ਸਿਕਉਰਟੀ ਗਾਰਡ ਬਣੀ ਮਹਾਂਰਾਣੀ

3576

ਕਰੀਬ ਤਿੰਨ ਸਾਲ ਪਹਿਲਾਂ ਥਾਈਲੈਂਡ ਦੀ ਰਾਜਗੱਦੀ ਸੰਭਾਲਣ ਵਾਲੇਥਾਈਲੈਂਡ ਦੇ ਰਾਜਾ ਮਹਾ ਵਾਚਿਰਾਲੋਂਗਕੋਨ ਨੇ ਇੱਕ ਵਾਰ ਫਿਰ ਵਿਆਹ ਕਰਵਾ ਲਿਆ ਹੈ। ਵਾਚਿਰਾਲੋਂਗਕੋਨ ਦੀ ਨਵੀਂ ਪਤਨੀ ਉਨ੍ਹਾਂ ਦੇ ਨਿੱਜੀ ਸੁਰੱਖਿਆ ਦਸਤੇ ਦੀ ਉਪ-ਮੁਖੀ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਰਾਣੀ ਦਾ ਦਰਜਾ ਦਿੱਤਾ ਗਿਆ।ਰਾਜਾ ਵਾਚਿਰਾਲੋਂਗਕੋਨ ਦਾ ਰਾਜ ਤਿਲਕ ਸਮਾਗਮ ਸ਼ਨੀਵਾਰ ਸ਼ੁਰੂ ਹੋ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਇੱਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ ਰਾਜ ਮਹਿਲ ਵੱਲੋਂ ਉਨ੍ਹਾਂ ਦੇ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ।ਵਿਆਹ ਨੂੰ ਲੈ ਕੇ ਜਾਰੀ ਸ਼ਾਹੀ ਬਿਆਨ ‘ਚ ਜਾਣਕਾਰੀ ਦਿੱਤੀ ਗਈ ਹੈ, “ਰਾਜਾ ਵਾਚਿਰਾਲੋਂਗਕੋਨ ਨੇ ਆਪਣੀ ਸ਼ਾਹੀ ਸਹਿਯੋਗੀ ਸੁਤਿਦਾ ਵਾਚਿਰਾਲੋਂਗਕੋਨ ਨੂੰ ਰਾਣੀ ਸੁਤਿਦਾ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ।”
ਰਾਣੀ ਸੁਤਿਦਾ ਰਾਜਾ ਵਾਚਿਰਾਲੋਂਗਕੋਨ ਦੀ ਲੰਬੇ ਸਮੇਂ ਤੋਂ ਸਹਿਯੋਗੀ ਹਨ ਅਤੇ ਕਈ ਸਾਲਾਂ ਤੋਂ ਜਨਤਕ ਮੌਕਿਆਂ ‘ਤੇ ਉਨ੍ਹਾਂ ਦੇ ਨਾਲ ਨਜ਼ਰ ਆਉਂਦੀ ਰਹੀ ਹਨ। ਹਾਲਾਂਕਿ ਪਹਿਲਾ ਉਨ੍ਹਾਂ ਦੇ ਰਿਸ਼ਤੇ ਨੂੰ ਰਸਮੀ ਮਾਨਤਾ ਨਹੀਂ ਦਿੱਤੀ ਗਈ ਸੀ।ਰਾਜਾ ਵਾਚਿਰਾਲੋਂਗਕੋਨ 66 ਸਾਲ ਦੇ ਹਨ। ਸਾਲ 2016 ‘ਚ ਆਪਣੇ ਪਿਤਾ ਪੂਮੀਪੋਨ ਅਦੂਨਿਆਦੇਤ ਦੀ ਮੌਤ ਤੋਂ ਬਾਅਦ ਉਹ ਥਾਈਲੈਂਡ ਦੇ ਸਵਿੰਧਾਨਕ ਸਮਰਾਟ ਬਣੇ।ਪੂਮੀ ਅਦੂਨਿਆਦੇਤ ਨੇ ਕਰੀਬ 70 ਸਾਲਾਂ ਤੱਕ ਸ਼ਾਸਨ ਕੀਤਾ ਸੀ ਅਤੇ ਉਹ ਦੁਨੀਆਂ ‘ਚ ਸਭ ਤੋਂ ਲੰਬੇ ਸਮੇਂ ਤੱਕ ਗੱਦੀ ‘ਤ ਰਹਿਣ ਵਾਲੇ ਰਾਜਾ ਸਨ। ਉਹ ਥਾਈਲੈਂਡ ‘ਚ ਕਾਫੀ ਹਰਮਨ ਪਿਆਰੇ ਸਨ।ਰਾਜਾ ਵਾਚਿਰਾਲੋਂਗਕੋਨ ਦੇ ਪਹਿਲਾਂ ਵੀ ਤਿੰਨ ਵਾਰ ਵਿਆਹ ਅਤੇ ਤਲਾਕ ਹੋਏ ਹਨ। ਉਨ੍ਹਾਂ ਦੇ ਸੱਤ ਬੱਚੇ ਹਨ। ਸ਼ਾਹੀ ਵਿਆਹ ਸਮਾਗਮ ਦੀਆਂ ਤਸਵੀਰਾਂ ਨੂੰ ਬੁੱਧਵਾਰ ਨੂੰ ਥਾਈ ਟੀਵੀ ਚੈਨਲਾਂ ‘ਤੇ ਦਿਖਾਈਆਂ ਗਈਆਂ। ਸਮਾਗਮ ‘ਚ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਰਾਜ ਮਹਿਲ ਦੇ ਸਲਾਹਕਾਰਾਂ ਨੇ ਹਿੱਸਾ ਲਿਆ।

Real Estate