ਕੌਮਾਂਤਰੀ ਮਜਦੂਰ ਦਿਵਸ ਮੌਕੇ ਮਹਾਨ ਸਹੀਦਾਂ ਨੂੰ ਸਰਧਾਂਜਲੀਆਂ ਭੇਂਟ

1038

ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਵੱਖ ਵੱਖ ਵਿਭਾਗਾਂ ਦੇ ਦਫ਼ਤਰਾਂ ਮੂਹਰੇ ਅਤੇ ਪਿੰਡਾਂ ਵਿੱਚ ਕੌਮਾਂਤਰੀ ਮਜਦੂਰ ਦਿਵਸ ਮੌਕੇ ਸਿਕਾਗੋ ਦੇ ਮਹਾਨ ਸਹੀਦਾਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਉਹਨਾਂ ਦੀ ਯਾਦ ਵਿੱਚ ਲਾਲ ਝੰਡੇ ਲਹਿਰਾਏ ਗਏ। ਇਸ ਮੌਕੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਿਕਾਗੋ ਦੇ ਮਹਾਨ ਸਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੇ ਮਜਦੂਰਾਂ ਦੇ ਹੱਕਾਂ ਨੂੰ ਦੇਸ਼ ਦੀਆਂ ਮੌਜੂਦਾ ਸਰਕਾਰਾਂ ਖਤਮ ਕਰਨ ਲਈ ਯਤਨਸ਼ੀਲ ਹਨ। ਉਹਨਾਂ ਕਿਹਾ ਕਿ
ਦੇਸ ਦਾ ਮਜਦੂਰ ਕਿਰਤੀ ਹੁਣ ਜਾਗਰਿਤ ਹੋ ਚੁੱਕਾ ਹੈ, ਸਰਕਾਰਾਂ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ।
ਸੀ ਪੀ ਆਈ ਐ¤ਮ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਜਿਲ੍ਹਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ ਐਡਵੋਕੇਟ ਦੀ ਅਗਵਾਈ ਵਿੱਚ ਪਾਰਟੀ ਦਫ਼ਤਰ ਵਿਖੇ ਮਜਦੂਰ ਸਹੀਦਾਂ ਦੀ ਯਾਦ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਕਿਰਤੀਆਂ ਦੇ ਹੱਕਾਂ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ। ਇਸਤੋਂ ਇਲਾਵਾ ਅਲਟਰਾਟੈੱਕ ਸੀਮਿੰਟ ਲਹਿਰਾ ਮੁਹੱਬਤ, ਅੰਬੂਜਾ ਸੀਮਿੰਟ ਫੈਕਟਰੀ ਵਿਖੇ ਵੀ ਝੰਡੇ ਲਹਿਰਾ ਕੇ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹੋਏ ਇਕੱਠਾਂ ਨੂੰ ਸਰਵ ਸ੍ਰੀ ਗੁਰਦੇਵ ਸਿੰਘ ਬਾਂਡੀ, ਨਰਿੰਦਰਪਾਲ ਸਿੰਘ ਸਹੋਤਾ, ਰਾਮ ਚੰਦਰ ਬਾਂਸਲ, ਗੁਰਵਿੰਦਰ ਕੌਰ, ਮੇਘ ਨਾਥ ਸਰਮਾਂ ਹਰਦੇਵ ਸਿੰਘ ਜੰਡਾਂਵਾਲਾ, ਕੁਲਜੀਤ ਪਾਲ ਸਿੰਘ ਭੁੱਲਰ, ਇੰਦਰਜੀਤ ਸਿੰਘ, ਬਲਕਾਰਸਿਘ, ਵਿਨੋਦ ਕੁਮਾਰ ਆਦਿ ਨੇ ਸੰਬੋਧਨ ਕੀਤਾ।
ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਜੇ ਪੀ ਐ¤ਮ ਓ ਵੱਲੋਂ ਥਰਮਲ ਬਠਿੰਡਾ, ਥਰਮਲ ਲਹਿਰਾ ਮੁਹੱਬਤ, ਸੀਵਰੇਜ ਬੋਰਡ, ਐੱਮ ਈ ਐੱਸ ਤੋਂ ਇਲਾਵਾ ਪਿੰਡਾਂ ਜੱਸੀ ਬਾਗ ਵਾਲੀ, ਕੋਟਸਮੀਰ, ਘੁੱਦਾ, ਤਲਵੰਡੀ ਸਾਬੋ, ਨਥਾਣਾ ਵਿਖੇ ਵੀ ਕੌਮਾਂਤਰੀ ਮਜਦੂਰ ਦਿਵਸ ਮੌਕੇ ਝੰਡੇ ਲਹਿਰਾ ਕੇ ਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਹੋਏ ਇਕੱਠਾਂ ਨੂੰ ਸਰਵ ਸ੍ਰੀ ਮਹੀਂਪਾਲ, ਪ੍ਰਕਾਸ ਸਿੰਘ, ਸੰਪੂਰਨ ਸਿੰਘ, ਕੂਕਾ ਸਿੰਘ, ਮੇਜਰ ਸਿੰਘ ਦਾਦੂ, ਮਿੱਠੂ ਸਿੰਘ ਘੁੱਦਾ ਆਦਿ ਨੇ ਸੰਬੋਧਨ ਕੀਤਾ। ਉਹਨਾਂ ਕਿਰਤੀਆਂ ਮਜਦੂਰਾਂ ਨੂੰ ਹੱਕਾਂ ਦੀ ਰਾਖੀ ਲਈ ਡਟਣ ਦਾ ਸੱਦਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਇਨਕਲਾਬੀ ਮੋਰਚਾ, ਕ੍ਰਾਂਤੀਕਾਰੀ ਮਜਦੂਰ ਯੂਨੀਅਨ ਵੱਲੋਂ ਪਿੰਡਾਂ ਰਾਈਆਂ ਧਿੰਗੜ ਮਹਿਰਾਜ ਵਿਖੇ ਲਾਲ ਝੰਡੇ ਲਹਿਰਾ ਕੇ ਸਿਕਾਗੋ ਦੇ ਸਹੀਦਾਂ ਨੂੰ ਯਾਦ ਕਰਦਿਆਂ ਸਰਧਾਂਜਲੀਆਂ ਭੇਂਟ ਕੀਤੀਆਂ।

Real Estate