ਅਮਰੀਕਾ : ਲਾਟਰੀ ਦਾ ਇਨਾਮ ਲੈਣ ਵਾਲਾ ਰਿਸ਼ਤੇਦਾਰਾਂ ਦੇ ਡਰ ਕਾਰਨ ਮਾਸਕ ਪਹਿਨ ਕੇ ਆਇਆ

5752

lottaryਵਾਸਿੰਗਟਨ : ਜਮਾਇਕਾ ਦੇ ਇੱਕ ਨੌਜਵਾਨ ਨੂੰ ਅਮਰੀਕਾ ‘ਚ 10 ਲੱਖ ਪਾਊਂਡ ਦੀ ਲਾਟਰੀ ਨਿਕਲੀ । ਹਾਲਾਂਕਿ , ਜਦੋਂ ਲੈਣ ਦੀ ਵਾਰੀ ਆਈ ਤਾਂ ਉਸਨੇ ਜਿੱਤ ਦੇ 54 ਦਿਨ ਤੱਕ ਲਾਟਰੀ ਅਧਿਕਾਰੀਆਂ ਨੂੰ ਇੰਤਜ਼ਾਰ ਕਰਵਾਇਆ। ਬਾਅਦ ਵਿੱਚ ਆਪਣੇ ਰਿਸ਼ਤੇਦਾਰ ਤੋਂ ਉਹਲਾ ਰੱਖਦੇ ਹੋਏ ਚਿਹਰੇ ‘ਤੇ ਭੂਤ ਦਾ ਮਾਸਕ ਲਗਾ ਕੇ ਇਨਾਮ ਦੀ ਰਕਮ ਹਾਸਲ ਕੀਤੀ ।
ਇਹ ਵਿਅਕਤੀ ਦਾ ਨਾਂਮ ਏ ਕੈਂਪਬੇਲ। ਉਸਨੇ ਮਾਸਕ ਪਹਿਣ ਕੇ ਇਨਾਮ ਲੈਣ ਦਾ ਫੈਸਲਾ ਇਸ ਲਈ ਕੀਤਾ ਕਿ ਉਸਦਾ ਕੋਈ ਰਿਸ਼ਤੇਦਾਰ ਉਸਨੂੰ ਪਛਾਣ ਨਾ ਸਕੇ।
ਕੈਂਪਬੇਲ ਕਹਿੰਦਾ ਹੈ ਕਿ ਉਹ ਆਪਣੇ ਲਾਲਚੀ ਰਿਸ਼ਤੇਦਾਰਾਂ ਨਾਲ ਪੈਸਾ ਨਹੀਂ ਵੰਡਣਾ ਚਾਹੁੰਦਾ। ਇਸ ਲਈ ਉਸਨੇ ਇਨਾਮੀ ਰਾਸ਼ੀ ਦਾ ਚੈੱਕ ਹਾਸਲ ਕਰਨ ਸਮੇਂ ਅਧਿਕਾਰੀਆਂ ਨਾਲ ਮਾਸਕ ਪਾ ਕੇ ਫੋਟੋ ਖਿਚਵਾਈ ।
ਭੇਸ਼ ਬਦਲਣ ਦੀ ਵਜਾ ਅਪਰਾਧ ਦਰ ਵੀ
ਕੈਰੀਬਿਅਨ ਦੇਸ਼ਾਂ ਵਿੱਚ ਲੋਕ ਆਮ ਤੌਰ ‘ਤੇ ਭੇਸ਼ ਬਦਲ ਕੇ ਲਾਟਰੀ ਵਿੱਚ ਜਿੱਤੀ ਰਕਮ ਲੈਣ ਪਹੁੰਚਦੇ ਹਨ। ਇਸਦਾ ਕਾਰਨ ਇਹਨਾਂ ਦੇਸ਼ਾਂ ‘ਚ ਵੱਧ ਰਹੀ ਅਪਰਾਧ ਦਰ ਹੈ। ਲੋਕਾਂ ਨੂੰ ਲੱਗਦਾ ਹੈ ਕਿ ਪਛਾਣ ਸਾਹਮਣੇ ਆਉਣ ‘ਤੇ ਉਹਨਾ ਅਤੇ ਉਹਨਾਂ ਦੇ ਪਰਿਵਾਰ ਨੂੰ ਪੈਸੇ ਲਈ ਮਾਰਿਆ ਜਾ ਸਕਦਾ ਹੈ । ਪਿਛਲੇ ਸਾਲ ਜੂਨ ਵਿੱਚ ਵੀ ਇੱਕ ਲਾਟਰੀ ਜੇਤੂ ਨੇ ਸਮਾਈਲ ਇਮੋਜੀ ਪਹਿਨ ਕੇ ਇਨਾਮ ਦੀ ਰਕਮ ਹਾਸਲ ਕੀਤੀ ਸੀ । ਉਸਨੇ 9.5 ਕਰੋੜ ਰੁਪਏ ਜਿੱਤੇ ਸਨ।

Real Estate