਇਆ ਸੀ ਕੇ ਕਿਸ ਤਰਾ ਇਹ ਆਹੁਦੇ ਪਲਾ ਵਿੱਚ ਚਲੇ ਜਾੰਦੇ ਨੇ ਪਰ ਅਫਸੋਸ ਉਹ ਨਹੀ ਸਮਝੇ ਤੇ ਦੋਬਾਰਾ ਮੌਕਾ ਮਿਲੇ ਤੇ ਵੀ ਉਹਨਾ ਕੋਈ ਖਾਸ ਕੰਮ ਆਵਾਮ ਲਈ ਨਹੀ ਕੀਤਾ ਸਿਰਫ ਨਿੱਜ ਨੂੰ ਪਹਿਲ ਦਿੱਤੀ,
ਸਾਡੇ ਦੋਹਾਂ ਮੁਲਖਾ ਭਾਰਤ ਪਾਕਿਸਤਾਨ ਅੰਦਰ ਇਹੋ ਜਿਹੇ ਅਣਗਿਣਤ ਅਫਸਰ ਨੇਤਾ ਤੇ ਅਮੀਰ ਲੋਕ ਨੇ ਜਿਹੜੇ ਭ੍ਰਿਸ਼ਟਾਚਾਰ ਨਾਲ ਅੰਦਰੋ ਬਾਹਰੋ ਲਿੱਬੜੇ ਪਏ ਨੇ ਤੇ ਉਹ ਅਨੇਕਾ ਕੰਮ ਆਪਣੇ ਮੁੱਲਖ ਦੇ ਕਾਨੂਨ ਦੇ ਬਰਖਿਲਾਫ ਕਰਦੇ ਨੇ ਉਹਨਾੰ ਸਬ ਨੂੰ ਨਵਾਜ ਸ਼ਰੀਫ ਦੀ ਜਿੰਦਗੀ ਤੋ ਸਬਕ ਲੈਣਾ ਚਾਹੀਦਾ ਕੇ ਜਦੋ ਕਾਨੂੰਨ ਕੀਤੇ ਦੀ ਸਜਾ ਦੇਣ ਤੇ ਆਉਦਾ ਫਿਰ ਛੋਟਾ ਵੱਡਾ ਨਹੀ ਵੇਖਦਾ,ਰੱਬ ਕਰੇ ਸਾਡੇ ਇਹਨਾੰ ਮੁਲਖਾ ਅੰਦਰ ਕਾਨੂੰਨ ਦਾ ਰਾਜ ਹੋ ਜਾਵੇ ਤਾੰ ਜਿਹੜੇ ਗਰੀਬਾ ਦਾ ਹੱਕ ਲੁੱਟ ਕੇ ਖਾੰਦੇ ਨੇ ਉਹ ਜੇਲਾ ਅੰਦਰ ਬੰਦ ਹੋਣ,ਸਾਡੇ ਮੁਲਖਾ ਅੰਦਰ ਕਮੀ ਕਿਸੇ ਚੀਜ ਦੀ ਨਹੀ ਬਸ ਕੁਝ ਕੋ ਉਪਰਲੇ ਜਿਹਨਾੰ ਦੀਆ ਤਜੋਰੀਆ 70 ਸਾਲ ਹੋ ਗਏ ਭਰਦੀਆ ਹੀ ਨਹੀ ਲੋੜ ਉਹਨਾੰ ਨੂੰ ਜੇਲਾ ਅੰਦਰ ਭਰਨੇ ਦੀ ਹੈ ਤਾੰ ਜੋ ਦੁਨੀਆ ਵਿਚ ਸਾਡੇ ਮੁਲਖ ਤੀਜੇ ਦਰਜੇ ਦੇ ਮੁਲਖ ਨਾ ਕਹਲਾਏ ਜਾਣ।
ਭੁੱਲ ਚੁੱਕ ਲਈ ਮਾਜ਼ਰਤ
ਦਵਿੰਦਰ ਸਿੰਘ ਸੌਮਲ
0044-7931709701
23/07/2018

Real Estate