ਲਾਹੌਰ ‘ਚ ਦਰਗਾਹ ਦੇ ਬਾਹਰ ਹੋਏ ਧਮਾਕੇ ਦੀ ਵੀਡੀਓ ਆਈ ਸਾਹਮਣੇ : ਹੋਈਆਂ ਸਨ 10 ਮੌਤਾਂ

5549

ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਸੂਫ਼ੀ ਦਰਗਾਹ ਬਾਹਰ ਬੀਤੇ ਦਿਨੀ ਇੱਕ ਜ਼ਬਰਦਸਤ ਧਮਾਕਾ ਹੋਇਆ ਸੀ ।ਇਸ ਧਮਾਕੇ ਵਿੱਚ 10 ਜਾਣਿਆਂ ਦੀ ਮੌਤ ਹੋ ਗਈ ਸੀ।ਰਮਜ਼ਾਨ ਮਹੀਨਾ ਸ਼ੁਰੂ ਹੁੰਦੇ ਹੀ ਪਾਕਿਸਤਾਨ ‘ਚ ਇਹ ਬੰਬ ਧਮਾਕਾ ਹੋਇਆ । ਲਾਹੌਰ ਦੀ ਮਸ਼ਹੂਰ ਦਾਤਾ ਦਰਬਾਰ ਦਰਗਾਹ ਬਾਹਰ ਬੁੱਧਵਾਰ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ ਜਦੋਂ ਧਮਾਕਾ ਹੋਇਆ ਤਾਂ ਸੈਂਕੜੇ ਸ਼ਰਧਾਲੂ ਦਾਤਾ ਦਰਬਾਰ ਅੰਦਰ ਅਤੇ ਬਾਹਰ ਸਨ।ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਇੱਕ ਆਤਮਘਾਤੀ ਹਮਲਾ ਸੀ, ਜਿਸ ‘ਚ ਅਲਾਈਟ ਫੋਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਹਮਲਾ ਕਰਨ ਵਾਲੇ ਘੱਟ ਉਮਰ ਦੇ ਨੌਜਵਾਨ ਸਨ ਅਤੇ ਅਲਾਈਟ ਫੋਰਸ ਦੇ ਵਾਹਨ ਨੂੰ ਨਿਸ਼ਾਨਾ ਬਣਾਉਣ ਆਏ ਸਨ। ਹੁਣ ਇਸ ਧਮਾਕੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।

https://www.facebook.com/104531116259545/videos/799359790434985/

Real Estate