ਓਡੀਸ਼ਾ ’ਚ ਫ਼ੇਨੀ ਤੂਫ਼ਾਨ ਪਹੁੰਚਣਾ ਸੁ਼ਰੂ, ਤੇਜ਼ ਹਵਾਵਾਂ ਤੇ ਭਾਰੀ ਮੀਂਹ ਪੈਣ ਲੱਗਿਆ

712

ਚੱਕਵਾਤੀ ਤੂਫ਼ਾਨ ਫ਼ੇਨੀ ਦੇ ਪੂਰਬੀ ਕੰਢੇ ਵੱਲ ਮੁੜਣ ਕਾਰਨ ਓਡੀਸ਼ਾ ਚ 11 ਲੱਖ ਲੋਕਾਂ ਨੂੰ ਤੱਟੀ ਇਲਾਕਿਆਂ ਤੋਂ ਕੱਢਿਆ ਗਿਆ ਹੈ। ਇਹ ਦੇਸ਼ ਦੀ ਹੁਣ ਤਕ ਦੀ ਸਭ ਤੋਂ ਵੱੜਾ ਕੁਦਰਤੀ ਆਫਦਾ ਬਚਾਅ ਮੁਹਿੰਮ ਹੈ। ਤੂਫ਼ਾਨ ਦੇ ਸ਼ੁੱਕਰਵਾਰ ਦੀ ਦੁਪਹਿਰ ਤਕ ਪੁਰੀ ਦੇ ਕੰਢੇ ਨਾਲ ਟਕਰਾਉਣ ਦਾ ਖਦਸ਼ਾ ਹੈ।ਜਾਣਕਾਰੀ ਮੁਤਾਬਕ ਇਹ ਤੂਫ਼ਾਨ ਅੱਜ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਕੰਢੇ ਤੇ ਦੁਪਹਿਰ 12 ਵਜੇ ਦੇ ਨੇੜੇ ਟਕਰਾਵੇਗਾ। ਇਸ ਤੋਂ ਇਲਾਵਾ ਵਿਸ਼ੇਸ਼ੇ ਰਾਹਤ ਕਮਿਸ਼ਨਰ (ਐਸਆਰਸੀ) ਮੁਤਾਬਕ, ਸਮੁੰਦਰੀ ਕੰਢੇ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ 880 ਚੱਕਰਵਾਤ ਕੇਂਦਰਾਂ, ਸਕੂਲ, ਕਾਲਜਾਂ ਦੀਆਂ ਇਮਾਰਤਾਂ ਅਤੇ ਹੋਰਨਾਂ ਠਿਕਾਣਿਆਂ ਵਰਗੇ ਸੁਰੱਖਿਅਤ ਸਥਾਨਾਂ ਤੇ ਲਿਜਾਇਆ ਜਾ ਰਿਹਾ ਹੈ। 14 ਜ਼ਿਲ੍ਹੇ – ਪੁਰੀ, ਜਗਤਸਿੰਘਪੁਰ, ਕੇਂਦਰਪਾੜਾ, ਬਾਲਾਸੋਰ, ਭਦ੍ਰਕ, ਖੁਦਰਾ, ਜਾਜਪੁਰ, ਨਯਾਗੜ, ਕਟਕ, ਗਜਪਤੀ, ਮਯੂਰਭੰਜ, ਢੇਂਕਾਨਾਲ ਅਤੇ ਕਿਉਂਝਰ ਦੇ ਤੂਫ਼ਾਨ ਦੇ ਲਪੇਟੇ ਚ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਚ ਇਸ ਤੂਫਾਨ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

Real Estate