ਤੀਜੀ ਵਾਰ ਅਦਾਲਤ ਜਾਣ ਤੇ ਵੀ ਨਹੀਂ ਮਿਲੀ ਨੀਰਵ ਮੋਦੀ ਨੂੰ ਜਮਾਨਤ

1070

ਭਾਰਤੀ ਬੈਂਕਾਂ ਦੇ ਪੈਸੇ ਲੈ ਕੇ ਭੱਜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਡਨ ਦੀ ਜੇਲ੍ਹ ਵਿਚ ਹੀ ਰਹੇਗਾ, ਕਿਉਂਕਿ ਬੁੱਧਵਰ ਨੂੰ ਤੀਜੀ ਵਾਰ ਬ੍ਰਿਟੇਨ ਦੀ ਅਦਾਲਤ ਨੇ ਉਸਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਇਸ ਤੋਂ ਪਹਿਲਾਂ ਦੋ ਵਾਰ ਉਸਦੀ ਅਰਜ਼ੀ ਖਾਰਜ ਕਰ ਚੁੱਕੀ ਹੈ। ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿਚ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਦੇ ਦੋਸ਼ੀ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਲੰਡਨਵਿਚ ਵੇਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਮੁੱਖ ਮੈਜਿਸਟ੍ਰੇਟ ਏਮਮਾ ਆਰਬੁਥਨੌਟ ਨੇ ਅੱਠ ਮਈ ਨੂੰ ਨੀਰਵ ਮੋਦੀ ਦੀ ਤੀਜੀ ਅਪੀਲ ਉਤੇ ਸੁਣਵਾਈ ਕਰਦੇ ਹੋਏ ਜਮਾਨਤ ਪਟੀਸ਼ਨ ਨੂੰ ਨਾਮਨਜ਼ੂਰ ਕਰ ਦਿੱਤਾ।ਨੀਰਵ ਮੋਦੀ ਨੂੰ ਮਾਰਚ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਤੋਂ ਉਹ ਇਸੇ ਜੇਲ੍ਹ ਵਿਚ ਬੰਦ ਹੈ। ਨੀਰਵ ਮੋਦੀ ਦੀ ਵਕੀਲ ਕਲੇਅਰ ਮੋਂਟਗੋਮੇਰੀ ਜਮਾਨਤ ਦਿਵਾਉਣ ਲਈ ਤੀਜੀ ਵਾਰ ਆਰਬੁਥਨਾਟ ਨੂੰ ਸਮਝਾਉਣ ਦਾ ਯਤਨ ਕਰੇਗੀ।

Real Estate