ਜੇ ਸੂਬੇ ਦੀ ਸੱਤਾਧਾਰੀ ਪਾਰਟੀ ਬਠਿੰਡਾ ਤੇ ਫਿਰੋਜ਼ਪੁਰ ਤੋਂ ਹਾਰਦੀ ਹੈ ਤਾਂ ਬਾਕੀ ਸੀਟਾਂ ਦੀ ਜਿੱਤ ਬੇਮਾਅਨੇ ਹੋ ਕੇ ਰਹਿ ਜਾਵੇਗੀ

1341

ਬੀਬੀਸੀ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡੇ ਤੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ, ਬਠਿੰਡੇ ਤੋਂ ਤੀਜੀ ਵਾਰ ਲੋਕ-ਫਤਵਾ ਹਾਸਲ ਕਰਨਾ ਹੈ ਜਦ ਕਿ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਸਿਆਸੀ ਕਿਸਮਤ ਫਿਰੋਜ਼ਪੁਰ ਤੋਂ ਆਜ਼ਮਾ ਰਹੇ ਹਨ। ਸਿਆਸੀ ਹਲਕਿਆਂ ਵਿੱਚ ਸਰਗੋਸ਼ੀਆਂ ਚੱਲ ਰਹੀਆਂ ਹਨ ਕਿ ਜੇ ਸੂਬੇ ਦੀ ਸੱਤਾਧਾਰੀ ਪਾਰਟੀ ਇਨ੍ਹਾਂ ਦੋਹਾਂ ਸੀਟਾਂ ਤੋਂ ਹਾਰ ਜਾਂਦੀ ਹੈ ਅਤੇ ਬਾਕੀ ਗਿਆਰਾਂ ਸੀਟਾਂ ਜਿੱਤ ਜਾਂਦੀ ਹੈ ਤਾਂ ਬਾਕੀ ਸੀਟਾਂ ਦੀ ਜਿੱਤ ਬੇਮਾਅਨੇ ਹੋ ਕੇ ਰਹਿ ਜਾਵੇਗੀ। ਅਜਿਹੇ ਤਾਂ ਹਾਲਤ ਹਨ।ਪੰਜਾਬ ਦੀ ਸਿਆਸੀ ਸਥਿਤੀ ਵਿਲੱਖਣ ਹੈ, ਪੰਜਾਬ ਦੀ ਵਰਤਮਾਨ ਸੱਤਾ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਕਾਲੀ ਦਲ ਸਰਕਾਰ ਵਿਰੋਧੀ ਭਾਵਨਾ ਦਾ ਸਾਹਮਣਾ ਕਰ ਰਹੀਆਂ ਹਨ। ਇਸ ਤਰ੍ਹਾਂ ਇਨ੍ਹਾਂ ਚੋਣਾਂ ਦਾ ਮਹੱਤਵ ਬਹੁ-ਪਰਤੀ ਹੈ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖੜੋਤ ਦੀ ਸ਼ਿਕਾਰ ਹੈ ਜੋ ਕੈਪਟਨ ਦੇ ਦੂਸਰੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸ਼ਖ਼ਸ਼ੀਅਤ ਵਿੱਚ ਜਨਮੀ ਹੈ। ਉਹ ਆਪਣੇ ਅਤੀ ਸੁਰੱਖਿਆ ਬੰਦੋਬਸਤ ਵਾਲੇ ਮਹਿਲਾਂ ਵਿੱਚ ਬੈਠ ਕੇ ਕੰਮ ਕਰਨਾ ਪਸੰਦ ਹੈ। ਇਸ ਕਿਲੇ ਵਿੱਚ ਉਨ੍ਹਾਂ ਦੇ ਐੱਮਐੱਲਏ ਵੀ ਨਹੀਂ ਪਹੁੰਚ ਸਕਦੇ।
ਪੰਜਾਬ ਦੇ ਸਕੱਤਰੇਤ ਵਿੱਚ ਮੁੱਖ ਮੰਤਰੀ ਦਾ ਦਫ਼ਤਰ ਦੂਸਰੀ ਮੰਜ਼ਿਲ ‘ਤੇ ਹੈ। ਉਨ੍ਹਾਂ ਦੇ ਦਫ਼ਤਰ ਵਿੱਚ ਨਾ ਜਾਣ ਕਰਕੇ ਪੰਜਾਬ ਸਰਕਾਰ ਦਾ ਮੁੱਖ ਦਫ਼ਤਰ ਉਜੜਿਆ ਜਿਹਾ ਰਹਿੰਦਾ ਹੈ।ਹਰਿਆਣੇ ਦੇ ਮੁੱਖ ਮੰਤਰੀ ਦੇ ਦਫ਼ਤਰ ਦਾ ਇਹ ਹਾਲ ਬਿਲਕੁਲ ਵੀ ਨਹੀਂ ਹੈ ਜੋ ਕਿ ਉਸੇ ਸਕੱਤਰੇਤ ਦੀ ਚੌਥੀ ਮੰਜ਼ਿਲ ‘ਤੇ ਹੈ।ਚੰਡੀਗੜ੍ਹ ਵਿੱਚ ਸਥਿਤ ਸਕੱਤਰੇਤ ਵਿੱਚ ਹੀ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੇ ਹੈੱਡ ਕੁਆਰਟਰ ਹਨ।ਅਮਰਿੰਦਰ ਸਰਕਾਰ ਆਪਣੀਆਂ ਕਮੀਆਂ ਨੂੰ ਸੂਬੇ ਦੀ ਆਰਥਿਕ ਮੰਦਹਾਲੀ ਦੇ ਸਿਰ ਪਾ ਰਹੀ ਹੈ। ਜਦਕਿ ਆਰਥਿਕ ਮੰਦਹਾਲੀ ਤਾਂ ਸੂਬਾ ਪਿਛਲੇ ਇੱਕ ਦਹਾਕੇ ਤੋਂ ਹੰਢਾ ਰਿਹਾ ਹੈ।
ਸਗੋਂ, ਲੋਕ ਇਸ ਤਰਕ ਨਾਲ ਇਸ ਗੱਲੋਂ ਵੀ ਸਹਿਮਤ ਨਹੀਂ ਹਨ ਕਿਉਂਕਿ ਸੂਬੇ ਦੀਆਂ ਸੜਕਾਂ ਖ਼ਸਤਾ ਹਾਲ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਨਾਕਸ ਹੈ।ਅਕਾਲੀ ਦਲ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਆਕਾਲੀ-ਭਾਜਪਾ ਸਰਕਾਰ ਦੇ ਸਮੇਂ 2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮੁੱਦਿਆਂ ਦੇ ਸਾਏ ਹੇਠ ਆਈ ਹੋਈ ਹੈ।ਇਨ੍ਹਾਂ ਮੁੱਦਿਆਂ ਵਿੱਚ ਸਿੱਖ ਰਹਿਤ-ਮਰਿਆਦਾ ਦੀ ਘੋਰ ਉਲੰਘਣਾ ਵਰਗੇ ਮਾਮਲੇ ਵੀ ਸ਼ਾਮਲ ਹਨ। ਜਿਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦੁਆਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ ‘ਤੇ ਸੱਦਣਾ ਸ਼ਾਮਲ ਹੈ।
ਬੇਅਦਬੀ ਦੇ ਸਮੁੱਚੇ ਮਾਮਲੇ ਨੂੰ ਅਕਾਲੀ ਦਲ ਵੱਲੋਂ ਹੀ ਸੈਂਟਰ ਸਟੇਜ ‘ਤੇ ਲਿਆਂਦਾ ਸੀ, ਜਦੋਂ ਉਨ੍ਹਾਂ ਨੇ ਇੰਸਪੈਕਟਰ ਜਰਨਲ ਆਫ਼ ਪੁਲਿਸ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਚੋਣ ਕਮਿਸ਼ਨ ਤੋਂ ਬਦਲੀ ਕਰਵਾ ਲਈ ਸੀ। ਕੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਮੁੱਖ ਚਿਹਰਾ ਹਨ।
ਸਿੱਖ ਕਾਰਕੁਨਾਂ ਨੇ ਸੁਖ਼ਬੀਰ ਅਤੇ ਹਰਸਿਮਰਤ ਦੇ ਹਲਕਿਆਂ ਵਿੱਚ ਕਾਲੇ ਝੰਡਿਆਂ ਨਾਲ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਕਾਫ਼ਲਿਆਂ ਨੂੰ ਆਪਣੇ ਰੂਟ ਬਦਲਣੇ ਪਏ।ਅਕਾਲੀ ਦਲ ਨੂੰ ਸੂਬੇ ਵਿੱਚ ਹਰ ਥਾਂ ਇਸ ਭਾਵੁਕ ਮੁੱਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਾਦਲਾਂ ਨੂੰ ਹੀ ਇਸ ਹਾਲਾਤ ਲਈ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਅੱਗੇ ਜਾ ਕੇ 14, ਅਕਤੂਬਰ 2015 ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਵਿੱਚ ਪੁਲਿਸ ਨੇ ਗੋਲੀ ਚਲਾਈ ਅਤੇ ਇਸ ਵਿੱਚ ਦੋ ਮੌਤਾਂ ਹੋਈਆਂ।
ਬੇਅਦਬੀ ਦੇ ਮਾਮਲਿਆਂ ਵਿੱਚ ਡੇਰਾ ਸੱਚਾ ਸੌਦਾ ਦੇ ਕਈ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਬੇਅਦਬੀ ਬਿਰਤਾਂਤ ਬਾਦਲਾਂ ਦੀ ਡੇਰੇ ਤੋਂ ਹਮਾਇਤ ਹਾਸਲ ਕਰਨ ਦੀ ਸਿਆਸਤ ਵਿੱਚ ਹੀ ਪਿਆ ਹੈ। ਜਦੋਂ ਹਰਸਿਮਰਤ ਨੇ 2015 ਵਿੱਚ ਲੋਕ ਸਭਾ ਲਈ ਪਹਿਲੀ ਵਾਰ ਚੋਣ ਲੜੀ।ਸਾਲ 2007 ਵਿੱਚ ਅਕਾਲ ਤਖ਼ਤ ਨੇ ਸਿੱਖਾਂ ਨੂੰ ਹੁਕਮਨਾਮਾ ਜਾਰੀ ਕਰਕੇ ਡੇਰੇ ਦਾ ਬਾਈਕਾਟ ਕਰਨ ਨੂੰ ਕਿਹਾ ਸੀ। ਅਜਿਹਾ ਡੇਰਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਪਾਉਣ ਦੀ ਪ੍ਰਤੀਕਿਰਿਆ ਵਜੋਂ ਕੀਤਾ ਗਿਆ ਸੀ।ਬਾਅਦ ਵਿੱਚ ਡੇਰਾ ਮੁਖੀ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ ਗਿਆ। ਬਾਦਲਾਂ ਨੂੰ ਕਾਲੇ ਝੰਡੇ ਦਿਖਾਏ ਜਾਣ ਦੀ ਵੱਡੀ ਵਜ੍ਹਾ ਇਹ ਮਾਫ਼ੀ ਹੀ ਹੈ।ਅਕਾਲੀਆਂ ਖ਼ਿਲਾਫ ਕਾਂਗਰਸ ਕੋਲ ਇਹੀ ਬ੍ਰਹਮਸ਼ਸ਼ਤਰ ਹੈ।
ਇਸ ਤੋਂ ਬਾਅਦ ਗੱਲ ਆਉਂਦੀ ਹੈ ਪੰਜਾਬ ਵਿੱਚ ਹਿੰਦੂਆਂ ਦੀ ਚੋਖੀ ਗਿਣਤੀ ਦੀ। ਹਾਲਾਂਕਿ, ਕਥਿਤ ਮੋਦੀ ਲਹਿਰ ਇਸ ਸਮੇਂ ਨਹੀਂ ਹੈ। ਇਸ ਸਰਹੱਦੀ ਸੂਬੇ ਦੇ ਵਸਨੀਕਾਂ ਨੂੰ ਜੰਗ ਦੀ ਕੀਮਤ ਚੰਗੀ ਤਰ੍ਹਾਂ ਪਤਾ ਹੈ। ਸੂਬੇ ਦੇ ਵਸਨੀਕ ਪਾਕਿਸਤਾਨ ਨਾਲ ਕਾਰੋਬਾਰ ਚਾਹੁੰਦੇ ਹਨ ਲੜਾਈ ਨਹੀਂ।ਇਸ ਗੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਏਜੰਡਾ, ਦੇਸ਼ ਦੇ ਦੂਸਰੇ ਸੂਬਿਆਂ ਨਾਲੋਂ ਵੱਖਰਾ ਹੈ। ਆਮ ਆਦਮੀ ਪਾਰਟੀ ਸੂਬੇ ਵਿੱਚ ਅਕਾਲੀ ਦਲ ਨੂੰ ਲਾਂਭੇ ਕਰਕੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਵਿਰੋਧੀ ਧਿਰ ਬਣ ਕੇ ਉਭਰੀ ਸੀ।
ਸੁਖ਼ਬੀਰ ਲਈ ਇਹ ਅਕਾਲੀ ਦਲ ਦੀ ਮੁੜ ਸੁਰਜੀਤੀ ਦਾ ਸਵਾਲ ਹੈ। ਜੇ ਕਿਸੇ ਤਰੀਕੇ ਪਤੀ-ਪਤਨੀ ਦੀ ਇਹ ਜੋੜੀ ਜਿੱਤ ਜਾਂਦੀ ਹੈ ਤਾਂ ਅਕਾਲੀ ਦਲ ਸੂਬੇ ਦੇ ਸਿਆਸੀ ਪਿੜ ਵਿੱਚ ਆਪਣੀ ਕੇਂਦਰੀ ਥਾਂ ਮੁੜ ਤੋਂ ਹਾਸਲ ਕਰ ਲਵੇਗਾ।ਜੇ ਦੋਹਾਂ ਵਿੱਚੋਂ ਇੱਕ ਵੀ ਸੀਟ ਅਕਾਲੀ ਦਲ ਹਾਰਿਆ ਤਾਂ ਉਸ ਲਈ ਵਾਪਸੀ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸੇ ਕਾਰਨ ਸੁਖਬੀਰ ਨੇ ਖ਼ਤਰਾ ਮੁੱਲ ਲਿਆ ਹੈ।ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਹੀ ਇੱਕ ਪਰਿਵਾਰ ਤੱਕ ਮਹਿਦੂਦ ਕੀਤਾ ਸੀ, ਇਸ ਲਈ ਖ਼ਤਰਾ ਵੀ ਪਰਿਵਾਰ ਨੇ ਹੀ ਚੁੱਕਿਆ ਹੈ।

Real Estate