ਭਾਜਪਾ ਲੋਕ ਸਭਾ ਦੀਆਂ ਚੋਣਾਂ ਹਾਰ ਰਹੀ ਹੈ :- ਰਾਹੁਲ ਗਾਂਧੀ

1175

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਇਸ ਦੇ ਅੰਦਰੂਨੀ ਮੁਲਾਂਕਣ ਦੇ ਅਨੁਸਾਰ, ਭਾਜਪਾ ਲੋਕ ਸਭਾ ਦੀਆਂ ਚੋਣਾਂ ਹਾਰ ਰਹੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂ ਪੀ ਏ ਸਰਕਾਰ ਦੇ ਸਰਜੀਕਲ ਸਟ੍ਰਾਈਕ ਨੂੰ ਵੀਡੀਓ ਗੇਮ ਦੱਸ ਕੇ ਫ਼ੌਜ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਥਿਆਰਬੰਦ ਫ਼ੌਜਾਂ ਦਾ ਸਿਆਸੀਕਰਨ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ੌਜ ਇੱਕ ਦੇਸ਼ ਦੀ ਹੁੰਦੀ ਹੈ ਨਾ ਸਿਰਫ਼ ਇੱਕ ਵਿਅਕਤੀ ਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਕਿਸੇ ਅੱਤਵਾਦੀ ਨੂੰ ਪਾਕਿਸਤਾਨ ਨਹੀਂ ਭੇਜਿਆ। ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਭਾਜਪਾ ਦੱਸੇ ਕਿ ਰੁਜ਼ਗਾਰ ਦੇ ਬਾਰੇ ‘ਚ ਉਹ ਕੀ ਕਰ ਰਹੀ ਹੈ? ਰਾਹੁਲ ਗਾਂਧੀ ਨੇ ਕਿਹਾ ਕਿ ਉਹ 22 ਲੱਖ ਨੌਜਵਾਨਾਂ ਨੂੰ ਇੱਕ ਸਾਲ ‘ਚ ਰੁਜ਼ਗਾਰ ਦੇਣ ਦੀ ਗਰੰਟੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਿਆਂ ਯੋਜਨਾ ਨਾਲ ਆਰਥਿਕਤਾ ਬਹਾਲ ਕਰਨਗੇ।
ਉਨ੍ਹਾਂ ਕਿਹਾ ਕਿ ਫੌਜ ਮੋਦੀ ਜੀ ਨੇ ਨਿੱਜੀ ਸੰਪਤੀ ਨਹੀਂ ਹੈ, ਫੌਜ ਭਾਰਤ ਦੀ ਹੈ। ਉਨ੍ਹਾਂ ਕਿਹਾ ਕਿ ਫੌਜ ਹਿੰਦੁਸਤਾਨ ਦੀ ਹੈ, ਕਿਸੇ ਇਕ ਵਿਅਕਤੀ ਦੀ ਨਹੀਂ। ਅਸੀਂ ਉਸਦਾ ਰਾਜਨੀਤੀਕਰਨ ਨਹੀਂ ਕਰਦੇ। ਪ੍ਰਧਾਨ ਮੰਤਰੀ ਵਿਚ ਐਨਾ ਸਨਮਾਨ ਹੋਣਾ ਚਾਹੀਦਾ ਕਿ ਉਹ ਫੌਜ ਦੇ ਲੋਕਾਂ ਦਾ ਅਪਮਾਨ ਨਾ ਕਰੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਕੋਈ ਮਾਹਰ ਨਹੀਂ ਹੈ। ਜੋ ਲੋਕ ਹਨ, ਉਨ੍ਹਾਂ ਦੀ ਉਹ ਵਰਤੋਂ ਨਾ ਕਰਦੇ। ਇਸ ਲਈ ਉਹ ਰਾਫੇਲ ਮਾਮਲੇ ਵਿਚ ਮੇਰੇ ਨਾਲ ਬਹਿਸ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਭਾਰਤ ਦੀ ਅਰਥ ਵਿਵਸਥਾ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਡਰਿਆ ਹੋਇਆ ਪ੍ਰਧਾਨ ਮੰਤਰੀ ਦੇਖਦਾ ਹਾਂ, ਜੋ ਵਿਰੋਧੀ ਦੇ ਹਮਲੇ ਦਾ ਸਾਹਮਣਾ ਕਰਨ ਵਿਚ ਅਸਮਰਥ ਹੈ। ਉਨ੍ਹਾਂ ਕਿਹਾ ਕਿ ਮਸੂਦ ਅਜਹਰ ਇਕ ਅੱਤਵਾਦੀ ਹੈ, ਉਸ ਨੂੰ ਜ਼ਰੂਰ ਸਜਾ ਮਿਲਣੀ ਚਾਹੀਦੀ ਹੈ, ਪ੍ਰੰਤੂ ਉਸ ਨੂੰ ਪਾਕਿਸਤਾਨ ਕਿਸਨੇ ਭੇਜਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਕਿਸੇ ਵੀ ਅੱਤਵਾਦੀ ਨੂੰ ਪਾਕਿਸਤਾਨ ਨਹੀਂ ਭੇਜਿਆ, ਅਸੀਂ ਅਜਿਹਾ ਕਦੇ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਸਖਤੀ ਨਾਲ ਨਿਜੱਠਣਾ ਹੋਵੇਗਾ। ਅਸੀਂ ਮੋਦੀ ਸਰਕਾਰ ਦੀ ਤੁਲਨਾ ਵਿਚ ਇਸ ਤੋਂ ਜ਼ਿਆਦਾ ਸਖਤੀ ਨਾਲ ਨਿਪਟਾਂਗੇ। ਉਨ੍ਹਾਂ ਕਿਹਾ ਕਿ ਕਿਹੜੀ ਸਰਕਾਰ ਅੱਤਵਾਦ ਅੱਗੇ ਝੁਕੀ ਹੈ, ਅਜਹਰ ਨੂੰ ਪਾਕਿਸਤਾਨ ਭੇਜਿਆ? ਭਾਜਪਾ ਨੇ ਅੱਤਵਾਦ ਉਤੇ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਉਤੇ ਜਦੋਂ ਦਬਾਅ ਪੈਂਦਾ ਹੈ ਤਾਂ ਉਹ ਭੱਜ ਜਾਂਦੇ ਹਨ।

Real Estate