ਬਾਬੇ ਦੀ ਵੇਈਂ ਦੀ ਕਾਰ ਸੇਵਾ ਜਾਰੀ, ਇੱਕ ਕਿਲੋਮੀਟਰ ਤੱਕ ਪੱਥਰਾਂ ਨਾਲ ਨੀਂਹ ਭਰਨ ਦਾ ਕੰਮ ਮੁਕੰਮਲ

909

ਸੁਲਤਾਨਪੁਰ ਲੋਧੀ-
ਗੁਰਦੁਆਰਾ ਬੇਰ ਸਾਹਿਬ ਦੇ ਨਾਲ ਦੀ ਵੱਗਦੀ ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਅੱਤ ਦੀ ਗਰਮੀ ਵਿੱਚ ਵੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਕਾਰ ਸੇਵਾ ਜਾਰੀ ਹੈ।ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਵੇਈਂ ਦੇ ਕਿਨਾਰਿਆਂ ਨੂੰ ਪੱਕਾ ਕਰਨ ਲਈ ਇੱਕ ਕਿਲੋਮੀਟਰ ਤੱਕ ਚਾਰ ਫੁੱਟ ਚੌੜੀ ਪੱਥਰਾਂ ਦੀ ਨੀਂਹ ਭਰੀ ਜਾ ਚੁੱਕੀ ਹੈ।
ਪਿੱਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਇਸ ਕਾਰਜ ਵਿੱਚ ਇਲਾਕੇ ਦੀਆਂ ਸੰਗਤਾਂ ਲਗਾਤਾਰ ਸਹਿਯੋਗ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ੧੨ ਨਵੰਬਰ ਨੂੰ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਵੇਈਂ ਦੇ ਦੋਵੇਂ ਕਿਨਾਰਿਆਂ ਨੂੰ ਪੱਕਾ ਕਰਨ ਦਾ ਟੀਚਾ ਮਿਥਿਆ ਗਿਆ ਹੈ।ਘਾਟਾਂ ਦੀ ਉਸਾਰੀ ਲੋੜੀਦਾ ਰੇਤਾ, ਬੱਜਰੀ, ਪੱਥਰ ਅਤੇ ਸੀਮਿੰਟ ਦੀ ਸੇਵਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਦੋ ਐਕਸਾਵੇਟਰ ਮਸ਼ੀਨਾਂ, ਜੇ ਸੀ ਬੀ, ਟਰੈਕਟਰਾਂ, ਦੋ ਮੈਕਚਰਾਂ ਸਮੇਤ ਵੱਡੇ ਪੱਧਰ ਤੇ ਮਸ਼ੀਨਰੀ ਵੀ ਵਰਤੋਂ ਵੀ ਕਾਰ ਸੇਵਾ ਦੌਰਾਨ ਕੀਤੀ ਜਾ ਰਹੀ। ਮਸ਼ੀਨਂਰੀ ਵਰਤੇ ਜਾਣ ਨਾਲ ਕੰਮ ਦੀ ਰਫਤਾਰ ਕਾਫ਼ੀ ਤੇਜ਼ ਚੱਲ ਰਹੀ ਹੈ।
ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਸੰਤ ਸੀਚੇਵਾਲ ਨੇ ਇਸ ਕਾਰ ਸੇਵਾ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਵਿੱਚ ਪਾਣੀ ਦੇ ਸਰੋਤਾਂ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਰ ਸੇਵਾ ਦਾ ਕੰਮ ਮੁਕੰਮਲ ਹੁੰਦਿਆ ਹੀ ਵੇਈਂ ‘ਚ ਪਾਣੀ ਦੇ ਵਹਾਅ ਨੂੰ ਨਿਰੰਤਰ ਬਣਾਈ ਰੱਖਣ ਲਈ ਇਸ ਵਿੱਚ ਘੱਟੋਂ ਘੱਟ ੩੫੦ ਕਿਊਸਿਕ ਪਾਣੀ ਛੱਡਿਆ ਜਾਵੇ।

Real Estate