ਪ੍ਰਨੀਤ ਕੌਰ ਨੂੰ ਵੱਡਾ ਝਟਕਾ : ਨਾਭਾ ਦੇ 4000 ਕਾਂਗਰਸੀ ਪਰਿਵਾਰਾਂ ਵੱਲੋਂ ਡ. ਗਾਂਧੀ ਦੀ ਹਮਾਇਤ ਦਾ ਐਲਾਨ

1117

ਸਾਧੂ ਸਿੰਘ ਧਰਮਸੋਤ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਕੀਤੈ ਪ੍ਰਨੀਤ ਕੌਰ ਦਾ ਮੁਕੰਮਲ ਬਾਈਕਾਟ- ਮੇਜਰ ਸਿੰਘ ਬਨੇਰਾ

ਪਟਿਆਲਾ/ਨਾਭਾ, 11 ਮਈ – ਅੱਜ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡੀ ਤਾਕਤ ਮਿਲੀ ਜਦੋਂ ਸ। ਹਰਬੀਰ ਸਿੰਘ ਢੀਂਡਸਾ ਦੀਆਂ ਕੋਸ਼ਿਸ਼ਾਂ ਸਦਕਾ ਅਤੇ ਸ। ਮੇਜਰ ਸਿੰਘ ਬਨੇਰਾ ਦੀ ਅਗਵਾਈ ਹੇਠ 4000 ਤੋਂ ਵੱਧ ਟਕਸਾਲੀ ਕਾਂਗਰਸੀ ਆਗੂਆਂ ਨੇ ਪਰਿਵਾਰਾਂ ਸਮੇਤ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਵੱਡਾ ਝਟਕਾ ਦਿੰਦਿਆਂ ਡਾ। ਧਰਮਵੀਰ ਗਾਂਧੀ ਦੀ ਹਮਾਇਤ ਦਾ ਐਲਾਨ ਕੀਤਾ।
ਨਾਭਾ ਸ਼ਹਿਰ ਦੇ ਤ੍ਰਿਵੈਣੀ ਪੈਲੇਸ ਵਿੱਚ ਹਜ਼ਾਰਾਂ ਕਾਂਗਰਸੀ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ। ਮੇਜਰ ਸਿੰਘ ਬਨੇਰਾ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਹਲਕਾ ਨਾਭਾ ਦੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਅਣਗੌਲਿਆਂ ਕਰਕੇ ਉਹਨਾਂ ਦਾ ਸਿਆਸੀ ਅਕਸ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਜਿਸ ਬਾਰੇ ਅਸੀਂ ਵਾਰ-ਵਾਰ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਵੀ ਦੱਸ ਚੁੱਕੇ ਸੀ, ਪ੍ਰੰਤੂ ਉਹਨਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਅਸੀਂ ਸਾਧੂ ਸਿੰਘ ਧਰਮਸੋਤ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਸ਼੍ਰੀਮਤੀ ਪ੍ਰਨੀਤ ਕੌਰ ਦਾ ਮੁਕੰਮਲ ਬਾਈਕਾਟ ਕੀਤਾ ਹੈ ਅਤੇ ਸਾਫ ਸੁਥਰੇ ਅਕਸ ਵਾਲੇ ਇਮਾਨਦਾਰ ਸਿਆਸਤਦਾਨ ਡਾ। ਧਰਮਵੀਰ ਗਾਂਧੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।ਮੇਜਰ ਸਿੰਘ ਬਨੇਰਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਹਲਕਾ ਨਾਭਾ ਦੇ ਹਰ ਬੂਥ ਤੋਂ ਪ੍ਰਨੀਤ ਕੌਰ ਨੂੰ ਬੁਰੀ ਤਰ੍ਹਾਂ ਹਰਾ ਕੇ ਭੇਜਾਂਗੇ।
ਇਸ ਦੌਰਾਨ ਸੰਬੋਧਨ ਕਰਦਿਆਂ ਹਰਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਜਿਹੜੀ ਆਪਣੇ ਵਰਕਰਾਂ ਦੀ ਗੱਲ ਨਹੀਂ ਸੁਣਦੀ ਤੇ ਉਹਨਾਂ ਦੀ ਇੱਜ਼ਤ ਨਹੀਂ ਕਰਦੀ ਉਸ ਪਾਰਟੀ ਦਾ ਇਹੀ ਹਸ਼ਰ ਹੁੰਦਾ ਹੈ। ਉਹਨਾਂ ਕਿਹਾ ਕਿ 4 ਹਜ਼ਾਰ ਟਕਸਾਲੀ ਕਾਂਗਰਸੀ ਪਰਿਵਾਰਾਂ ਵੱਲੋਂ ਡਾ। ਗਾਂਧੀ ਨੂੰ ਸਮਰਥਨ ਦੇਣ ਦੇ ਲਏ ਫੈਸਲੇ ਸਦਕਾ ਹੁਣ ਡਾ। ਗਾਂਧੀ ਬਹੁਤ ਵੱਡੀ ਲੀਡ ਨਾਲ ਚੋਣ ਜਿੱਤਣਗੇ।

Real Estate