ਬਰੈਪਟਨ ਵਿੱਚ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ

1628

ਬਰੈਪਟਨ -(ਏਮਨ) ਬਰੈਪਟਨ ਵਿੱਚ ਸਥਾਪਿਤ ਵੱਡੇ ਤੇ ਨਵੇ ਸੈਂਟਰ ਏਰਿੰਨ -ਓਕ (ERINOAK)ਕਿੱਡਸ ਸੈਂਟਰ ਵਿੱਚ ਸ਼ਪੈਸਲ ਜ਼ਰੂਰਤਮੰਦ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ ਵੀਹ ਮਈ ਨੂੰ ਜਿੰਮ ਆਰਚਡੇਕਿੰਨ ਸੈਂਟਰ ਬਰੈਪਟਨ (Jim Archdekin Centre Brampton) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।ਇਹ ਵਾਕ ਸਵੇਰੇ ਅੱਠ ਵਜੇ ਤੇ ਇੱਕ ਵਜੇ ਦੁਪਿਹਰ ਤੱਕ ਹੋਵੇਗੀ ।ਜਿਸ ਵਿੱਚ ਹਰ ਕੋਈ ਵਸਨੀਕ ਭਾਗ ਲੈ ਸਕਦਾ ਹੈ ।ਇਸ ਵਾਕ ਮੌਕੇ ਇਕੱਠੀ ਹੋਈ ਸਾਰੀ ਰਾਸ਼ੀ ਸੰਸਥਾ ਏਰਿੰਨ ਓਕ ਕਿੱਡਸ ਸੰਸਥਾਂ ਨੂੰ ਭੇਟ ਕੀਤੀ ਜਾਵੇਗੀ ।ਇਸ ਚੈਰਟੀ ਵਾਕ ਨੂੰ ਹੋਰਾਂ ਤੋਂ ਇਲਾਵਾ ਫਾਲਕੋ ਗਰੁੱਪ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ।ਜੇ ਤੁਸੀ ਵੀ ਇਸ ਵਾਕ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ (905) 915-9100 ਜਾਂ 416-509-6200 ਸੰਪਰਕ ਕਰ ਸਕਦੇ ਹੋ ।

Real Estate