ਖਡੂਰ ਸਾਹਿਬ ਹਲਕੇ ਤੋਂ ਦੋ ਜੰਗੀਰ ਕੌਰ ਅਤੇ ਦੋ ਪਰਮਜੀਤ ਕੌਰ ਚੋਣ ਮੈਦਾਨ ਚ

1441

ਸੁਖਨੈਬ ਸਿੰਘ ਸਿੱਧੂ

ਖਡੂਰ ਸਾਹਿਬ ਲੋਕ ਸਭਾ ਸੀਟ ਲਈ ਪ੍ਰਾਪਤ ਹੋਏ ਬੈਲਟ ਪੇਪਰ ਵਿੱਚ 19 ਉਮੀਦਵਾਰ ਮੈਦਾਨ ਵਿੱਚ ਕਾਂਗਰਸ ਦੇ ਜਸਬੀਰ ਸਿੰਘ ਗਿੱਲ (ਡਿੰਪਾ ) ਦਾ ਨਾਂ ਪਹਿਲੇ ਨੰਬਰ ਦੇ ਛਪਿਆ ਹੈ ਜਿਸਦਾ ਚੋਣ ਨਿਸ਼ਾਨ ਹੱਥ ਪੰਜਾ ਹੈ । ਅਕਾਲੀ ਦਲ ਦੇ ਉਮੀਦਵਾਰ ਬੀਬੀ ਜੰਗੀਰ ਕੌਰ ਦਾ ਨਾਂਮ ਦੂਜੇ ਸਥਾਨ ‘ਤੇ ਹੈ ਅਤੇ ਪਾਰਟੀ ਦਾ ਚੋਣ ਨਿਸ਼ਾਨ ‘ਤੱਕੜੀ’ ਛਪਿਆ ਹੈ। 16 ਨੰਬਰ ਤੇ ਇੱਕ ਹੋਰ ਜੰਗੀਰ ਕੌਰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਹਨ । ਜਿੰਨ੍ਹਾਂ ਦਾ ਚੋਣ ਨਿਸ਼ਾਨ ਕੰਨਾਂ ਦੀਆਂ ਬਾਲੀਆਂ’ ਚੋਣ ਨਿਸ਼ਾਨ ਹੈ । ਜੋ ਲਗਭਗ ਅਕਾਲੀ ਉਮੀਦਵਾਰ ਦੇ ਤੱਕੜੀ ਚੋਣ ਨਿਸ਼ਾਨ ਨਾ ਮਿਲਦਾ ਜੁਲਦਾ ਹੈ।
ਬੈਲਟ ਪੇਪਰ ਤੇ 8 ਉਪਰ ਪੀਡੀਏ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਥਾਂ ਮਿਲੀ ਹੈ ਜਿਸਦਾ ਚੋਣ ਨਿਸ਼ਾਨ ‘ ਕੁੰਜੀ’ ਹੈ। 17 ਨੰਬਰ ਉਪਰ ਬੀਬੀ ਖਾਲੜਾ ਨਾਲ ਮਿਲਦੇ ਜੁਲਦੇ ਨਾਂਮ ਵਾਲੀ ਬੀਬੀ ਪਰਮਜੀਤ ਕੌਰ ਖਾਂਬੜਾ ਮੈਦਾਨ ‘ਚ ਹਨ । ਸਿਆਸੀ ਮਾਹਿਰ ਇਸਦਾ ਕੀ ਮਤਲਬ ਕੱਢਦੇ ਹਨ ਅਤੇ ਵੋਟਰ ਕੀ ਸਮਝਦੇ ਹਨ ਇਹ ਸਮਾਂ ਦੱਸੂ ।

Real Estate