ਇੱਕ ਸਿੱਖ ਕਲਤੇਆਮ ਚਿੱਟੀਸਿੰਘਪੁਰਾ ਦਾ ਵੀ ਸੀ

1004

ਅੰਮ੍ਰਿਤਸਰ, 12 ਮਈ (ਪੰਜਾਬੀ ਨਿਊਜ ਆਨਲਾਈਨ) ਕਰਤਾਰਪੁਰ ਲਾਂਘੇ ਦੇ ਪ੍ਰਚਾਰਕ ਬੀ ਐਸ ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਇਹ ਚੰਗੀ ਗਲ ਹੈ ਕਿ ਅੱਜ ਚੋਣਾਂ ਮੌਕੇ 1984 ਦਾ ਦਿੱਲੀ ਸਿੱਖ ਕਤਲਾਮ ਇਕ ਮੁੱਦਾ ਬਣਿਆ ਹੋਇਆ ਹੈ। ਪਰ, ਉਨਾਂ ਨੇ ਦੁੱਖ ਜ਼ਾਹਿਰ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸਬੰਧਤ ਪਾਰਟੀਆਂ ਕਸ਼ਮੀਰ ਦੇ ਚਿੱਟੀਸਿੰਘਪੁਰਾ ਕਤਲੇਆਮ ਨੂੰ ਵਿਸਾਰੀ ਬੈਠੀਆਂ ਹਨ।ਯਾਦ ਰਹੇ 20 ਮਾਰਚ ਸੰਨ 2000 ਨੂੰ ਚਿੱਟੀਸਿੰਘਪੁਰਾ ਵਿਖੇ ਅਣਭੋਲ 35 ਸਿੱਖਾਂ ਨੂੰ ਘਰਾਂ ‘ਚੋਂ ਕੱਢ ਕੱਢ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ।ਚਾਰ ਦਿਨ ਬਾਦ ਭਾਵ 24 ਮਾਰਚ ਨੂੰ ਦਿੱਲੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਆਉਣਾ ਸੀ।ਓੁਦੋਂ ਕੇਂਦਰ ਵਿਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸੀ। ਕਲਿੰਟਨ ਨੇ ਬਿਆਨ ਦਿਤਾ ਸੀ ਕਿ ਇਸ ਕਤਲੇਆਮ ਦਾ ਮੇਰੇ ਮੰਨ ਤੇ ਬੋਝ ਹੈ ਕਿਉਕਿ ਮੈਨੂੰ ਪ੍ਰਭਾਵਤ ਕਰਨ ਵਾਸਤੇ ਇਹ ਲੋਕ ਮਾਰ ਦਿਤੇ ਗਏ ਨੇ। ਇਸ ਮਸਲੇ ਤੇ ਸੀ ਬੀ ਆਈ ਦੀ ਪੜਤਾਲ ਵੀ ਹੋ ਚੁੱਕੀ ਹੈ ਪਰ ਭਾਜਪਾ ਸਰਕਾਰ ਇੰਕੁਆਰੀ ਰਿਪੋਰਟ ਦਬਾਈ ਬੈਠੀ ਹੈ ਜਿਸ ਕਰਕੇ ਕਾਤਲ ਅਜ਼ਾਦ ਘੁੰਮ ਰਹੇ ਨੇ। ਗੁਰਾਇਆ ਨੇ ਚਿੱਟੀਸਿੰਘਪੁਰਾ ਸ਼ਹੀਦਾਂ ਦੀ ਯਾਦ ਵਿਚ ਫੇਸਬੁੱਕ ਤੇ ਗਰੁੱਪ ਬਣਾਇਆ ਹੋਇਆ ਹੈ ।

Real Estate