ਕਮਜ਼ੋਰ ਹੋ ਰਿਹਾ ਚੱਕਰਵਾਤੀ ਤੂਫ਼ਾਨ ਫੇਨੀ

995

ਬੰਗਾਲ ਦੀ ਖਾੜੀ ‘ਚ ਬਣਿਆ ਚੱਕਰਵਾਤੀ ਤੂਫ਼ਾਨ ਫੇਨੀ ਕਮਜ਼ੋਰ ਹੋ ਰਿਹਾ ਹੈ। ਖ਼ਬਰ ਏਜੰਸੀ ਰੌਇਟਰਸ ਮੁਤਾਬਕ, ਮੌਸਮ ਵਿਭਾਗ ਨੇ ਕਿਹਾ ਹੈ ਕਿ ਫੇਨੀ ਕਮਜ਼ੋਰ ਹੋ ਰਿਹਾ ਹੈ।ਬੰਗਾਲ ਦੀ ਖਾੜੀ ‘ਚ ਬਣਿਆ ਚੱਕਰਵਾਤੀ ਤੂਫ਼ਾਨ ਫੌਨੀ ਓਡੀਸ਼ਾ ਦੇ ਪੁਰੀ ਤਟ ਨਾਲ ਟਕਰਾ ਗਿਆ ਹੈ। ਹਵਾ ਦੀ ਗਤੀ 170 ਤੋਂ 190 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ।ਤੱਟੀ ਇਲਾਕਿਆਂ ‘ਚ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਨੌਸੈਨਾ ਅਤੇ ਕੋਸਟ ਗਾਰਡ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਲੋਕਾਂ ਦੀ ਮਦਦ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।ਪੱਛਮੀ ਬੰਗਾਲ ਵਿੱਚ ਕੋਲਕਾਤਾ ਏਅਰਪੋਰਟ ‘ਤੇ ਵੀ ਉਡਾਨਾਂ ਅੱਜ (3 ਮਈ) ਦੁਪਹਿਰ 3 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਅਹਿਤਿਆਤ ਵਜੋਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਦੇ ਤਟ ਨਾਲ ਟਕਰਾਉਣ (ਲੈਂਡਫਾਲ) ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੁਪਹਿਰ ਤੱਕ ਚੱਲ ਸਕਦੀ ਹੈ।ਤੂਫ਼ਾਨ ਦੇ ਤਟ ਨਾਲ ਟਕਰਾਉਣ ਵੇਲੇ ਹਵਾ ਦੀ ਗਤੀ 175 ਤੋਂ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਅਤੇ ਸਮੁੰਦਰ ‘ਚ ਕਰੀਬ ਡੇਢ ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।ਪੁਰੀ ਨੇੜੇ ਤਟ ਨਾਲ ਟਕਰਾਉਣ ਤੋਂ ਬਾਅਦ ਤੂਫ਼ਾਨ ਤਟੀ ਓਡੀਸ਼ਾ ਦੇ ਖੁਰਦਾ, ਕਟਕ, ਜਗਤਸਿੰਘਪੁਰ, ਕੇਂਦਰਪਾਡਾ, ਜਾਜਪੁਰ, ਭਦ੍ਰਕ ਅਤੇ ਬਾਲੇਸ਼ਵਰ ਜ਼ਿਲ੍ਹਿਆਂ ਰਾਹੀਂ ਪੱਛਮੀ ਬੰਗਾਲ ਵੱਲ ਵਧੇਗਾ ਅਤੇ ਫਿਰ ਬੰਗਲਾਦੇਸ਼ ਦਾ ਰੁਖ਼ ਕਰੇਗਾ। ਓਡੀਸ਼ਾ ਸਰਕਾਰ ਨੇ ‘ਜੀਰੋ ਕੇਜੁਐਲਟੀ’ ਯਾਨਿ ਜਾਨ ਦੇ ਨੁਕਸਾਨ ਨੂੰ ਪੂਰੀ ਤਰ੍ਹਾਂ ਰੋਕਣ ਦੇ ਉਦੇਸ਼ ਨਾਲ ਸੂਬੇ ਦੇ 480 ਕਿਲੋਮੀਟਰ ਲੰਬੇ ਤਟ ਦੇ ਕਿਨਾਰੇ ਕੱਚੇ ਮਕਾਨਾਂ ‘ਚ ਰਹਿਣ ਵਾਲੇ 11 ਲੱਖ ਤੋਂ ਵੀ ਵੱਧ ਲੋਕਾਂ ਨੂੰ ਵੀਰਵਾਰ ਨੂੰ ਸ਼ਾਮ ਤੱਕ ਸੁਰੱਖਿਅਤ ਥਾਵਾਂ ‘ਤੇ ਭੇਜਣ ਦੀ ਯੋਜਨਾ ਬਣਾ ਲਈ ਸੀ।ਪਰ ਕਈ ਥਾਵਾਂ ‘ਤੇ ਲੋਕ ਆਪਣੇ ਮਕਾਨ ਛੱਡ ਕੇ ਜਾਣ ਲਈ ਤਿਆਰ ਨਹੀਂ ਹੋਏ ਅਤੇ ਦੇਰ ਰਾਤ ਤੱਕ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ।ਰਾਤ ਦੇ 2 ਵਜੇ ਤੱਕ ਕਰੀਬ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ ‘ਚ ਪਹੁੰਚਾ ਦਿੱਤਾ ਗਿਆ ਸੀ।

Real Estate