ਚੋਣਾਂ ਦੌਰਾਨ ਕੇਵਲ 56 ਦਿਨਾਂ ਵਿਚ ਪੰਜਾਬ ‘ਚ ਬਣਿਆ ਵੱਖਰਾ ਰਿਕਾਰਡ

1366

ਪੰਜਾਬ ਵਿਚੋਂ ਲੋਕ ਸਭਾ ਚੋਣਾਂ ਲਈ 10 ਮਾਰਚ ਨੂੰ ਜ਼ਾਬਤਾ ਲੱਗਣ ਉਪਰੰਤ ਪਿਛਲੇ ਕੇਵਲ 56 ਦਿਨਾਂ ਵਿਚ ਪੁਲਿਸ ਵਲੋਂ ਰਿਕਾਰਡ 275 ਕਰੋੜ ਦੀ ਡਰੱਗਜ਼, ਸ਼ਰਾਬ, ਪੋਸਤ, ਅਫ਼ੀਮ, ਨਕਦੀ ਤੇ ਗਹਿਣਏ ਜ਼ਬਤ ਕੀਤੇ ਗਏ ਹਨ। ਇਸ ਵੱਡੀ ਜ਼ਬਤੀ ਅਤੇ ਗ਼ੈਰ ਕਾਨੂੰਨੀ ਸਟਾਕ ਵਿਚ 12,28,781 ਲਿਟਰ ਸ਼ਰਾਬ, ਪੌਣੇ 8 ਟਨ , ਡਰੱਗਜ਼, ਭੁੱਕੀ, ਅਫ਼ੀਮ ਤੇ ਪੋਸਤ, 22 ਕਰੋੜ ਕੀਮਤ ਦੇ ਸੋਨਾ-ਚਾਂਦੀ ਦੇ ਗ਼ੈਰ-ਕਾਨੂੰਨੀ ਗਹਿਣੇ ਅਤੇ 31 ਕਰੋੜ ਦੀ ਨਕਦੀ ਸ਼ਾਮਲ ਹੈ।
ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐੱਸ ਕਰਨਾ ਰਾਜੂ ਅਨੁਸਾਰ ਪੁਲਿਸ, ਸੁਰੱਖਿਆ ਟੀਮਾਂ, ਨਾਰਕੌਟਿਕ ਦਸਤੇ ਅਤੇ ਸੂਬਾਈ ਤੇ ਕੇਂਦਰ ਦੀਆਂ ਕਈ ਹੋਰ ਟੀਮਾਂ ਸਮੇਤ 23 ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹੁਣ ਤਕ ਦੀ ਵੱਡੀ ਖੇਪ ਅਤੇ ਜ਼ਬਤ ਕਤੀਆਂ ਵਸਤਾਂ ਇਕ ਰਿਕਾਰਡ ਬਣ ਗਿਆ ਹੈ। ਡਾ। ਰਾਜੂ ਦਾ ਕਹਿਣਾ ਹੈ ਕਿ 17 ਵੱਡੇ ਅਦਾਰਿਆਂ ਨੂੰ ਨੋਟਿਸ ਭੇਜ ਹਨ, 4 ਲਾਈਸੈਂਸ ਮੁਅੱਤਲ ਕੀਤੇ ਹਨ ਅਤੇ ਹੁਣ ਤਕ 97 ਪ੍ਰਤੀਸ਼ਤ ਲਾਈਸ਼ੈਂਸ ਸ਼ੁਦਾ ਹਥਿਆਰ, ਪੁਲਿਸ ਠਾਣਿਆਂ ਵਿਚ ਜਮ੍ਹਾ ਕਰਵਾ ਲਏ ਹਨ।
ਮੁੱਖ ਚੋਣ ਅਧਿਕਾਰੀ ਡਾ। ਰਾਜੂ, ਵਧੀਕ ਮੁੱਖ ਚੋਣ ਅਧਿਕਾਰੀ ਕਵਿਤਾ ਸਿੰਘ, ਹੋਰ ਅਫ਼ਸਰ ਤੇ ਸਟਾਫ਼ ਜੋ ਦਿਨ-ਰਾਤ, ਛੁੱਟੀ ਵਾਲੇ ਦਿਨ ਵੀ ਮਈ 19 ਦੀਆਂ ਵੋਟਾਂ ਪੁਆਣ ਲਈ ਡਿਉਟੀ ਉਤੇ ਤੈਨਾਤ ਰਹਿੰਦੇ ਹਨ, ਨੇ ਦਸਿਆ ਕਿ ਕੁੱਲ 23213 ਪੋਲਿੰਗ ਬੂਥਾਂ ਵਿਚੋਂ 14460 ਬੂਥਾਂ ਉੇਤ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਵਿਚੋਂ 249 ਅਤੀ ਨਾਜ਼ੁਕ, 719 ਸੰਵੇਦਨਸ਼ੀਲ, 509 ਅਤੀ ਸੰਵੇਦਨਸ਼ੀਲ, ਕਰਾਰ ਦਿਤੇ ਗਏ ਹਨ। ਉਨ੍ਹਾਂ ਕਾਹ 12002 ਪੋਲਿੰਗ ਬੂਥਾਂ ਵਿਚ ਵੋਟਾਂ ਵਾਲੇ ਦਿਨ, ਚੱਲ ਰਹੀ ਕਾਰਵਾਈ ਨੂੰ, ਵੈੱਬ ਕਾਸਟਿੰਗ ਸਿਸਟਮ ਰਾਹੀਂ ਚੰਡੀਗੜ੍ਹ ਦੇ ਚੋਣ ਦਫ਼ਤਰ ਨਾਲ ਜੋੜ ਦਿਤਾ ਗਿਆ ਹੈ ਅਤੇ ਕਿਸੇ ਵੀ ਗੜਬੜੀ ਜਾਂ ਸੁਰੱਖਿਆ ਲੀ ਆਏ ਖਤਰੇ ਨੂੰ ਦੇਖਣ ਵਾਸਤੇ ਕੈਮਰੇ ਵਗੈਰਾਂ ਰਾਹੀਂ ਇਥੇ ਬੈਠੇ ਦੇਖਿਆ ਜਾ ਸਕੇਗਾ। ਤੁਰਤ ਐਕਸ਼ਨ ਦੇ ਹੁਕਮ ਵੀ ਦਿਤੇ ਜਾਣਗੇ।
ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਾਸਤੇ ਮੈਦਾਨ ਵਿਚ ਰਹਿ ਗਏ 278 ਉਮੀਦਵਾਰਾਂ ਨੂੰ ਤਾੜਨਾ ਕਰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਫ਼ੌਜਦਾਰੀ ਮਾਮਲਿਆਂ ਵਿਚ ਗ੍ਰਸਤ, ਦੋਸ਼ੀ ਉਮੀਦਵਾਰ ਜਿਨ੍ਹਾਂ ਨਾਮਜ਼ਦਗੀ ਕਾਗ਼ਜ਼ਾਂ ਵਿਚ ਫ਼ਾਰਮ ਨੰ। 26 ਭਰਿਆ ਹੈ, ਉਹ ਅਪਣੇ ਵਿਰੁਧ ਦਰਜ ਅਦਾਲਤੀ ਕੇਸਾਂ ਦੇ ਵੇਰਵਾ 17 ਮਈ ਤਕ ਪ੍ਰਿੰਟ ਯਾਨੀ ਅਖ਼ਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਯਾਨੀ ਸਥਾਨਕ ਟੀ।ਵੀ। ਚੈਨਲਾਂ ਉਤੇ ਤਿੰਨ ਵਾਰ, ਇਸ਼ਤਿਹਰ ਦੇ ਰੂਪ ਵਿਚ ਜ਼ਰੂਰ ਦੇਣ।

Real Estate