ਫੌਜ ਨੂੰ ਕਦੇ ਰਾਜਨੀਤੀ ਲਈ ਨਹੀਂ ਵਰਤਾਂਗਾ – ਰਾਹੁਲ ਗਾਂਧੀ

1065

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੇ ਸਿਆਸੀ ਰਿੰਗ ਵਿੱਚ ਭਾਰਤੀ ਜਨਤਾ ਪਾਰਟੀ ਨੇ 56 ਇੰਚ ਦੇ ਸੀਨੇ ਵਾਲਾ ਇੱਕ ਬਾਕਸਰ ਉਤਾਰਿਆ ਸੀ, ਜਿਸ ਨੇ ਪੂਰੇ ਦੇਸ਼ ਨੂੰ ਜੀਐੱਸਟੀ ਤੇ ਨੋਟਬੰਦੀ ਦੀ ਸ਼ਕਲ ਵਿੱਚ ਘਸੁੰਨ ਮਾਰੇ। ‘ਹੋਰ ਤਾਂ ਹੋਰ ਉਸ ਨੇ ਲਾਲ ਕ੍ਰਿਸ਼ਨ ਅਡਵਾਨੀ ਵਰਗਿਆਂ ਨੂੰ ਵੀ ਨਹੀਂ ਬਖ਼ਸ਼ਿਆ।’ਭਿਵਾਨੀ ’ਚ ਕਾਂਗਰਸ ਦੇ ਉਮੀਦਵਾਰ ਸ਼ਰੁਤੀ ਚੌਧਰੀ ਦੇ ਹੱਕ ਵਿੱਚ ‘ਨਿਆਇ ਰੈਲੀ’ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਤਾਂ 20–20 ਹਜ਼ਾਰ ਰੁਪਏ ਦੇ ਕਰਜ਼ੇ ਨਾ ਦੇਣ ਪਿੱਛੇ ਜੇਲ੍ਹਾਂ ’ਚ ਡੱਕਿਆ ਜਾ ਰਿਹਾ ਹੈ; ਜਦ ਕਿ ਨੀਰਵ ਮੋਦੀ, ਲਲਿਤ ਮੋਦੀ ਜਿਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਚਲੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ, ਤਾਂ ਕੋਈ ਕਿਸਾਨ ਜੇਲ੍ਹ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ‘ਨਿਆਇ ਨਾਲ ਰੁਜ਼ਗਾਰ ਦੀ ਲੜੀ ਬਣੇਗੀ। ਜੋ ਲੋਕ ਧਨ ਖ਼ਰਚ ਕਰਨਗੇ, ਉਹ ਨਵੇਂ ਕਾਰੋਬਾਰ ਪ੍ਰਫ਼ੁੱਲਤ ਕਰਨ ਵਿੱਚ ਮਦਦ ਕਰਨਗੇ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।’
ਰਾਹੁਲ ਗਾਂਧੀ ਨੇ ਕਿਹਾ ਕਿ – ‘ਮੈਂ ਮਰ ਜਾਵਾਂਗਾ ਪਰ ਸਿਆਸੀ ਮੰਤਵਾਂ ਲਈ ਭਾਰਤੀ ਫ਼ੌਜ ਦੀ ਵਰਤੋਂ ਕਦੇ ਨਹੀਂ ਕਰਾਂਗਾ।’ ਉਨ੍ਹਾਂ ਕਿਹਾ ਕਿ ਇੱਕ ਫ਼ੌਜੀ ਜਵਾਨ ਕਿਸੇ ਸਿਆਸੀ ਰਣਨੀਤੀ ਲਈ ਨਹੀਂ, ਸਗੋਂ ਦੇਸ਼ ਲਈ ਸ਼ਹੀਦ ਹੁੰਦਾ ਹੈ।

Real Estate