ਧਮਾਕਿਆਂ ਮਗਰੋਂ ਭੜਕੀ ਹਿੰਸਾ : ਪੂਰੇ ਦੇਸ ਵਿੱਚ ਲੱਗਿਆ ਕਰਫਿਊ

4859

ਸ੍ਰੀ ਲੰਕਾ ਸਰਕਾਰ ਨੇ ਪੂਰੇ ਦੇਸ ਵਿੱਚ ਕਰਫਿਊ ਲਗਾ ਦਿੱਤਾ ਹੈ। ਇਹ ਕਰਫਿਊ ਮੁਸਲਮਾਨਾਂ ਖਿਲਾਫ਼ ਕਈ ਜ਼ਿਲ੍ਹਿਆਂ ਵਿੱਚ ਹੋਈ ਹਿੰਸਾਂ ਦੀਆਂ ਘਟਨਾਵਾਂ ਤੋਂ ਬਾਅਦ ਲਗਾਇਆ ਗਿਆ ਹੈ।ਉੱਤਰੀ ਪੱਛਮ ਸੂਬੇ ਦੇ ਮੁਸਲਮਾਨ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਭੀੜ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਮਸਜਿਦਾਂ ‘ਤੇ ਹਮਲੇ ਕੀਤੇ ਹਨ। ਕਈ ਥਾਂ ‘ਤੇ ਪੱਥਰਬਾਜ਼ੀ ਹੋਈ ਹੈ ਤੇ ਗੱਡੀਆਂ ਨੂੰ ਅੱਗ ਲਾਈ ਗਈ ਹੈ।ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਤਾਂ ਜੋ ਭੀੜ ਨੂੰ ਖੇਰੂੰ-ਖੇਰੂ ਕੀਤਾ। ਸ੍ਰੀ ਲੰਕਾ ਵਿੱਚ ਉਸ ਵੇਲੇ ਤੋਂ ਹਾਲਾਤ ਤਣਾਅ ਵਾਲੇ ਹਨ ਜਦੋਂ ਈਸਟਰ ਵਾਲੇ ਦਿਨ ਹੋਏ ਅੱਤਵਾਦੀ ਹਮਲਿਆਂ ਵਿੱਚ 250 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
ਭਾਰਤੀ ਅਤਿਵਾਦ ਵਿਰੋਧੀ ਜਾਂਚ ਏਜੰਸੀ ਐਨਆਈਏ ਨੇ ਵੀ ਕੇਰਲ ਵਿੱਚ ਛਾਪੇਮਾਰੀ ਕੀਤੀ ਹੈ ਅਤੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਛਾਪੇਮਾਰੀ ਸ੍ਰੀ ਲੰਕਾ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਲਈ ਜ਼ਿੰਮੇਵਾਰ ਆਤਮਘਾਤੀ ਹਮਲਾਵਰ ਜ਼ਾਫਰਾਨ ਹਾਸ਼ਿਮ ਦੇ ਸ਼ੱਕੀ ਸਮਰਥਕਾਂ ਸਬੰਧੀ ਕੀਤੀ ਗਈ ਸੀ।ਐਨਆਈਏ ਦਾ ਦਾਅਵਾ ਹੈ ਕਿ, “ਕੇਰਲ ਵਿੱਚ ਆਈਐਸਐਸ ਕਾਸਰਗੋਡ ਮਾਮਲੇ ਵਿੱਚ ਤਿੰਨ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਿੰਨ ਸ਼ੱਕੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜਿਸ ਵਿੱਚ ਦੋ ਕਾਸਰਗੋਡ ਅਤੇ ਇੱਕ ਪਲੱਕੜ ਦਾ ਰਹਿਣ ਵਾਲਾ ਹੈ।”ਇਨ੍ਹਾਂ ਤਿੰਨਾਂ ਦੇ ਸਬੰਧ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਨਾਲ ਦੱਸੇ ਜਾ ਰਹੇ ਹਨ, ਜੋ ਕਿ ਆਈਐਸਆਈਐਸ ਵਿੱਚ ਸ਼ਾਮਿਲ ਹੋਣ ਲਈ ਭਾਰਤ ਛੱਡ ਗਏ ਸਨ।ਐਨਆਈਏ ਮੁਤਾਬਕ ਇਹ ਲੋਕ ਸ੍ਰੀ ਲੰਕਾ ਵਿੱਚ ਈਸਟਰ ਮੌਕੇ ਹੋਏ ਕੱਟੜਪੰਥੀ ਹਮਲੇ ਲਈ ਜ਼ਿੰਮੇਵਾਰ ਜ਼ਾਫ਼ਰਾਨ ਹਾਸ਼ਿਮ ਦੇ ਕਥਿਤ ਸਮਰਥਕ ਹਨ।ਪੀਟੀਆਈ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਮੋਬਾਈਲ, ਸਿਮ ਕਾਰਡ, ਮੈਮੋਰੀ ਕਾਰਡ, ਪੈਨ ਡਰਾਈਵ, ਅਰਬੀ ਅਤੇ ਮਲਿਆਲਮ ਵਿੱਚ ਲਿਖੀਆਂ ਡਾਈਰੀਆਂ ਬਰਾਮਦ ਕੀਤੀਆਂ ਗਈਆਂ ਹਨ।

Real Estate