ਅਕਾਲੀਆਂ ਦਾ ਰਾਜ ਸਭਾ ਮੈਂਬਰ ਕਹਿੰਦਾ ਮੋਦੀ ਸਰਕਾਰ ਰਹੇਗੀ ਬਹੁਮਤ ਤੋਂ ਪਿੱਛੇ !

1439

ਭਾਰਤੀ ਜਨਤਾ ਪਾਰਟੀ ਦੀ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਬਹੁਮਤ ਦਾ ਅੰਕੜਿਆਂ ਤੋਂ ਪਿੱਛੇ ਰਹਿ ਜਾਵੇਗੀ ਭਾਜਪਾ ਪਾਰਟੀ। ਪਾਰਟੀ ਲਈ ਜਲੰਧਰ ਵਿਚ ਚੋਣ ਪ੍ਰਚਾਰ ਕਰਦੇ ਹੋਏ ਗੁਜਰਾਲ ਨੇ ਕਿਹਾ ਕਿ ਭਾਜਪਾ ਬਹੁਮਤ ਦੇ ਅੰਕੜੇ ਤੋਂ ਪਿੱਛੇ ਰਹਿ ਜਾਵੇਗੀ, ਪ੍ਰੰਤੂ ਐਨਡੀਏ ਵੱਲੋਂ ਇਕ ਸਥਾਈ ਸਰਕਾਰ ਬਣਾਈ ਜਾਵੇਗੀ। ਜਿਸ ਵਿਚ ਸਾਰੀਆਂ ਸਹਿਯੋਗੀ ਪਾਰਟੀਆਂ ਨੂੰ ਕੈਬਨਿਟ ਵਿਚ ਸੀਟ ਦੇ ਹਿਸਾਬ ਨਾਲ ਸਹੀ ਪ੍ਰਤੀਨਿਧਤਾ ਮਿਲ ਸਕੇਗੀ।ਗੁਜਰਾਲ ਨੇ ਕਿਹਾ ਕਿ ਮੈਂ ਸਿਰਫ ਅਜਿਹਾ ਨਹੀਂ ਕਰ ਰਿਹਾ ਹਾਂ। ਇਥੋਂ ਤੱਕ ਕਿ ਭਾਜਪਾ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਵੀ ਇਹ ਅਨੁਮਾਨ ਲਗਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲ ਰਿਹਾ।

Real Estate