ਲਾਹੌਰ ‘ਚ ਦਰਗਾਹ ਦੇ ਬਾਹਰ ਹੋਇਆ ਧਮਾਕਾ , 8 ਮੌਤਾਂ

5465

ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਸੂਫ਼ੀ ਦਰਗਾਹ ਬਾਹਰ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ।ਇਸ ਧਮਾਕੇ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਹੁਣ 8 ਹੋ ਗਈ ਹੈ।ਰਮਜ਼ਾਨ ਮਹੀਨਾ ਸ਼ੁਰੂ ਹੁੰਦੇ ਹੀ ਪਾਕਿਸਤਾਨ ‘ਚ ਇਹ ਬੰਬ ਧਮਾਕਾ ਹੋਇਆ ਹੈ। ਲਾਹੌਰ ਦੀ ਮਸ਼ਹੂਰ ਦਾਤਾ ਦਰਬਾਰ ਦਰਗਾਹ ਬਾਹਰ ਬੁੱਧਵਾਰ ਸਵੇਰੇ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ ਹੈ।ਜਦੋਂ ਧਮਾਕਾ ਹੋਇਆ ਤਾਂ ਸੈਂਕੜੇ ਸ਼ਰਧਾਲੂ ਦਾਤਾ ਦਰਬਾਰ ਅੰਦਰ ਅਤੇ ਬਾਹਰ ਸਨ।ਇਸ ਧਮਾਕੇ ‘ਚ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ,ਜਿਸ ‘ਚ 5 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਆਤਮਘਾਤੀ ਹਮਲਾ ਸੀ, ਜਿਸ ‘ਚ ਅਲਾਈਟ ਫੋਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਹਮਲਾ ਕਰਨ ਵਾਲੇ ਘੱਟ ਉਮਰ ਦੇ ਨੌਜਵਾਨ ਸਨ ਅਤੇ ਅਲਾਈਟ ਫੋਰਸ ਦੇ ਵਾਹਨ ਨੂੰ ਨਿਸ਼ਾਨਾ ਬਣਾਉਣ ਆਏ ਸਨ।

Real Estate