ਡੁਪਲੀਕੇਟਾਂ ਤੋਂ ਕਰਵਾਇਆ ਜਾ ਰਿਹਾ ਹੈ ਚੋਣ ਪ੍ਰਚਾਰ: ਮਨੀਸ਼ ਸਿਸੋਦੀਆ ਦਾ ਭਾਜਪਾਈ ਗੌਤਮ ਗੰਭੀਰ ਤੇ ਦੋਸ਼

1003

ਆਮ ਆਦਮੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੀਜੀਪੀ ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਗੌਤਮ ਗੰਭੀਰ ਚੋਣ ਪ੍ਚਾਰ ਲਈ ਆਪਣਾ ਡੁਪਲੀਕੇਟ ਵਰਤ ਰਹੇ ਹਨ। ਉਹਨਾਂ ਕਿਹਾ ਕਿ ਇਹ ਬੀਜੇਪੀ ਅਤੇ ਕਾਂਗਰਸ ਦੀ ਮਹਾਂ ਮਿਲਾਵਟ ਹੈ। ਸਿਸੋਦੀਆ ਨੇ ਆਪਣੇ ਟਵਿੱਟਰ ‘ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ ਦਾਅਵਾ ਕੀਤਾ ਕਿ ਗੌਤਮ ਗੰਭੀਰ ਏ ਸੀ ਕਾਰ ਦੇ ਅੰਦਰ ਬੈਠੇ ਹੋਏ ਹਨ ਜਦੋਂ ਕਿ ਉਹਨਾਂ ਦਾ ਡੁਪਲੀਕੇਟ ਉਹਨਾਂ ਦੇ ਲਈ ਗਰਮੀ ਅਤੇ ਧੁੱਪ ‘ਚ ਪ੍ਚਾਰ ਕਰ ਰਿਹਾ ਹੈ ਅਤੇ ਲੋਕ ਉਸ ਨੂੰ ਗੌਤਮ ਗੰਭੀਰ ਸਮਝ ਕੇ ਉਸ ਦੇ ਗਲ ‘ਚ ਫੁੱਲਾਂ ਦੇ ਹਾਰ ਪਾ ਰਹੇ ਹਨ।ਮਨੀਸ ਸਿਸੋਦੀਆ ਅਨੁਸਾਰ ਗੌਤਮ ਗੰਭੀਰ ਦਾ ਡੁਪਲੀਕੇਟ ਵਿਅਕਤੀ ਅਸਲ ‘ਚ ਕਾਂਗਰਸੀ ਲੀਡਰ ਹੈ ਅਤੇ ਉਸ ਦਾ ਨਾਂਅ ਗੌਰਵ ਅਰੋੜਾ ਹੈ ਜੋ ਕਿ 2017 ਕਾਰਪੋਰੇਸ਼ਨ ਚੋਣਾਂ ਦੌਰਾਨ ਵਾਰਡ ਨੰ। 96ਐੱਨ ਤੋਂ ਕਾਂਗਰਸ ਦਾ ਉਮੀਦਵਾਰ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਕੀ ਕਾਂਗਰਸ ਬੀਜੇਪੀ ਦੀ ਮਦਦ ਕਿਉਂ ਕਰਨਾ ਚਾਹੁੰਦੀ ਹੈ ?

 

 

Real Estate