ਰਾਜੀਵ ਗਾਂਧੀ ਬਾਰੇ ਮੋਦੀ ਦਾ ਬਿਆਨ ਚੋਣ–ਜ਼ਾਬਤੇ ਦੀ ਕੋਈ ਉਲੰਘਣਾ ਨਹੀਂ : ਚੋਣ ਕਮਿਸ਼ਨ ਦਾ ਤਰਕ

1168

ਸਾਬਕਾ ਪ੍ਰਧਾਨ ਮੰਤਰੀ ਤੇ ਮਹਰੂਮ ਕਾਂਗਰਸੀ ਆਗੂ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਭਾਸ਼ਣ ਵਿੱਚ ‘ਭ੍ਰਿਸ਼ਟਾਚਾਰੀ ਨੰਬਰ ਵਨ’ ਦੱਸਣ ਨੂੰ ਚੋਣ ਕਮਿਸ਼ਨ ਨੇ ਪਹਿਲੀ ਨਜ਼ਰੇ ਆਦਰਸ਼ ਚੋਣ–ਜ਼ਾਬਤੇ ਦੀ ਉਲੰਘਣਾ ਨਹੀਂ ਮੰਨਿਆ ਹੈ।ਚੋਣ ਕਮਿਸ਼ਨ ਨੇ ਅੱਜ ਕਿਹਾ ਕਿ – ‘ਪਹਿਲੀ ਨਜ਼ਰ ਵਿੱਚ ਅਸੀਂ ਪਾਇਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ–ਨਿਰਦੇਸ਼ਾਂ ਮੁਤਾਬਕ ਇਸ ਮਾਮਲੇ ਵਿੱਚ ਆਦਰਸ਼ ਚੋਣ–ਜ਼ਾਬਤੇ ਦੀ ਉਲੰਘਣਾ ਨਹੀਂ ਹੋਈ।’ਕਾਂਗਰਸ ਨੇ ਚੋਣ ਕਮਿਸ਼ਨ ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਰੁੱਧ ਬਿਆਨ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਰਵਾਈ ਦੀ ਸੋਮਵਾਰ ਨੂੰ ਮੰਗ ਕੀਤੀ ਸੀ। ਕਾਂਗਰਸ ਨੇ ਨਾਲ ਹੀ ਕਮਿਸ਼ਨ ਨੂੰ ਮੋਦੀ ਦੇ ਪ੍ਰਚਾਰ ਉੱਤੇ ਤੁਰੰਤ ਰੋਕ ਲਾਉਣ ਦੀ ਵੀ ਮੰਗ ਕੀਤੀ ਸੀ।ਕਾਂਗਰਸੀ ਆਗੂਆਂ ਦੀ ਇੱਕ ਟੀਮ ਨੇ ਚੋਣ ਕਮਿਸ਼ਨਰਾਂ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸ ਦੀ ਟੀਮ ਨੇ ਚੋਣ ਕਮਿਸ਼ਨ ਤੋਂ ਮੋਦੀ ਵਿਰੁੱਧ ਉਨ੍ਹਾਂ ਦੀ ਟਿਪਣੀ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤੇ ਉਪਰੋਕਤ ਟਿੱਪਣੀ ਨੂੰ ‘ਅਸੱਭਿਅਕ, ਗ਼ੈਰ–ਕਾਨੂੰਨੀ ਤੇ ਭਾਰਤੀ ਰਵਾਇਤਾਂ ਦੇ ਵਿਰੁੱਧ’ ਦੱਸਿਆ ਸੀ।

Real Estate