ਚੋਣਾਂ ਮਗਰੋਂ ਧਾਰਾ-370 ਖ਼ਤਮ ਕਰ ਦਿੱਤੀ ਜਾਵੇਗੀ – ਅਮਿਤ ਸ਼ਾਹ

1315

ਪਠਾਨਕੋਟ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਜੰਮੂ ਕਸ਼ਮੀਰ ‘ਚ ਧਾਰਾ-370 ਖ਼ਤਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦੇ ਸਿਰ ਦਾ ਤਾਜ ਹੈ ਤੇ ਰਹੇਗਾ।ਅਮਿਤ ਸ਼ਾਹ ਨੇ ਕਿਹਾ ਕਿ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ’ਚ ਸਰਜੀਕਲ ਤੇ ਹਵਾਈ ਹਮਲੇ ਕੀਤੇ। ਉਨ੍ਹਾਂ ਕਿਹਾ ਕਿ – ‘ਅੱਤਵਾਦੀਆਂ ਦੇ ਮਰਨ ਨਾਲ ਵਿਰੋਧੀ ਧਿਰ ਦੇ ਚਿਹਰਿਆਂ ਦੀ ਰੌਣਕ ਪਤਾ ਨਹੀਂ ਕਿਉਂ ਉੱਡ ਜਾਂਦੀ ਹੈ।’ਸ਼ਾਹ ਨੇ ਕਿਹਾ ਕਿ ਗੁਰਦਾਸਪੁਰ ਦੀ ਜਨਤਾ ਬੱਸ ਸੰਨੀ ਦਿਓਲ ਨੂੰ ਜਿਤਾ ਦੇਵੇ, ਧਾਰਾ 370 ਤੁਰੰਤ ਖ਼ਤਮ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਿਤੇ ਪਾਕਿਸਤਾਨ ਵੱਲੋਂ ਇੱਕ ਵੀ ਗੋਲ਼ੀ ਆਈ, ਤਾਂ ਇੱਧਰੋਂ ਵੱਡਾ ਗੋਲ਼ਾ ਉੱਧਰ ਜਾਵੇਗਾ।

Real Estate