ਮੋਦੀ ਦੀ 1987-88 ਵਿੱਚ ਡਿਜੀਟਲ ਕੈਮਰੇ ਨਾਲ ਫੋਟੋ ਖਿੱਚਣ ਤੇ ਈਮੇਲ ਕਰਨ ਵਾਲੀ ਗੱਲ ਵਿਰੋਧੀਆਂ ਨੇ ਚੱਕੀ

ਪਿਛਲੇ ਦਿਨੀਂ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੜਾਕੂ ਜਹਾਜ਼ਾਂ ਨੂੰ ਬੱਦਲਾਂ ਦੇ ਓਹਲੇ ਲਿਜਾਣ ਵਾਲੇ ਬਿਆਨ ਕਰਕੇ ਮਜ਼ਾਕ ਦਾ ਪਾਤਰ ਬਣੇ, ਪਰ ਹੁਣ ਮੋਦੀ ਨੇ ਇਹੋ ਜਿਹਾ ਇੱਕ ਹੋਰ ਬਿਆਨ ਦੇ ਦਿੱਤਾ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮੋਦੀ ਕਹਿ ਰਹੇ ਹਨ ਕਿ ਉਹ ਸੰਨ 1987-88 ਵਿੱਚ ਡਿਜੀਟਲ ਕੈਮਰਾ ਤੇ ਈਮੇਲ ਦੀ ਵਰਤੋਂ ਕਰਦੇ ਸਨ।ਪੀਐਮ ਮੋਦੀ ਨੇ ਕਿਹਾ ਸੀ ਕਿ ਇੱਕ ਰੈਲੀ ਦੌਰਾਨ ਉਨ੍ਹਾਂ ਡਿਜੀਟਲ ਕੈਮਰੇ ਰਾਹੀਂ ਫੋਟੋ ਖਿੱਚੀ ਸੀ ਤੇ ਫਿਰ ਈ-ਮੇਲ ਰਾਹੀਂ ਉਸ ਨੂੰ ਦਿੱਲੀ ਭੇਜਿਆ ਸੀ ਅਤੇ ਅਗਲੇ ਦਿਨ ਉਹੀ ਰੰਗਦਾਰ ਫ਼ੋਟੋ ਛਪੀ ਵੀ ਗਈ। ਇਹ ਸੰਨ 1987-88 ਦੀ ਗੱਲ ਹੈ, ਉਹ ਹੈਰਾਨ ਸਨ ਕਿ ਇੰਨੀ ਛੇਤੀ ਇਹ ਕੰਮ ਕਿਵੇਂ ਹੋ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਸ ਬਿਆਨ ‘ਤੇ ਬਾਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਚੁਟਕੀ ਲਈ ਹੈ।
ਪ੍ਰਕਾਸ਼ ਰਾਜ ਨੇ ਟਵਿੱਟਰ ‘ਤੇ ਲਿਖਿਆ,”ਸਾਨੂੰ ਵੀ 90ਵੇਂ ਦਹਾਕੇ ਦੌਰਾਨ ਡਿਜੀਟਲ ਕੈਮਰੇ ਬਾਰੇ ਜਾਣਕਾਰੀ ਹੋਈ ਸੀ ਪਰ ਸਾਡੇ ਚੌਕੀਦਾਰ ਨੂੰ ਡਿਜੀਟਲ ਕੈਮਰਾ ਤੇ ਈਮੇਲ ਦੀ ਜਾਣਕਾਰੀ 80ਵੇਂ ਦਹਾਕੇ ਵਿੱਚ ਹੋ ਗਈ ਸੀ। ਹਾਲਾਂਕਿ, ਉਹ ਉਸ ਸਮੇਂ ਜੰਗਲਾਂ ਵਿੱਚ ਰਹਿੰਦੇ ਸੀ।।।। ਮਹਾਂਭਾਰਤ ਪੜ੍ਹਦੇ ਸੀ। ਬੱਦਲਾਂ ਨਾਲ ਘਿਰੇ ਹੋਏ। ਉੱਲੂ ਬਣਾਉਣ ਦੀ ਵੀ ਹੱਦ ਹੁੰਦੀ ਹੈ ਭਾਈ।”

https://twitter.com/prakashraaj/status/1127793179724374016

Real Estate