ਸੰਨੀ ਸਿੰਘ ਨੇ ਪਹਿਲੀ ਵਾਰ ‘ਫੁੱਲ ਮੈਰਾਥਨ’ ਦੌੜ ਕੇ ਰੋਟੋਰੂਆ ਦੇ ਵਿਚ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ

1625

ਔਕਲੈਂਡ 7 ਮਈ (ਹਰਜਿੰਦਰ ਸਿੰਘ ਬਸਿਆਲਾ)-ਸੈਰ ਸਪਾਟੇ ਦੇ ਮੱਕੇ ਵੱਜੋਂ ਜਾਣੇ ਜਾਂਦੇ ਨਿਊਜ਼ੀਲੈਂਡ ਦੇ ਸ਼ਹਿਰ ‘ਰੋਟੋਰੂਆ’ ਵਿਖੇ ਬੀਤੀ 4 ਮਈ ਨੂੰ 55ਵੀਂ ਮੈਰਾਥਨ ਦੌੜ ਕਰਵਾਈ ਗਈ। 42.19 ਕਿਲੋਮੀਟਰ ਲੰਬੀ ਇਸ ਦੌੜ ਦਾ ਸਫਰ ਉਚਾ-ਨੀਂਵਾਂ ਵੀ ਸੀ, ਜੋ ਕਿ ਦੌੜਨ ਵਾਲਿਆਂ ਦੀ ਤਾਕਤ ਦੇ ਲਈ ਇਕ ਚੈਲੰਜ ਸੀ। ਲਗਪਗ 3237 ਲੋਕਾਂ ਨੇ ਇਸ ਦੌੜ ਦੇ ਲਈ ਆਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਸੀ ਇਨ੍ਹਾਂ ਵਿਚੋਂ ਕਈਆਂ ਨੇ ਫੁੱਲ ਮੈਰਾਥਨ (42.19 ਕਿਲੋਮੀਟਰ) ਦੌੜ ਲਾਈ, ਕਿਸੇ ਨੇ ਅੱਧੀ ਮੈਰਾਥਨ, ਕਿਸੇ ਨੇ 5 ਕਿਲੋਮੀਟਰ ਅਤੇ ਕਿਸੇ ਨੇ ਸਿਰਫ 10 ਕਿਲੋਮੀਟਰ ਦੀ ਦੌੜ ਲਗਾ ਕੇ ਜਿੱਥੇ ਦੇਸ਼ ਦੇ ਲੋਕਾਂ ਨਾਲ ਕਦਮ ਦਰ ਕਦਮ ਮਿਲਾਉਣ ਦੀ ਉਦਾਹਰਣ ਪੇਸ਼ ਕੀਤੀ ਉਥੇ ਬਹੁ-ਕੌਮੀ ਮੁਲਕ ਹੋਣ ਕਰਕੇ ਆਪਣੀ ਕੌਮ ਦੀ ਹਾਜ਼ਰੀ ਵੀ ਲਗਵਾਈ।
ਪੰਜਾਬੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਹੈ ਕਿ ਇਥੇ ਵੀ ਆਪਣੇ ਦੋ ਦਸਤਾਰ ਧਾਰੀ ਦੌੜਾਕਾਂ ਨੇ ਪਹੁੰਚ ਕੇ ਪੰਜਾਬੀ ਭਾਈਚਾਰੇ ਦਾ ਝੰਡਾ ਬੁਲੰਦ ਕੀਤਾ। ਇਸ ਵਾਰ ਜਿੱਥੇ ਸ। ਬਲਬੀਰ ਸਿੰਘ ਬਸਰਾ ਨੇ ਅੱਧੀ ਮੈਰਾਥਨ ਦੌੜ ਲਾ ਕੇ ਫਿਰ ਸਾਬਿਤ ਕੀਤਾ ਕਿ ਉਮਰਾਂ ਦੇ ਨਾਲ ਜ਼ਜਬੇ ਨੂੰ ਘਟਾਇਆ ਵਧਾਇਆ ਨਹੀਂ ਜਾ ਸਕਦਾ ਉਥੇ ਪਹਿਲੀ ਵਾਰ ਦੌੜੇ ਸ। ਸੰਨੀ ਸਿੰਘ ਨੇ ਪੂਰੀ ਮੈਰਾਥਨ ਦੌੜ ਲਾ ਕੇ ਅੰਕਲ ਸ। ਬਲਬੀਰ ਸਿੰਘ ਬਸਰਾ ਜੀ ਨੂੰ ਭਰੋਸਾ ਦਿਵਾ ਦਿੱਤਾ ਕੇ ਤੁਹਾਡੀ ਪਾਈ ਪਿਰਤ ਨੂੰ ਜਾਰੀ ਰੱਖਿਆ ਜਾਵੇਗਾ।
ਸ। ਸੰਨੀ ਸਿੰਘ ਪਿਛਲੇ ਕੁਝ ਸਮੇਂ ਤੋਂ ਮੈਰਾਥਨ ਦੌੜਨ ਵਾਸਤੇ ਹਲਕੀ ਤਿਆਰੀ ਕਰ ਰਹੇ ਸਨ ਪਰ ਪੂਰੀ ਮੈਰਾਥਨ ਦੌੜ ਦਾ ਹੌਂਸਲਾ ਕਰਨ ਦਾ ਪ੍ਰਣ ਉਨ੍ਹਾਂ ਕੁਝ ਹਫਤੇ ਪਹਿਲਾਂ ਹੀ ਲਿਆ ਸੀ। ਉਨ੍ਹਾਂ ਉਸ ਮਾਲਕ ਦਾ ਸ਼ੁੱਕਰਾਨਾ ਕੀਤਾ ਹੈ ਕਿ ਉਹ ਪਹਿਲੀ ਵਾਰ 42।19 ਕਿਲੋਮੀਟਰ ਦੀ ਦੌੜ ਲਗਪਗ ਸਾਢੇ ਪੰਜ ਘੰਟਿਆ ਵਿਚ ਪੂਰੀ ਕਰ ਗਏ। ਜਦ ਕਿ ਇਨ੍ਹਾਂ ਤੋਂ ਪਿੱਛੇ ਬਹੁਤ ਸਾਰੇ ਹੋਰ ਲੋਕ ਦੌੜ ਰਹੇ ਸਨ ਅਤੇ ਕਈਆਂ ਨੇ ਇਹ ਦੌੜ 9 ਘੰਟੇ ਤੋਂ ਵੱਧ ਸਮੇਂ ਵਿਚ ਵੀ ਪੂਰੀ ਕੀਤੀ। ਸ। ਸੰਨੀ ਸਿੰਘ ਜਿੱਥੇ ਇਮੀਗ੍ਰੇਸ਼ਨ ਅਡਵਾਈਜ਼ਰ ਦੇ ਕੰਮ ਤੋਂ ਬਾਅਦ ਬੈਡਮਿੰਟਨ ਦੇ ਕੋਰਟ ਵਿਚ ਜਾ ਕੇ ਚਿੜੀਆਂ ਉਡਾ ਛੱਡਦੇ ਹਨ ਉਥੇ ਹੁਣ ਮੈਰਾਥਨ ਦੌੜ ਦੇ ਨਾਲ ਵੀ ਕਈਆਂ ਨੂੰ ਪਿੱਛੇ ਛੱਡਣ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਇਹ ਪ੍ਰੈਕਸਿਟ ਜਾਰੀ ਰੱਖਣਗੇ ਅਤੇ ਆਉਣ ਵਾਲੀਆਂ ਮੈਰਾਥਨ ਦੌੜਾਂ ਦੇ ਵਿਚ ਵੀ ਭਾਗ ਲਿਆ ਕਰਨਗੇ। ਇਸ ਮੈਰਾਥਨ ਦੌੜ ਦੇ ਵਿਚ ਉਪਰੋਕਤ ਦੋਹਾਂ ਪੰਜਾਬੀਆਂ ਤੋਂ ਇਲਾਵਾ ਹੋਰ ਕਈ ਵੀ ਨਹੀਂ ਦਿਸਿਆ ਪਰ ਇਨ੍ਹਾਂ ਦੋਹਾਂ ਪੰਜਾਬੀਆਂ ਨੇ ਪੱਗ ਦੀ ਸ਼ਾਨ ਵਧਾਈ ਰੱਖੀ, ਜਿਸ ਕਰਕੇ ਇਹ ਦੋਵੇਂ ਵਧਾਈ ਦੇ ਪਾਤਰ ਹਨ।

Real Estate