ਵੋਟਾਂ ਦਾ ਛੇਵਾਂ ਗੇੜ ਖ਼ਤਮ: ਪੱਛਮੀ ਬੰਗਾਲ ‘ਚ ਰਿਕਾਰਡ 80% ਤੋਂ ਵੱਧ ਪੋਲਿੰਗ

960

7 ਸੂਬਿਆਂ ਦੀ 59 ਸੀਟਾਂ ’ਤੇ ਐਤਵਾਰ ਨੂੰ ਹੋਈ 6ਵੇਂ ਗੇੜ ਦੀ ਵੋਟਿੰਗ ਸਮਾਪਤ ਹੋ ਗਈ। ਚੋਣ ਕਮਿਸ਼ਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ 6ਵੇਂ ਗੇੜ ਚ 63.3 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। 6ਵੇਂ ਗੇੜ ਤਹਿਤ ਬਿਹਾਰ ਚ 8 ਸੀਟਾਂ, ਹਰਿਆਣਾ ਦੀਆਂ 10, ਦਿੱਲੀ ਦੀ 7, ਝਾਰਖੰਡ ਦੀ 4, ਮੱਧ ਪ੍ਰਦੇਸ਼ ਦੀ 8, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮੀ ਬੰਗਾਲ ਦੀ 8 ਸੀਟਾਂ ’ਤੇ ਵੋਟਾਂ ਪਈਆਂ।ਵੋਟਿੰਗ ਦੌਰਾਨ ਪੱਛਮੀ ਬੰਗਾਲ ਚ ਕਈ ਥਾਵਾਂ ਤੇ ਹਿੰਸਾ ਹੋਈ। ਇਥੇ ਭਾਜਪਾ ਉਮੀਦਵਾਰ ਦੀ ਗੱਡੀ ਤੇ ਹਮਲਾ ਕੀਤਾ ਗਿਆ ਅਤੇ ਵਰਕਰਾਂ ਦੇ ਮਾਰੇ ਜਾਣ ਦੀ ਖ਼ਬਰ ਆਈ। ਦੇਸ਼ ਚ ਬਾਕੀ ਥਾਵਾਂ ਤੇ ਵੋਟਾਂ ਸ਼ਾਂਤੀ ਨਾਲ ਪਈਆਂ। ਇਸ ਦੌਰ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਸਮੇਤ ਕਈ ਨੇਤਾਵਾਂ ਨੇ ਆਪੋ ਆਪਣੀਆਂ ਵੋਟਾਂ ਦੀ ਵਰਤੋਂ ਕੀਤੀ। ਇਸੇ ਦੌਰਾਨ ਬਿਹਾਰ ਵਿੱਚ 55.36%, ਹਰਿਆਣਾ ‘ਚ 64.3%, ਮੱਧ ਪ੍ਰਦੇਸ਼ ‘ਚ 60.30% ਉੱਤਰ ਪ੍ਰਦੇਸ਼ ‘ਚ 51.37% ਪੱਛਮੀ ਬੰਗਾਲ ‘ਚ 80.16% ਝਾਰਖੰਡ ‘ਚ 64.46% ਦਿੱਲੀ ‘ਚ 55.51% ਵੋਟਾਂ ਪਈਆ ਹਨ ।

Real Estate