ਜਹਾਜ਼ ਨੂੰ ਅੱਗ ਲੱਗਣ ਨਾਲ 41 ਮੌਤਾਂ

3987

ਇੱਕ ਰੂਸੀ ਯਾਤਰੀ ਜਹਾਜ਼ ਨੇ ਅੱਗ ਲੱਗਣ ਕਾਰਨ ਮਾਸਕੋ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ।ਰੂਸ ਦੀ ਸਰਕਾਰੀ ਮੀਡੀਆ ਮੁਤਾਬਕ ਜਹਾਜ਼ ਵਿੱਚ ਅੱਗ ਲੱਗ ਗਈ ਸੀ। ਰੂਸੀ ਜਾਂਚ ਏਜੰਸੀ ਮੁਤਾਬਕ ਹਾਦਸੇ ਵਿੱਚ ਘੱਟੋ-ਘੱਟ 41 ਲੋਕਾਂ ਦੀ ਮੌਤ ਦੀ ਖ਼ਬਰ ਹੈ।ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਕੁੱਲ 78 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ ਸਿਰਫ਼ 37 ਯਾਤਰੀ ਹੀ ਜਿਉਂਦੇ ਬਚੇ ਹਨ। ਜਹਾਜ਼ ਵਿੱਚ ਚਾਲਕ ਦਲ ਦੇ ਪੰਜ ਮੈਂਬਰ ਵੀ ਮੌਜੂਦ ਸਨ।ਰੂਸ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰੋਫਲੋਟ ਨੇ ਕਿਹਾ ਹੈ ਕਿ ਜਹਾਜ਼ ਨੂੰ ਤਕਨੀਕੀ ਕਾਰਨਾਂ ਕਰਕੇ ਏਅਰਪੋਰਟ ਵਾਪਿਸ ਪਰਤਣਾ ਪਿਆ। ਹਾਲਾਂਕਿ ਕੰਪਨੀ ਨੇ ਇਸ ਬਾਰੇ ਡਿਟੇਲ ਨਹੀਂ ਦੱਸੀ।ਸੋਸ਼ਲ ਮੀਡੀਆ ‘ਤੇ ਆਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੈਂਡ ਕਰਨ ਸਮੇਂ ਜਹਾਜ਼ ਦਾ ਪਿਛਲਾ ਹਿੱਸਾ ਧੂੰ-ਧੂੰ ਕਰਕੇ ਸੜ ਰਿਹਾ ਹੈ ਜਦਕਿ ਸਾਹਮਣੇ ਵਾਲੇ ਐਮਰਜੈਂਸੀ ਦਰਵਾਜ਼ੇ ਰਾਹੀਂ ਕੁਝ ਲੋਕ ਛਾਲਾਂ ਮਾਰ ਕੇ ਆਪਣੀ ਜਾਨ ਬਚਾ ਰਹੇ ਹਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਜਤਾਈ ਹੈ।ਏਅਰੋਫਲੋਟ ਕੰਪਨੀ ਨੇ ਆਪਣੀ ਵੈੱਬਸਾਈਟ ‘ਤੇ ਹਾਦਸੇ ਵਿੱਚ ਜਿਉਂਦੇ ਬਚੇ ਲੋਕਾਂ ਦੇ ਨਾਮ ਪ੍ਰਕਾਸ਼ਿਤ ਕੀਤੇ ਹਨ। ਇਸ ਸੂਚੀ ਵਿੱਚ ਕੁੱਲ 33 ਨਾਮ ਹਨ।

Real Estate