ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਪੰਜਾਬ ਦੇ ਕਨਵੀਨਰ ਨਾਲ ਹੀ ਠੱਗੀ ! ਛੱਡਿਆ ਅਹੁਦਾ

ਆਮ ਆਦਮੀ ਪਾਰਟੀ ਦੇ ਐਂਟੀ ਕਰੱਪਸ਼ਨ (ਭ੍ਰਿਸ਼ਟਾਚਾਰ ਵਿਰੋਧੀ) ਵਿੰਗ ਪੰਜਾਬ ਦੇ ਕਨਵੀਨਰ ਹਰਕੇਸ਼ ਸਿੰਘ ਸਿੱਧੂ ਨੇ ਅੱਜ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਨੇ ਐਲਾਨ ਕੀਤਾ ਕਿ ਉਹ ਅੱਗੇ ਤੋਂ ਕਿਸੇ ਵੀ ਪਾਰਟੀ ‘ਚ ਕੰਮ ਨਹੀਂ ਕਰਨਗੇ ਅਤੇ ਗ਼ੈਰ ਸਿਆਸੀ ਸੰਗਠਨ ਚਲਾ ਕੇ ਲੋਕ ਸੇਵਾ ਦੇ ਕੰਮ ਕਰਨਗੇ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਉਸ ਨਾਲ ਵੀ ਪੰਜ ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਿੱਧੂ ਨੇ ਕਿਹਾ ਕਿ ਪਾਰਟੀ ਕੰਮਾਂ ਲਈ ਉਨ੍ਹਾਂ ਤੋਂ ਪੰਜ ਲੱਖ ਰੁਪਏ ਲਏ ਗਏ ਸਨ, ਜਿਹੜੇ ਕਿ ਅਜੇ ਤੱਕ ਵਾਪਸ ਨਹੀਂ ਕੀਤੇ ਗਏ ਹਨ। ਇਸੇ ਕਾਰਨ ਹੁਣ ਉਹ ਪੈਸੇ ਲੈਣ ਵਾਲੇ ਆਗੂਆਂ ਵਿਰੁੱਧ ਕੇਸ ਦਰਜ ਵੀ ਕਰਾਉਣਗੇ।
ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਬਣਾ ਕੇ ਪੂਰੇ ਪੰਜਾਬ ਵਿੱਚ ਸਰਗਰਮੀ ਨਾਲ ਕੰਮ ਕਰਨਗੇ ਅਤੇ ਬੁੱਧੀਜੀਵੀ ਤੇ ਇਮਾਨਦਾਰ ਲੋਕ ਉਸ ਦੇ ਨਾਲ ਜੁੜਨਗੇ।ਇਸ ਮੌਕੇ ਫ਼ਿਲਮੀ ਕਲਾਕਾਰ ਮੰਗਲ ਢਿਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਤਾਨਾਸ਼ਾਹੀ ਵਤੀਰੇ ਕਾਰਨ ਆਮ ਅਤੇ ਪਾਰਟੀ ਪੰਜਾਬ ਵਿੱਚ ਅੱਜ ਖੁੱਡੇ ਲਾਈਨ ਲੱਗੀ ਹੋਈ ਹੈ।

Real Estate