ਨਕੱਈ ਇਫਕੋ ਦੇ ਚੇਅਰਮੈਨ ਚੁਣੇ ਗਏ

862

ਬਠਿੰਡਾ/10 ਮਈ/ ਬਲਵਿੰਦਰ ਸਿੰਘ ਭੁੱਲਰ
ਸ੍ਰ: ਬਲਵਿੰਦਰ ਸਿੰਘ ਨਕੱਈ ਦੂਜੀ ਵਾਰ ਇਫਕੋ ਦੇ ਚੇਅਰਮੈਨ ਚੁਣੇ ਗਏ, ਜਦ ਕਿ ਸ੍ਰੀ ਦਲੀਪ ਸਿੰਘਾਨੀ ਵਾਈਸ ਚੇਅਰਮੈਨ ਬਣ ਗਏ ਹਨ। ਅੱਜ ਇਫਕੋ ਦੀ ਸਮੁੱਚੇ ਭਾਰਤ ਪੱਧਰ ਦੀ ਹੋਈ ਚੋਣ ਵਿੱਚ ਕੁੱਲ 21 ਨਿਰਦੇਸਕ ਚੁਣੇ ਗਏ ਹਨ। ਇਸ ਜਿਲ੍ਹੇ ਦੇ ਪਿੰਡ ਰਾਮਪੁਰਾ ਦੇ ਸਹਿਕਾਰਤਾ ਤੇ ਖੇਤੀ ਦੇ ਮਾਹਿਰ, ਉੱਘੇ ਕਿਸਾਨ ਸ੍ਰ: ਬਲਵਿੰਦਰ ਸਿੰਘ ਨਕੱਈ ਨੂੰ ਦੂਜੀ ਵਾਰ ਇਫਕੋ ਦਾ ਚੇਅਰਮੈਨ ਚੁਣਿਆ ਗਿਆ ਹੈ। ਜਦ ਕਿ ਵਾਈਸ ਚੇਅਰਮੈਨ ਸ੍ਰੀ ਦਲੀਪ ਸਿੰਘਾਨੀ ਚੁਣੇ ਗਏ ਹਨ। ਪਿਛਲੇ ਸਾਲ ਇਫਕੋ ਦੀ ਚੰਗੀ ਕਾਰਗੁਜਾਰੀ ਨੂੰ ਦੇਖਦਿਆਂ ਇਸ ਵਾਰ ਫਿਰ ਸ੍ਰੀ ਨਕੱਈ ਨੂੰ ਇਹ ਅਹੁਦਾ ਦਿੱਤਾ ਗਿਆ ਹੈ।

Real Estate