ਕਾਲੀਆਂ ਝੰਡੀਆ ਵੇਖ ਨੱਚਦਾ ਭਗਵੰਤ ਮਾਨ ! -(ਵੀਡੀਓ)

ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਮੁਖੀ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੋਮਵਾਰ ਆਪਣੇ ਖੇਤਰ ਦੇ ਬੈਨਰਾ ਪਿੰਡ ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਕਈ ਲੋਕਾਂ ਨੇ ਕਾਲੇ ਝੰਡੇ ਵਿਖਾਏ। ਭਗਵੰਤ ਮਾਨ ਪਾਰਟੀ ਦੇ ਪ੍ਰਚਾਰ ਲਈ ਆਪਣੀ ਗੱਡੀ ’ਤੇ ਚੜ੍ਹ ਕੇ ਗਲੀ-ਗਲੀ ਘੁੰਮ ਕੇ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ। ਜਿਸ ਨੂੰ ਦੇਖਣ ਮਗਰੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੀ ਗੱਡੀ ’ਤੇ ਚੜ੍ਹ ਕੇ ਇਕ ਪੰਜਾਬੀ ਗੀਤ ਦੇ ਮਿਊਜ਼ਿਕ ’ਤੇ ਨੱਚਣਾ ਸ਼ੁਰੂ ਕਰ ਦਿੱਤਾ। ਭਗਵੰਤ ਨੇ ਇਸ ਪਿੰਡ ਨੂੰ ਗੋਦ ਲਿਆ ਸੀ ਪਰ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਸੰਸਦ ਮੈਂਬਰ ਭਗਵੰਤ ਮਾਨ ਨੇ ਪਿਛਲੇ 5 ਸਾਲਾਂ ਚ ਕੁਝ ਵੀ ਨਹੀਂ ਕੀਤਾ ਹੈ। ਹਾਲਾਂਕਿ ਮਾਨ ਨੇ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਕਾਂਗਰਸ ਦੇ ਹਮਾਇਤੀ ਕਰਾਰ ਦੇ ਦਿੱਤਾ ਤੇ ਪੰਜਾਬੀ ਗੀਤ ’ਤੇ ਨੱਚਣਾ ਸ਼ੁਰੂ ਕਰ ਦਿੱਤਾ।

Real Estate