ਲੋਕ ਸਭਾ 2019 :ਗਧੇ ਤੇ ਚੜ੍ਹ ਕੇ ਗਿਆ ਕਾਗਜ਼ ਭਰਨ , ਹੋ ਗਈ FIR

5689

ਬਿਹਾਰ ਦੇ ਜਹਾਨਾਬਾਦ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਇੱਕ ਗਧੇ ਦੀ ਸਵਾਰੀ ਕਰ ਕੇ ਜਾਣਾ ਇੱਕ ਉਮੀਦਵਾਰ ਨੂੰ ਭਾਰੀ ਪੈ ਗਿਆ। ਉਸ ਵਿਰੁੱਧ ਪਸ਼ੂਆਂ ਉੱਤੇ ਤਸ਼ੱਦਦ ਢਾਹੁਣ ਦੇ ਕਾਨੂੰਨ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।ਜਹਾਨਾਬਾਦ ਨਗਰ ਦੇ ਅਧਿਕਾਰੀ ਸੁਨੀਲ ਕੁਮਾਰ ਸਾਹ ਨੇ ਦੱਸਿਆ ਕਿ ਹੁਲਾਸਨਗਰ ਇਲਾਕੇ ਦੇ ਨਿਵਾਸੀ ਮਣੀ ਭੂਸ਼ਣ ਸ਼ਰਮਾ ਦਾ ਜਹਾਨਾਬਾਦ ਲੋਕ ਸਭਾ ਇਲਾਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਲਈ ਬੀਤੇ ਸੋਮਵਾਰ ਨੂੰ ਇੱਕ ਗਧੇ ਦੀ ਸਵਾਰੀ ਕਰ ਕੇ ਜਾਣਾ ਉਪਰੋਕਤ ਕਾਨੂੰਨ ਦੀ ਉਲੰਘਣਾ ਸੀ, ਇਸੇ ਲਈ ਉਸ ਵਿਰੁੱਧ ਐੱਫ਼ਆਈਆਰ ਦਰਜ ਕਰਵਾਈ ਗਈ ਹੈ। ਪੁਲਿਸ ਜਾਂਚ ਕਰ ਕੇ ਕਾਰਵਾਈ ਕਰੇਗੀ।
ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕੀਤੇ ਸਨ। ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦੌਰਾਨ ਤਕਨੀਕੀ ਆਧਾਰ ਉੱਤੇ ਸ਼ਰਮਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ, ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦੌਰਾਨ ਤਕਨੀਕੀ ਆਧਾਰ ਉੱਤੇ ਉਸ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ ਹਨ।

Real Estate