ਲੋਕ ਸਭਾ ਚੋਣਾਂ 2019 : ਪੰਜਵਾਂ ਗੇੜ: 7 ਸੂਬੇ, 51 ਹਲਕੇ, ਵੋਟਿੰਗ ਸ਼ੁਰੂ

1001

ਅੱਜ ਬਿਹਾਰ ਦੀਆਂ 5, ਜੰਮੂ-ਕਸ਼ਮੀਰ ਦੀਆਂ ਦੋ, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 7, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮ ਬੰਗਾਲ ਦੀਆਂ 7 ਸੀਟਾਂ ਉੱਤੇ ਵੋਟਿੰਗ ਹੋਵੇਗੀ।ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ ਨੂੰ 6 ਵਜੇ ਖ਼ਤਮ ਹੋਵੇਗੀ। ਅੱਠ ਕਰੋੜ 75 ਲੱਖ ਤੋਂ ਵੱਧ ਵੋਟਰ 674 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਬਿਹਾਰ ਦੀਆਂ 5 ਸੀਟਾਂ , ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 7 ,ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 14 ਤੇ ਪੱਛਮ ਬੰਗਾਲ ਦੀਆਂ 7 ਸੀਟਾਂ , ਜੰਮੂ-ਕਸ਼ਮੀਰ ਦੀਆਂ ਅਨੰਤਨਾਗ ਅਤੇ ਲੱਦਾਖ ਵਿੱਚ ਵੋਟਿੰਗ ਹੋ ਰਹੀ ਹੈ। ਅਨੰਤਨਾਗ ਵਿੱਚ ਤਿੰਨ, ਚਾਰ ਅਤੇ ਪੰਜਵੇਂ ਗੇੜ ਵਿੱਚ ਵੋਟਿੰਗ ਹੋ ਰਹੀ ਹੈ। ਦੇਸ ਦਾ ਇਕੱਲਾ ਅਜਿਹਾ ਲੋਕ ਸਭਾ ਖੇਤਰ ਹੈ ਜਿੱਥੇ ਤਿੰਨ ਗੇੜਾਂ ਵਿੱਚ ਵੋਟਿੰਗ ਹੋ ਰਹੀ ਹੈ। ਪੰਜਵੇਂ ਗੇੜ ਵਿੱਚ ਅਨੰਤਨਾਗ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਵਿੱਚ ਵੋਟਿੰਗ ਹੋਣੀ ਹੈ। ਪੰਜਵੇਂ ਗੇੜ ਵਿੱਚ 18 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ।
ਪੰਜਵੇਂ ਗੇੜ ਦੀ ਵੋਟਿੰਗ ਦੌਰਾਨ ਕਈ ਵੱਡੇ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਆਗੂ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਸਣੇ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਆਗੂ ਸਮ੍ਰਿਤੀ ਇਰਾਨੀ, ਸ਼ਤਰੂਘਨ ਸਿਨਹਾ ਦੀ ਪਤਨੀ ਅਤੇ ਐਸਪੀ ਉਮੀਦਵਾਰ ਪੂਨਮ ਸਿਨਹਾ ਮੁਖ ਉਮੀਦਵਾਰ ਹਨ ਜਿਨ੍ਹਾਂ ਦੇ ਹਲਕੇ ਵਿੱਚ ਵੋਟਿੰਗ ਹੋ ਰਹੀ ਹੈ।ਜੰਮੂ-ਕਸ਼ਮੀਰ ਤੋਂ ਪੀਡੀਪੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਕਿਸਮਤ ਦਾ ਫੈਸਲਾ ਵੀ ਅੱਜ ਈਵੀਐਮ ਵਿੱਚ ਬੰਦ ਹੋ ਜਾਵੇਗਾ।

Real Estate