ਸਿਰਫ ਨੋਟਿਸ ਕੱਢਣ ਤੱਕ ਹੀ ਸੀਮਿਤ ਰਹੇਗਾ ਚੋਣ ਕਮਿਸ਼ਨ ?

1203

ਮੱਧ ਪ੍ਰਦੇਸ਼ ਦੇ ਭੋਪਾਲ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੂੰ ਭੋਪਾਲ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਫਿਰ ਨੋਟਿਸ ਭੇਜਿਆ ਹੈ। ਪ੍ਰੱਗਿਆ ਸਿੰਘ ਠਾਕੁਰ ਉੱਤੇ ਚੋਣ ਕਮਿਸ਼ਨ ਨੇ ਤਿੰਨ ਦਿਨ ਪ੍ਰਚਾਰ ਨਾ ਕਰਨ ਦੀ ਪਾਬੰਦੀ ਲਗਾਈ ਹੋਈ ਸੀ। ਇਹ ਪਾਬੰਦੀ ਅੱਜ ਹੀ ਖ਼ਤਮ ਹੋਈ ਹੈ। ਕਮਿਸ਼ਨ ਨੇ ਸਾਧਵੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਨੇ ਉਨ੍ਹਾਂ ਉਤੇ ਤਿੰਨ ਦਿਨ ਦੀ ਪਾਬੰਦੀ ਲਾਈ ਸੀ।ਭੋਪਾਲ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਪ੍ਰੱਗਿਆ ਠਾਕੁਰ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਵਲੋਂ ਲਾਏ ਗਏ ਤਿੰਨ ਦਿਨ ਦੀ ਪਾਬੰਦੀ ਦੇ ਬਾਵਜੂਦ ਵੀ ਚੋਣ ਪ੍ਰਚਾਰ ਕੀਤਾ। ਭੋਪਾਲ ਸੀਟ ਤੋਂ ਉਮੀਦਵਾਰ ਐਲਾਨੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਪ੍ਰੱਗਿਆ ਨੂੰ ਤਿੰਨ ਨੋਟਿਸ ਜਾਰੀ ਕਰ ਚੁੱਕਾ ਹੈ। ਪਰ ਇੱਥੇ ਸਵਾਲ ਇਹ ਹੇ ਕਿ ਕੀ ਚੋਣ ਕਮਿਸ਼ਨ ਸਿਰਫ ਨੋਟਿਸ ਜਾਰੀ ਕਰਨ ਲਈ ਹੀ ਹੈ ਜਾਂ ਕਿਸੇ ਲੀਡਰ ਖਿਲਾਫ਼ ਕੋਈ ਕਾਰਵਾਈ ਕਰ ਸਕਦਾ ਹੈ ?

Real Estate